ਸਾਰਾ ਗੁਰਪਾਲ ਤੋਂ ਬਾਅਦ 'ਬਿੱਗ ਬੌਸ 14' 'ਚੋਂ ਬੇਘਰ ਹੋਇਆ ਇਹ ਮੁਕਾਬਲੇਬਾਜ਼ (ਵੀਡੀਓ)

Thursday, Oct 22, 2020 - 01:58 PM (IST)

ਸਾਰਾ ਗੁਰਪਾਲ ਤੋਂ ਬਾਅਦ 'ਬਿੱਗ ਬੌਸ 14' 'ਚੋਂ ਬੇਘਰ ਹੋਇਆ ਇਹ ਮੁਕਾਬਲੇਬਾਜ਼ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਬੁੱਧਵਾਰ ਦੇ 'ਬਿੱਗ ਬੌਸ' ਐਪੀਸੋਡ 'ਚੋਂ ਤੂਫਾਨੀ ਸੀਨੀਅਰਜ਼ ਸਿਧਾਰਥ ਸ਼ੁਕਲਾ, ਗੌਹਰ ਖ਼ਾਨ ਤੇ ਹਿਨਾ ਖ਼ਾਨ ਦੀ ਵਿਦਾਈ ਹੋ ਜਾਂਦੀ ਹੈ, ਉਥੇ ਹੀ ਸਿਧਾਰਥ ਦੀ ਟੀਮ ਹਾਰ ਜਾਂਦੀ ਹੈ। ਇਸ ਦੇ ਚੱਲਦਿਆਂ ਪਵਿੱਤਰਾ ਪੂਨੀਆ ਤੇ ਏਜਾਜ਼ ਖ਼ਾਨ ਘਰ ਦੇ ਰੈੱਡ ਜ਼ੋਨ 'ਚ ਸ਼ਿਫਟ ਕਰ ਦਿੱਤੇ ਜਾਂਦੇ ਹਨ। ਘਰ ਦੇ ਪਹਿਲੇ ਕੈਪਟਨ ਲਈ ਕੈਪਟੈਂਸੀ ਟਾਸਕ ਖੋਲ੍ਹਿਆ ਜਾਂਦਾ ਹੈ। ਇਸ ਦੌਰਾਨ ਘਰ ਦੇ ਸਾਰੇ ਮੈਂਬਰ ਰਣਨੀਤੀ ਬਣਾਉਂਦੇ ਨਜ਼ਰ ਆਉਂਦੇ ਹਨ।
ਟਾਸਕ ਨੂੰ ਲੈ ਕੇ ਜਾਨ ਕੁਮਾਰ ਸਾਨੂੰ ਤੇ ਨਿੱਕੀ ਤੰਬੋਲੀ 'ਚ ਜ਼ੋਰਦਾਰ ਬਹਿਸ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ 'ਚ ਵੀ ਤਿੱਖੀ ਨੋਕ-ਝੋਕ ਹੁੰਦੀ ਹੈ। ਸਿਧਾਰਥ ਸ਼ੁਕਲਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਨਿਯਮਾਂ ਅਨੁਸਾਰ ਖੇਡ ਰਹੀ ਹੁੰਦੀ ਹੈ।

ਹਾਲਾਂਕਿ ਹਿਨਾ ਖ਼ਾਨ ਤੇ ਗੌਹਰ ਖ਼ਾਨ ਨੂੰ ਅਜਿਹਾ ਨਹੀਂ ਲੱਗਦਾ ਹੈ। ਇਸ ਨੂੰ ਲੈ ਕੇ ਤਿੰਨੋਂ ਸੀਨੀਅਰਜ਼ ਦਰਮਿਆਨ ਸਹਿਮਤੀ ਨਹੀਂ ਬਣਦੀ ਤੇ ਬਹੁਮਤ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਂਦਾ ਹੈ। ਇਸ 'ਚ ਸਿਧਾਰਥ ਸ਼ੁਕਲਾ ਦੀ ਟੀਮ ਨੂੰ ਹਾਰੀ ਹੋਈ ਟੀਮ ਐਲਾਨ ਕੀਤਾ ਜਾਂਦਾ ਹੈ। ਉਥੇ ਹੀ ਸ਼ਹਿਜ਼ਾਦ ਦਿਓਲ ਵੀ ਘਰ ਤੋਂ ਬੇਘਰ ਹੋ ਜਾਂਦੇ ਹਨ। ਘਰ ਦੀ ਕੈਪਟੈਂਸੀ ਦੇ ਕੰਮ ਦੇ ਸੰਚਾਲਕ ਦੀ ਜ਼ਿੰਮੇਵਾਰੀ ਪਵਿੱਤਰਾ ਤੇ ਏਜਾਜ਼ ਨੂੰ ਦਿੱਤੀ ਜਾਂਦੀ ਹੈ। 'ਬਿੱਗ ਬੌਸ 14' ਦੇ ਘਰ 'ਚ ਹੁਣ ਨਿੱਕੀ ਤੰਬੋਲੀ, ਏਜਾਜ਼ ਖ਼ਾਨ, ਪਵਿੱਤਰਾ ਪੂਨੀਆ, ਰੂਬੀਨਾ, ਜੈਸਮੀਨ ਭਸੀਨ, ਅਭਿਨਵ ਸ਼ੁਕਲਾ, ਨਿਸ਼ਾਂਤ ਸਿੰਘ ਮਲਕਾਨੀ, ਜਾਨ ਕੁਮਾਰ ਸਾਨੂੰ ਤੇ ਰਾਹੁਲ ਵੈਦ ਹੈ। 

ਦੱਸਣਯੋਗ ਹੈ ਕਿ ਹੁਣ ਤਕ ਘਰ 'ਚੋਂ ਸਾਰਾ ਗੁਰਪਾਲ ਤੇ ਸ਼ਹਿਜ਼ਾਦ ਦਿਓਲ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸਾਰਾ ਗੁਰਪਾਲ ਨੇ ਬਾਹਰ ਨਿਕਲਣ ਤੋਂ ਬਾਅਦ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੇ ਇਹ ਸਭ ਦੇਖਿਆ ਹੈ। ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦੀ ਹਾਂ, ਜਿਨ੍ਹਾਂ ਨੇ ਮੇਰੇ ਬਾਹਰ ਨਿਕਲਣ ਤੋਂ ਬਾਅਦ 'ਬਿੱਗ ਬੌਸ' ਦੇਖਣਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅਣਉਚਿਤ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਸਿਧਾਰਥ ਨਾਲ ਇਸ ਬਾਰੇ ਲੜਨਾ ਚਾਹੇਗੀ ਤਾਂ ਇਸ 'ਤੇ ਸਾਰਾ ਨੇ ਕਿਹਾ ਕਿ ਨਹੀਂ, ਮੈਨੂੰ ਨਹੀਂ ਲਗਦਾ ਕਿ ਮੈਂ ਕਦੇ ਉਸ ਨਾਲ ਗੱਲ ਕਰਨਾ ਚਾਹਾਂਗੀ। ਇੱਥੋਂ ਤਕ ਕਿ ਸਿਧਾਰਥ ਵੀ ਜਾਣਦਾ ਹੈ ਕਿ ਉਹ ਗ਼ਲਤ ਸੀ। ਇਸ ਲਈ ਉਹ ਜੋ ਵੀ ਕਹੇਗਾ, ਉਹ ਮਾਇਨੇ ਨਹੀਂ ਰੱਖਦਾ। ਮੈਨੂੰ ਲਗਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਛੱਡਣਾ ਬਿਹਤਰ ਹੈ।


author

sunita

Content Editor

Related News