ਬਿੱਗ ਬੌਸ 14 : ਅਲੀ ਗੋਨੀ ਨੇ ਇਕੱਠੇ 6 ਲੋਕਾਂ ਨੂੰ ਕੀਤਾ ਨੌਮੀਨੇਟ, ਇੰਝ ਪਲਟ ਦਿੱਤੀ ਪੂਰੀ ਗੇਮ (ਵੀਡੀਓ)

Monday, Nov 16, 2020 - 12:37 PM (IST)

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰ, ਗਾਇਕ ਅਤੇ ਰੇਡੀਓ ਜੌਕੀ ਸ਼ਾਰਦੁਲ ਪੰਡਿਤ ਦਾ 'ਬਿੱਗ ਬੌਸ 14' ਦਾ ਸਫ਼ਰ 15 ਨਵੰਬਰ ਨੂੰ ਖ਼ਤਮ ਹੋ ਗਿਆ। ਬੀਤੇ ਹਫ਼ਤੇ ਘਰੋਂ ਬੇਘਰ ਹੋਣ ਲਈ ਸ਼ਾਰਦੁਲ ਪੰਡਿਤ ਤੇ ਰੂਬੀਨਾ ਦਿਲੈਕ ਨੌਮੀਨੇਟ ਹੋਏ ਸਨ, ਜਿਸ ਤੋਂ ਬਾਅਦ ਲੋਕਾਂ ਦੇ ਘੱਟ ਵੋਟ ਪਾਉਣ ਦੀ ਵਜ੍ਹਾ ਨਾਲ ਸ਼ਾਰਦੁਲ ਘਰੋਂ ਬੇਘਰ ਹੋ ਗਏ। ਸ਼ਾਰਦੁਲ ਨੇ ਹਾਲ ਹੀ 'ਚ ਘਰ 'ਚ ਵਾਈਲਡ ਕਾਰਡ ਐਂਟਰੀ ਲਈ ਸੀ ਪਰ ਉਹ ਜ਼ਿਆਦਾ ਦਿਨ ਇਸ ਗੇਮ 'ਚ ਟਿਕ ਨਹੀਂ ਸਕੇ ਤੇ ਬਾਹਰ ਹੋ ਗਏ।
ਹੁਣ 'ਬਿੱਗ ਬੌਸ 14' ਦੀ ਟਰਾਫੀ ਲਈ ਜੰਗ 10 ਲੋਕਾਂ ਵਿਚਕਾਰ ਹੋਣੀ ਹੈ। ਇਸ ਵਿਚ ਕਿਹੜਾ ਬਾਜ਼ੀ ਮਾਰੇਗਾ ਤੇ ਕੌਣ ਘਰੋਂ ਵਿਦਾਇਗੀ ਲਵੇਗਾ, ਇਹ ਜਾਣਨ 'ਚ ਥੋੜਾ ਸਮਾਂ ਹੈ ਪਰ ਉਸ ਤੋਂ ਪਹਿਲਾਂ ਅੱਜ ਗੇਮ ਪਲਟਣ ਵਾਲੀ ਹੈ ਤੇ ਇਹ ਗੇਮ ਪਲਟਾਣਗੇ ਅਲੀ ਗੋਨੀ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ 'ਬਿੱਗ ਬੌਸ' ਅਲੀ ਨੂੰ ਕੈਪਟਨ ਹੋਣ ਦੇ ਨਾਤੇ ਇਕ ਵੱਡੀ ਜ਼ਿੰਮੇਵਾਰੀ ਸੌਂਪਦੇ ਦਿਸ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Colors TV (@colorstv)

ਵੀਡੀਓ 'ਚ ਦਿਸ ਰਿਹਾ ਹੈ ਕਿ 'ਬਿੱਗ ਬੌਸ' ਅਲੀ ਨੂੰ ਇਹ ਵਿਸ਼ੇਸ਼ ਅਧਿਕਾਰ ਦਿੰਦੇ ਹਨ ਕਿ ਉਨ੍ਹਾਂ ਨੇ 6 ਜਣਿਆਂ ਨੂੰ ਘਰੋਂ ਬੇਘਰ ਹੋਣ ਲਈ ਨੌਮੀਨੇਟ ਕਰਨਾ ਹੈ। ਅਲੀ ਨੇ ਪਹਿਲਾਂ ਕਵਿਤਾ ਕੌਸ਼ਿਕ ਦਾ ਨਾਂ ਲਿਆ ਤੇ ਫਿਰ ਰੂਬੀਨਾ ਦਾ। ਅਲੀ ਵੱਲੋਂ ਨੌਮੀਨੇਸ਼ਨ 'ਚ ਆਪਣਾ ਨਾਂ ਸੁਣ ਕੇ ਰੂਬੀਨਾ ਹੈਰਾਨ ਰਹਿ ਜਾਂਦੀ ਹੈ ਤੇ ਜੈਸਮੀਨ ਨੂੰ ਸ਼ਿਕਾਇਤ ਕਰਦੀ ਹੈ ਕਿ ਅਲੀ ਨੇ ਉਸ ਨੂੰ ਨੌਮੀਨੇਟ ਕਰ ਦਿੱਤਾ। ਇਸ ਤੋਂ ਬਾਅਦ ਅਲੀ, ਨਿੱਕੀ ਤੰਬੋਲੀ ਦਾ ਨਾਂ ਲੈਂਦੇ ਹਨ ਤੇ ਕਹਿੰਦੇ ਹਨ ਕਿ ਉਹ ਕਵਿਤਾ ਨਾਲ ਬੈਠ ਕੇ ਉਸ ਦੀਆਂ ਬੁਰਾਈਆਂ ਕਰਦੀ ਹੈ। ਇਸ ਲਈ ਉਹ ਨਿੱਕੀ ਨੂੰ ਨੌਮੀਨੇਟ ਕਰ ਰਹੇ ਹਨ। ਨਿੱਕੀ ਨੂੰ ਵੀ ਅਲੀ ਦਾ ਨੌਮੀਨੇਟ ਕਰਨਾ ਪਸੰਦ ਨਹੀਂ ਆਉਂਦਾ ਤੇ ਉਹ ਉਨ੍ਹਾਂ 'ਤੇ ਭੜਕ ਜਾਂਦੀ ਹੈ ਤੇ ਕਹਿੰਦੀ ਹੈ ਕਿ ਅਲੀ ਤੋਂ ਇਹ ਉਮੀਦ ਨਹੀਂ ਸੀ।

 
 
 
 
 
 
 
 
 
 
 
 
 
 
 
 

A post shared by Colors TV (@colorstv)


sunita

Content Editor

Related News