ਸਲਮਾਨ ਨੇ ਪ੍ਰਤੀਕ ਸਹਿਜਪਾਲ ''ਤੇ ਭੜਾਸ ਕੱਢੀ, ਰਾਜ ਕੁੰਦਰਾ ਦਾ ਨਾਂ ਲੈ ਕੇ ਸ਼ਮਿਤਾ ਸ਼ੈੱਟੀ ਦਾ ਉਡਾਇਆ ਮਜ਼ਾਕ

2021-10-14T11:00:53.9

ਮੁੰਬਈ (ਬਿਊਰੋ) - ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੇ ਵੀਕਐਂਡ ਵਾਰ ਵਿਚ ਪ੍ਰਤੀਕ ਸਹਿਜਪਾਲ 'ਤੇ ਆਪਣੀ ਭੜਾਸ ਕੱਢੀ। 'ਬਿੱਗ ਬੌਸ 15' ਦੇ ਪਹਿਲੇ ਵੀਕੈਂਡ ਵਾਰ ਵਿਚ ਸਲਮਾਨ ਖ਼ਾਨ ਪ੍ਰਤੀਕ ਨੂੰ ਉਨ੍ਹਾਂ ਦੀਆਂ ਹਰਕਤਾਂ ਲਈ ਝਿੜਕ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਨਿਸ਼ਾਂਤ ਭੱਟ ਨਾਲ ਵੀ ਗੱਲਬਾਤ ਕੀਤੀ।

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਤੋਂ ਬਾਅਦ ਸਲਮਾਨ ਖ਼ਾਨ ਨੇ ਕਰਨ ਕੁੰਦਰਾ ਦਾ ਨਾਮ ਲਿਆ ਅਤੇ ਉਸ ਨਾਲ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਸ਼ਮਿਤਾ ਸ਼ੈੱਟੀ ਦੇ ਜੀਜਾ ਰਾਜ ਕੁੰਦਰਾ ਦਾ ਨਾਮ ਲਿਆ ਅਤੇ ਕਿਹਾ ਕਿ ਰਾਜ ਕੁੰਦਰਾ ਵੀ ਸਮਝ ਗਏ ਹਨ। ਜਿਵੇਂ ਹੀ ਸਲਮਾਨ ਖ਼ਾਨ ਨੇ ਰਾਜ ਕੁੰਦਰਾ ਦਾ ਨਾਂ ਲਿਆ, ਸ਼ਮਿਤਾ ਸ਼ੈੱਟੀ ਹੈਰਾਨ ਰਹਿ ਗਈ।

 
 
 
 
 
 
 
 
 
 
 
 
 
 
 

A post shared by ColorsTV (@colorstv)


ਉਹ ਸਲਮਾਨ ਖ਼ਾਨ ਨੂੰ ਪੂਰੀ ਤਰ੍ਹਾਂ ਹੈਰਾਨਗੀ ਨਾਲ ਵੇਖਣ ਲੱਗੀ। ਫਿਰ ਉਹ ਸਮਝ ਗਈ ਕਿ ਸਲਮਾਨ ਖ਼ਾਨ ਉਸ ਨਾਲ ਮਜ਼ਾਕ ਕਰ ਰਿਹਾ ਸੀ। ਉਂਝ ਇਸ ਹਫ਼ਤੇ ਸਾਹਿਲ ਸ਼ਰਾਫ 'ਬਿੱਗ ਬੌਸ' ਤੋਂ ਬਾਹਰ ਹੋ ਗਏ ਹਨ। ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਬਾਅਦ ਘਰ ਆਇਆ ਪਰ ਪੂਰੇ ਹਫ਼ਤੇ ਉਹ ਨਜ਼ਰ ਨਹੀਂ ਆਇਆ। ਉਹ ਪਹਿਲੇ ਹਫ਼ਤੇ ਹੀ ਸ਼ੋਅ ਤੋਂ ਬਾਹਰ ਹੋ ਗਿਆ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

 


sunita

Content Editor

Related News