ਸਲਮਾਨ ਦੇ ਗੁੱਸੇ ਨੂੰ ਵੇਖ ਭੜਕੀ ਸ਼ਮਿਤਾ ਸ਼ੈੱਟੀ, ਖ਼ਾਨ ਨੂੰ ਹੀ ਸੁਣਾ ਦਿੱਤੀਆਂ ਇਹ ਗੱਲਾਂ (ਵੀਡੀਓ)

10/30/2021 3:29:57 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕਾਫ਼ੀ ਸੁਰਖ਼ੀਆਂ 'ਚ ਬਣਿਆ ਹੋਇਆ ਹੈ। ਇਸ ਸ਼ੋਅ 'ਚ ਵੀ ਦਰਸ਼ਕਾਂ ਨੂੰ ਲੜਾਈ-ਝਗੜਿਆਂ ਦੇ ਨਾਲ-ਨਾਲ ਲਵ ਸਟੋਰੀ ਵੀ ਵੇਖਣ ਨੂੰ ਮਿਲ ਰਹੀ ਹੈ। ਇਸ ਸੀਜ਼ਨ ਦਾ ਹਰ ਕੰਟੈਸਟੈਂਟ ਜਿੱਤ ਲਈ ਇਕ-ਦੂਸਰੇ ਨੂੰ ਕੜੀ ਟੱਕਰ ਦੇ ਰਿਹਾ ਹੈ। ਉਥੇ ਹੀ ਸ਼ੋਅ ਤੋਂ ਵੱਧ ਦਰਸ਼ਕਾਂ ਨੂੰ 'ਬਿੱਗ ਬੌਸ' 'ਵੀਕੈਂਡ ਕਾ ਵਾਰ' ਦਾ ਇੰਤਜ਼ਾਰ ਰਹਿੰਦਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖ਼ਾਨ 'ਵੀਕੈਂਡ ਕਾ ਵਾਰ' 'ਚ ਕੰਟੈਸਟੈਂਟਸ ਨਾਲ ਪਿਛਲੇ ਹਫ਼ਤੇ 'ਚ ਹੋਈਆਂ ਗੱਲਾਂ 'ਤੇ ਗੱਲ ਕਰਨਗੇ। ਇਸ ਦਾ ਪ੍ਰੋਮੋ ਵੀ ਸਾਹਮਣੇ ਆ ਗਿਆ ਹੈ, ਜੋ ਕਾਫੀ ਦਿਲਚਸਪ ਹੈ। 'ਵੀਕੈਂਡ ਕਾ ਵਾਰ' 'ਚ ਸਲਮਾਨ ਸ਼ਮਿਤਾ ਸ਼ੈੱਟੀ 'ਤੇ ਆਪਣਾ ਗੁੱਸਾ ਕੱਢਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਕਹਿੰਦੇ ਹਨ ਕਿ ਵੀਕੈਂਡ ਦੇ ਐਪੀਸੋਡ ਨੂੰ ਹੋਸਟ ਕਰਨ ਲਈ ਉਹ ਹੁਣ ਬਿਲਕੁਲ ਨਹੀਂ ਆਉਣਗੇ।

 
 
 
 
 
 
 
 
 
 
 
 
 
 
 

A post shared by ColorsTV (@colorstv)

'ਬਿੱਗ ਬੌਸ 15' ਦੇ ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖ਼ਾਨ ਨੇ ਗੁੱਸੇ 'ਚ ਆ ਕੇ ਸ਼ਮਿਤਾ ਸ਼ੈੱਟੀ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਨੂੰ ਰਾਣੀ ਆਖਦੇ ਹਨ।  ਸਲਮਾਨ, ਸ਼ਮਿਤਾ ਨੂੰ ਕਹਿੰਦੇ ਹਨ ਕਿ ਉਹ ਉਥੇ ਹਰ ਕੰਟੈਸਟੈਂਟਸ ਨੂੰ ਆਪਣੀ ਉਂਗਲੀਆਂ 'ਤੇ ਨਚਾਉਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਹਰ ਕੰਟੈਸਟੈਂਟ ਉਸਦੇ ਹਿਸਾਬ ਨਾਲ ਆਪਣਾ ਕੰਮ ਤੇ ਵਿਵਹਾਰ ਕਰੇ। ਇਹੀ ਨਹੀਂ ਸਲਮਾਨ ਨੇ ਇਹ ਵੀ ਕਿਹਾ ਕਿ ਸ਼ਮਿਤਾ ਚਾਹੁੰਦੀ ਹੈ ਕਿ 'ਬਿੱਗ ਬੌਸ' ਦਾ ਘਰ ਉਸ ਅਨੁਸਾਰ ਚੱਲੇ।

 
 
 
 
 
 
 
 
 
 
 
 
 
 
 

A post shared by ColorsTV (@colorstv)

ਉਥੇ ਜਿਵੇਂ ਹੀ ਸ਼ਮਿਤਾ ਨੇ ਸਲਮਾਨ ਦੀ ਇਹ ਗੱਲ ਸੁਣੀ ਉਹ ਭੜਕ ਜਾਂਦੀ ਹੈ। ਇਹੀ ਨਹੀਂ ਉਸ ਨੇ ਸਲਮਾਨ 'ਤੇ ਵੀ ਗੁੱਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਪਲਟ ਕੇ ਜਵਾਬ ਦਿੱਤਾ। ਸ਼ਮਿਤਾ ਕਹਿੰਦੀ ਹੈ, 'ਤਾਂ ਮੈਂ ਕੀ ਕਰਾਂ? ਜੇਕਰ ਮੈਂ ਇਸ ਤਰ੍ਹਾਂ ਹੀ ਪੈਦਾ ਹੋਈ ਹਾਂ। ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਘਰ 'ਚ ਸਭ ਤੋਂ ਵੱਧ ਕੰਮ ਕਰਦੀ ਹਾਂ। ਸੱਚ 'ਚ ਇਹ ਬਹੁਤ ਹੀ ਇਰੀਟੇਟਿੰਗ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਫਿਰ ਕੀ ਸੀ ਸਲਮਾਨ ਖ਼ਾਨ ਵੀ ਸ਼ਮਿਤਾ ਦੀ ਇਹ ਗੱਲ ਸੁਣ ਕੇ ਚੁੱਪ ਬੈਠਣ ਵਾਲੇ ਕਿਥੇ ਸੀ। ਉਹ ਕਹਿੰਦੇ, ''ਮੈਨੂੰ ਵੀ ਗੱਲ ਕਰਨ ਦਾ ਕੋਈ ਸ਼ੌਕ ਨਹੀਂ। ਜੇ ਮੇਰਾ ਵੱਸ ਚੱਲਦਾ ਤਾਂ ਮੈਂ ਚੁੱਪ ਰਹਿ ਕੇ ਪੂਰਾ ਐਪੀਸੋਡ ਲੰਘਾ ਸਕਦਾ ਹਾਂ ਅਤੇ 'ਵੀਕੈਂਡ ਕਾ ਵਾਰ' 'ਚ ਵੀ ਮੈਂ ਨਹੀਂ ਆਵਾਂਗਾ।'' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਫੈਨਜ਼ ਦੇ ਕੁਮੈਂਟਸ ਲਗਾਤਾਰ ਆ ਰਹੇ ਹਨ।   

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News