ਸ਼ਹਿਨਾਜ਼ ਵਾਂਗ ਨਵੇਂ ਹੱਥਕੰਡੇ ਵਰਤਣ ਲੱਗੀ ਸਾਰਾ ਗੁਰਪਾਲ, ਸ਼ਰੇਆਮ ਸਲਮਾਨ ਨੂੰ ਆਖ ਦਿੱਤੀ ਇਹ ਗੱਲ

Friday, Oct 09, 2020 - 04:35 PM (IST)

ਸ਼ਹਿਨਾਜ਼ ਵਾਂਗ ਨਵੇਂ ਹੱਥਕੰਡੇ ਵਰਤਣ ਲੱਗੀ ਸਾਰਾ ਗੁਰਪਾਲ, ਸ਼ਰੇਆਮ ਸਲਮਾਨ ਨੂੰ ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਆਗਾਜ਼ ਹੋ ਗਿਆ ਹੈ। ਸ਼ੋਅ 'ਚ ਸਲਮਾਨ ਖਾਨ ਦੀ ਦਬੰਗ ਐਂਟਰੀ ਹੋਈ। ਇਸ ਵਾਰ ਸ਼ੋਅ ਦੀ ਥੀਮ ਸਭ ਤੋਂ ਅਲੱਗ ਹੈ। 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਦੀ ਵੀ ਇਸ ਵਾਰ ਸ਼ੋਅ 'ਚ ਐਂਟਰੀ ਹੋਈ ਹੈ। ਸਿਧਾਰਥ ਸ਼ੁਕਲਾ, ਗੌਹਰ ਖਾਨ ਤੇ ਹਿਨਾ ਖ਼ਾਨ ਵੀ ਸ਼ੋਅ ਦੇ ਪ੍ਰੀਮਿਅਰ 'ਚ ਨਜ਼ਰ ਆਏ। ਇਸ ਵਾਰ ਸਾਬਕਾ ਮੁਕਾਬਲੇਬਾਜ਼ 14 ਦਿਨ ਤੱਕ ਘਰ 'ਚ ਰਹਿਣਗੇ।
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਸ਼ਾਮਲ ਹੋਈ ਗਾਇਕਾ ਸਾਰਾ ਗੁਰਪਾਲ ਦਾ ਕਹਿਣਾ ਹੈ ਕਿ ਉਹ ਸ਼ੋਅ ਦੇ ਮੇਜ਼ਬਾਨ ਤੇ ਬਾਲੀਵੁੱਡ ਸੁਪਰਸਟਾਰ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਲਮਾਨ ਖਾਨ ਨਾਲ ਕੰਮ ਕਰਨ ਦੀ ਆਪਣੀ ਇੱਛਾ ਦਾ ਵੀ ਸੰਕੇਤ ਦਿੱਤਾ। ਸਾਰਾ ਗੁਰਪਾਲ ਨੇ ਦੱਸਿਆ, 'ਜੇਕਰ ਮੈਨੂੰ ਸਲਮਾਨ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ, ਤਾਂ ਮੈਂ ਪਾਗਲ ਹੋ ਜਾਵਾਂਗੀ।''
 

 
 
 
 
 
 
 
 
 
 
 
 
 
 

Sara giving a dose of her cuteness inside the BB house to other contestants. Kivein laggiyan fer tuhannu eh boliyan by our very own Sara Gurpal? To catch all her unseen fun stay tuned to this space for more updates. Styled by : @styledbysujata Assisted by: @princy_170397 @_.simrannnn._ @radz_13 Outfit: @ashiyadesigns . #sarakehndi #sarainbb14 #BiggBoss #AbScenePaltega #BB14 #BigBoss14 #BigBoss2020 #BigBoss #SalmanKhan #Voot #ColorsTv #SaraGurpal @vootselect @colorstv @beingsalmankhan

A post shared by Sara Gurpal (@saragurpals) on Oct 7, 2020 at 8:55am PDT

ਸ਼ਹਿਨਾਜ਼ ਦੀ ਰਾਹ 'ਤੇ ਨਿਕਲੀ ਸਾਰਾ ਗੁਰਪਾਲ
ਪੰਜਾਬੀ ਗਾਇਕਾ ਸਾਰਾ ਗੁਰਪਾਲ ਨੂੰ ਆਪਣੇ ਗ੍ਰਹਿ ਰਾਜ 'ਚ ਕੀਤੇ ਆਪਣੇ ਕੰਮ 'ਤੇ ਬਹੁਤ ਮਾਣ ਹੈ। ਉਸ ਦਾ ਕਹਿਣਾ ਹੈ ਕਿ 'ਬਿੱਗ ਬੌਸ' ਵਰਗੇ ਕਿਸੇ ਨੈਸ਼ਨਲ ਪਲੇਟਫਾਰਮ 'ਤੇ ਬਰੇਕ ਮਿਲਣਾ ਬਹੁਤ ਵੱਡੀ ਗੱਲ ਹੈ ਅਤੇ ਇਸ ਦਾ ਸਿਹਰਾ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ 'ਚ ਆਪਣੇ ਕੰਮ ਨੂੰ ਦਿੰਦੀ ਹੈ। ਉਹ ਆਖਦੀ ਹੈ ਕਿ 'ਅੱਜ ਮੈਂ ਜਿੱਥੇ ਹਾਂ, ਉਹ ਪੰਜਾਬ ਕਾਰਨ ਹੈ। ਇਸ ਲਈ ਮੈਂ ਹਮੇਸ਼ਾ ਪਹਿਲੇ ਨੰਬਰ 'ਤੇ ਰਹਾਂਗੀ। ਲੋਕ ਮੈਨੂੰ ਇਸ ਕਾਰਨ ਜਾਣਦੇ ਹਨ ਕਿਉਂਕਿ ਮੈਂ ਪੰਜਾਬ 'ਚ ਕੰਮ ਕੀਤਾ ਹੋਇਆ ਗੈ। 'ਬਿੱਗ ਬੌਸ' 'ਚ ਵੀ ਇਸੇ ਕੰਮ ਦੀ ਵਜ੍ਹਾ ਕਾਰਨ ਹਾਂ।''

 
 
 
 
 
 
 
 
 
 
 
 
 
 

I love myself & I don't judge myself, which in return helps me not to judge others.. So stay positive, stay safe & spread love ... No one can be anyone else & anyone else can't be you ... So be the best version of yourself 👑

A post shared by Shehnaaz Gill (@shehnaazgill) on Oct 4, 2020 at 3:07am PDT

ਦੱਸ ਦਈਏ ਕਿ 'ਬਿੱਗ ਬੌਸ 13' 'ਚ ਦੀ ਮੁਕਾਬਲੇਬਾਜ਼ ਰਹੀ ਸ਼ਹਿਨਾਜ਼ ਕੌਰ ਗਿੱਲ ਨੇ ਵੀ ਐਂਟਰੀ ਕੁਝ ਅਜਿਹੀਆਂ ਹੀ ਗੱਲਾਂ ਆਖੀਆਂ ਸਨ। ਉਸ ਨੇ ਵੀ ਸ਼ੋਅ 'ਚ ਐਂਟਰੀ ਮਾਰਦੇ ਸਲਮਾਨ ਨਾਲ ਥੋੜਾ ਫਲਾਰਟ ਕੀਤਾ ਤੇ ਖ਼ੁਦ ਨੂੰ ਸਿੰਗਲ ਦੱਸਿਆ ਸੀ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਵੀ ਸਲਮਾਨ ਖਾਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਹੁਣ ਆਖ ਸਕਦੇ ਹੋ ਕਿ ਸਾਰਾ ਗੁਰਪਾਲ ਵੀ ਸ਼ਹਿਨਾਜ਼ ਦੀ ਰਾਹ 'ਤੇ ਤੁਰ ਰਹੀ ਹੈ।

ਸਿਧਾਰਥ ਤੇ ਨਿੱਕੀ 'ਚ ਵਧੀਆ ਨਜ਼ਦੀਕੀਆਂ
'ਬਿੱਗ ਬੌਸ' 'ਚ ਹਸੀਨਾਵਾਂ ਨੂੰ ਸਿਧਾਰਥ ਨੂੰ ਇੰਪ੍ਰੈੱਸ ਕਰਨ ਦਾ ਟਾਸਕ ਦਿੱਤਾ ਗਿਆ ਸੀ। ਇਸ ਦੌਰਾਨ ਨਿੱਕੀ ਤੰਬੋਲੀ ਨੇ ਮੀਂਹ 'ਚ ਸਿਧਾਰਥ ਨਾਲ ਬੇਹੱਦ ਰੋਮਾਂਟਿਕ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ। ਇਸ ਦੌਰਾਨ ਸਿਧਾਰਥ ਤੇ ਨਿੱਕੀ ਦੀ ਰੋਮਾਂਟਿਕ ਕੈਮਿਸਟਰੀ ਨੇ ਘਰ ਦੇ ਮੈਂਬਰਾਂ ਨੂੰ ਵੀ ਕਾਫ਼ੀ ਹੈਰਾਨ ਕੀਤਾ। ਹਾਲਾਂਕਿ ਸਿਧਾਰਥ ਨੇ ਨਿੱਕੀ ਨਾਲ ਹੀ ਨਹੀਂ ਸਗੋਂ ਬਾਕੀ ਹਸੀਨਾਵਾਂ ਨਾਲ ਵੀ ਡਾਂਸ ਕੀਤਾ।

 

 

 

 
 
 
 
 
 
 
 
 
 
 
 
 
 

#BB14 ke Sid-Island pe hui khoob saari masti aur badha taapmaan!🔥 Dekhiye #BiggBoss14 tonight at 10:30 PM. Catch it before TV on @vootselect. @beingsalmankhan #BiggBoss #BiggBoss2020 @plaympl @realsidharthshukla @jasminbhasin2806 @saragurpals @pavitrapunia_ @rubinadilaik @nikki_tamboli

A post shared by Colors TV (@colorstv) on Oct 8, 2020 at 1:30am PDT

ਸ਼ਹਿਨਾਜ਼ ਕੌਰ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਕੀਤਾ ਅਨਫਾਲੋ
ਦਰਅਸਲ ਬੀਤੇ ਐਪੀਸੋਡ 'ਚ ਗੌਹਰ ਖਾਨ ਸਿਧਾਰਥ ਸ਼ੁਕਲਾ ਤੇ ਨਿੱਕੀ ਤੰਬੋਲੀ ਨੂੰ ਆਖ ਰਹੀ ਸੀ ਕਿ ਨਿੱਕੀ ਤਾਂ ਸਿਧਾਰਥ ਦੀ ਫੇਵਰੇਟ ਹੈ। ਇਸ 'ਤੇ ਸਿਧਾਰਥ ਸ਼ੁਕਲਾ ਆਖਦਾ ਹੈ ਕਿ ਨਿੱਕੀ ਜਿਵੇਂ ਦੀ ਹੈ, ਮੈਨੂੰ ਉਸੇ ਤਰ੍ਹਾਂ ਦੀ ਲੜਕੀ ਚਾਹੀਦੀ ਹੈ। ਨਿੱਕੀ ਨੇ ਵੀ ਸਿਧਾਰਥ ਨੂੰ ਮੈਰਿਜ ਮਟੀਰੀਅਲ ਦੱਸਿਆ। ਉਥੇ ਹੀ ਸਿਧਾਰਥ ਤੇ ਨਿੱਕੀ ਦੀ ਨਜ਼ਦੀਕੀਆਂ ਨੂੰ ਦੇਖ ਕੇ ਸਹਿਨਾਜ਼ ਦਾ ਦਿਲ ਟੁੱਟ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਐਪੀਸੋਡ ਨੂੰ ਦੇਖਣ ਤੋਂ ਬਾਅਦ ਸ਼ਹਿਨਾਜ਼ ਨੇ ਸਿਧਾਰਥ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਤੇ ਆਪਣੀ ਡੀਪੀ ਵੀ ਹਟਾ ਦਿੱਤੀ। ਹਾਲਾਂਕਿ ਬਾਅਦ 'ਚ ਕੁਝ ਲੋਕਾਂ ਨੇ ਇਸ ਨੂੰ ਤਕਨੀਕੀ ਖਰਾਬੀ ਦੱਸਿਆ, ਜੋ ਬਾਅਦ 'ਚ ਠੀਕ ਹੋ ਗਈ। ਉਥੇ ਹੀ ਸਿਧਾਰਥ-ਸ਼ਹਿਨਾਜ਼ ਦੇ ਚਾਹੁਣ ਵਾਲਿਆਂ ਨੇ ਕੁਮੈਂਟ ਕਰਦੇ ਹੋਏ ਕਿਹਾ ਸਿਧਾਰਥ ਹਮੇਸ਼ਾ ਸ਼ਹਿਨਾਜ਼ ਦੇ ਨਾਲ ਰਹਿਣਗੇ।

 

 

 


author

sunita

Content Editor

Related News