ਮਾਇਸ਼ਾ ਤੇ ਈਸ਼ਾਨ ਨੇ ਪਾਰ ਕੀਤੀਆਂ ਰੋਮਾਂਸ ਦੀਆਂ ਸਾਰੀਆਂ ਹੱਦਾਂ, ਕੈਮਰੇ ਸਾਹਮਣੇ ਹੋਏ ਇੰਟੀਮੇਟ (ਵੀਡੀਓ)

Monday, Oct 11, 2021 - 05:46 PM (IST)

ਮਾਇਸ਼ਾ ਤੇ ਈਸ਼ਾਨ ਨੇ ਪਾਰ ਕੀਤੀਆਂ ਰੋਮਾਂਸ ਦੀਆਂ ਸਾਰੀਆਂ ਹੱਦਾਂ, ਕੈਮਰੇ ਸਾਹਮਣੇ ਹੋਏ ਇੰਟੀਮੇਟ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਹਰ ਸੀਜ਼ਨ 'ਚ ਰੋਮਾਂਟਿਕ ਕੈਮਿਸਟਰੀ ਵਾਪਰਦੀ ਹੈ। ਜਦੋਂ ਦੋ ਲੋਕਾਂ 'ਚ ਨੇੜਤਾ ਵਧਦੀ ਹੈ ਅਤੇ ਇਹ ਨੇੜਤਾ ਪੂਰੇ ਸੀਜ਼ਨ 'ਚ ਚਰਚਾ 'ਚ ਰਹਿੰਦੀ ਹੈ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਸ਼ੁਰੂ 'ਚ ਦੋ ਪ੍ਰਤੀਯੋਗੀਆਂ 'ਚ ਹੌਲੀ-ਹੌਲੀ ਦੋਸਤੀ ਹੁੰਦੀ ਹੈ, ਫਿਰ ਦੋਸਤੀ ਪਿਆਰ 'ਚ ਬਦਲ ਜਾਂਦੀ ਹੈ ਪਰ 'ਬਿੱਗ ਬੌਸ 15' 'ਚ ਮਾਇਸ਼ਾ ਅਈਅਰ ਅਤੇ ਈਸ਼ਾਨ ਸਹਿਗਲ 'ਚ ਅਜਿਹਾ ਕੁਝ ਨਹੀਂ ਹੋਇਆ। ਦੋਵਾਂ ਵਿਚਾਲੇ ਸਿੱਧਾ ਪਿਆਰ ਹੋਇਆ ਹੈ ਅਤੇ ਦੋਵਾਂ ਨੇ ਖੁੱਲ੍ਹ ਕੇ ਇਸ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਇੰਨਾ ਹੀ ਨਹੀਂ ਦੋਵਾਂ ਦਾ ਰੋਮਾਂਸ ਇਸ ਤਰ੍ਹਾਂ ਵਧਿਆ ਕਿ ਦੋਵੇਂ ਕੈਮਰੇ ਦੀ ਪਰਵਾਹ ਕੀਤੇ ਬਿਨਾਂ ਇੱਕ-ਦੂਜੇ ਦੇ ਬਹੁਤ ਨੇੜੇ ਆ ਰਹੇ ਹਨ।

ਇਥੇ ਵੇਖੋ ਮਾਇਸ਼ਾ ਅਈਅਰ ਅਤੇ ਈਸ਼ਾਨ ਸਹਿਗਲ ਦਾ ਵੀਡੀਓ -

 
 
 
 
 
 
 
 
 
 
 
 
 
 
 

A post shared by ColorsTV (@colorstv)

ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸਾਂਝਾ ਕੀਤਾ ਹੈ, ਜਿਸ 'ਚ ਦੋਵੇਂ ਖੁੱਲ੍ਹੇ ਤੌਰ 'ਤੇ ਲਿਪ ਲੌਕਿੰਗ ਅਤੇ ਇੱਕ ਦੂਜੇ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਇਸ਼ਾ ਅਤੇ ਈਸ਼ਾਨ ਇੱਕ-ਦੂਜੇ ਤੋਂ ਬਿਲਕੁਲ ਦੂਰ ਨਹੀਂ ਹੋ ਰਹੇ ਹਨ। ਇੱਥੋਂ ਤੱਕ ਕਿ ਉਹ ਕੰਬਲ ਦੇ ਅੰਦਰ ਇੱਕ-ਦੂਜੇ ਨਾਲ ਰੋਮਾਂਸ ਕਰ ਰਹੇ ਹਨ ਅਤੇ ਕਈ ਵਾਰ ਕੈਮਰੇ ਅੱਗੇ ਆਪਣੇ ਪਿਆਰ ਦਾ ਇਜਹਾਰ ਕਰ ਚੁੱਕੇ ਹਨ। ਦੋਵਾਂ ਦੀ ਇਸ ਵੀਡੀਓ ਦਾ ਬਹੁਤ ਸਾਰੇ ਲੋਕ ਮਜ਼ਾਕ ਉਡਾ ਰਹੇ ਹਨ। ਕੁਝ ਉਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਫਰਜ਼ੀ ਦੱਸ ਰਹੇ ਹਨ ਅਤੇ ਕੁਝ ਅਸ਼ਲੀਲ ਹਨ। ਕੀ ਇਨ੍ਹਾਂ ਦੋਵਾਂ ਦਾ ਪਿਆਰ ਸੱਚਾ ਹੈ ਜਾਂ ਫਰਜੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ।

 
 
 
 
 
 
 
 
 
 
 
 
 
 
 

A post shared by ColorsTV (@colorstv)

 


author

sunita

Content Editor

Related News