ਬਿੱਗ ਬੌਸ 14 : ''ਨਾਰੀ ਸ਼ਕਤੀ'' ਦਾ ਨਾਅਰਾ ਸੁਣ ਕੇ ਭੜਕੇ ਸਿਧਾਰਥ ਸ਼ੁਕਲਾ, ਮਚਿਆ ਬਵਾਲ (ਵੀਡੀਓ)

10/18/2020 11:34:37 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਘਰ ਦਾ ਅਸਲ ਰੰਗ ਹੁਣ ਨਜ਼ਰ ਆ ਰਿਹਾ ਹੈ। ਸ਼ੋਅ ਦੇ ਮੁਕਾਬਲੇਬਾਜ਼ ਅੱਗੇ ਆਉਣੇ ਸ਼ੁਰੂ ਹੋ ਗਏ ਹਨ, ਜੋ ਕਿ ਪਿਛਲੇ ਐਪੀਸੋਡ ਵਿਚ ਵੇਖਿਆ ਗਿਆ ਸੀ। ਸ਼ੁੱਕਰਵਾਰ ਨੂੰ ਪ੍ਰਸਾਰਿਤ ਕੀਤੇ ਗਏ ਇਸ ਐਪੀਸੋਡ ਵਿਚ ਬਹੁਤ ਸਾਰੇ ਹੰਗਾਮੇ ਵੇਖੇ ਗਏ। ਇਸੇ ਦੌਰਾਨ ਰੂਬੀਨਾ ਦਿਲੈਕ ਦੀ ਗੱਲ 'ਤੇ ਸਿਧਾਰਥ ਸ਼ੁਕਲਾ ਇਸ ਤਰ੍ਹਾਂ ਭੜ ਗਏ ਕਿ ਉਸ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਸੀ। 'ਬਿੱਗ ਬੌਸ 14' ਦੇ ਸ਼ੁੱਕਰਵਾਰ ਦੇ ਐਪੀਸੋਡ ਵਿਚ ਇਕ ਟਾਸਕ ਦੌਰਾਨ ਜੈਸਮੀਨ ਭਸੀਨ ਅਤੇ ਨਿੱਕੀ ਤੰਬੋਲੀ ਦਰਮਿਆਨ ਕਾਫ਼ੀ ਤਕਰਾਰ ਦੇਖਣ ਨੂੰ ਮਿਲੀ। ਟਾਸਕ ਦੌਰਾਨ ਟੋਕਰੀ 'ਚ ਜਿੰਨੇ ਜ਼ਿਆਦਾ ਹੋ ਸਕੇ ਬਾਲ ਇਕੱਠੇ ਕਰਨੇ ਸਨ। ਜਿਹੜੇ ਮੁਕਾਬਲੇਬਾਜ਼ ਦੀ ਟੋਕਰੀ ਵਿਚ ਵਧੇਰੇ ਗੇਂਦਾਂ ਹਨ ਉਹ ਜੇਤੂ ਐਲਾਨਿਆ ਜਾਵੇਗਾ ਪਰ ਜਿਵੇਂ ਹੀ ਇਹ ਟਾਸਕ ਸ਼ੁਰੂ ਹੋਇਆ, ਦੋਵੇਂ ਗੇਂਦਾਂ ਨੂੰ ਇਕੱਠਾ ਕਰਨ ਨਾਲੋਂ ਇਕ ਦੂਜੇ ਦੀਆਂ ਗੇਂਦਾਂ ਸੁੱਟਣ 'ਚ ਵਧੇਰੇ ਦਿਲਚਸਪੀ ਦਿਖਾਉਣ ਲੱਗੇ। ਦੋਵਾਂ ਵਿਚਾਲੇ ਬਹੁਤ ਜ਼ਿਆਦਾ ਖਿੱਚੋ-ਤਾਣ ਹੋਈ। ਉਥੇ ਹੀ ਟਾਸਕ ਖ਼ਤਮ ਹੋਣ ਤੋਂ ਬਾਅਦ, ਸੀਨੀਅਰਜ਼ ਨੂੰ ਵਿਜੇਤਾ ਦਾ ਐਲਾਨ ਕਰਨਾ ਪਿਆ, ਜਿਸ ਵਿਚ ਗੌਹਰ ਖ਼ਾਨ ਅਤੇ ਹਿਨਾ ਖ਼ਾਨ ਨੇ ਜੈਸਮੀਨ ਨੂੰ ਜੇਤੂ ਐਲਾਨਿਆ। ਇਸ 'ਤੇ ਸਿਧਾਰਥ ਸ਼ੁਕਲਾ ਸਹਿਮਤ ਨਹੀਂ ਸਨ। ਜਦੋਂ ਤਿੰਨਾਂ ਨੇ ਜੈਸਮੀਨ ਭਸੀਨ ਨੂੰ ਜੇਤੂ ਐਲਾਨ ਕੀਤਾ, ਰੂਬੀਨਾ ਨੇ ਸਮਰਥਨ ਵਿਚ ਆਉਂਦਿਆਂ 'ਨਾਰੀ ਸ਼ਕਤੀ' ਦਾ ਨਾਅਰਾ ਲਗਾਇਆ। ਜਿਵੇਂ ਹੀ ਸਿਧਾਰਥ ਸ਼ੁਕਲਾ ਨੇ ਰੂਬੀਨਾ ਦਾ ਇਹ ਨਾਅਰਾ ਸੁਣਿਆ, ਉਹ ਭੜਕ ਉਠੇ ਅਤੇ ਫਿਰ ਇਕ ਭਿਆਨਕ ਬਹਿਸ ਹੋ ਗਈ, ਜਿਸ ਵਿਚ ਬਾਕੀ 2 ਸੀਨੀਅਰਜ਼ ਨੂੰ ਵੀ ਸਥਿਤੀ ਨੂੰ ਸੰਭਾਲਣ ਲਈ ਵਿਚ ਆਉਣਾ ਪਿਆ। ਹਾਲਾਂਕਿ, ਜਿਵੇਂ ਹੀ ਸਥਿਤੀ ਸੁਲਝ ਗਈ, ਦੋਵਾਂ ਵਿਚਕਾਰ ਹੋਏ ਵਿਵਾਦ ਨੂੰ ਖ਼ਤਮ ਕਰ ਦਿੱਤਾ ਗਿਆ।

 
 
 
 
 
 
 
 
 
 
 
 
 
 

Seniors nahi hain @rubinadilaik ki baaton se sehmat, par woh bhi hain apni baat pe kayum, kaun jeetega aaj ki iss takraar mein? Jaaniye raat 9 baje #Colors par Catch it before TV on @vootselect #BB14 #BiggBoss #BiggBoss2020 #BiggBoss14

A post shared by Colors TV (@colorstv) on Oct 16, 2020 at 11:57pm PDT

ਦੱਸ ਦਈਏ ਬੀਤੇ 'ਚ ਐਪੀਸੋਡ 'ਚ ਰਾਹੁਲ ਵੈਦ ਅਤੇ ਜਾਨ ਕੁਮਾਰ ਸਾਨੂੰ ਵਿਚਕਾਰ ਇਕ ਮਿਊਜੀਕਲ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਇਸ ਮੌਕੇ 'ਤੇ ਹਿਨਾ ਖ਼ਾਨ ਅਤੇ ਨਿੱਕੀ ਤੰਬੋਲੀ ਦਾ ਰੀਐਕਸ਼ਨ ਦੇਖਣ ਵਾਲਾ ਹੁੰਦਾ ਹੈ। ਵੀਡੀਓ 'ਚ ਦਰਸ਼ਕਾਂ ਨੂੰ ਘਰਵਾਲਿਆਂ ਦੀ ਬਹਿਸ ਵਿਚਕਾਰ ਕੁਝ ਵੱਖਰਾ ਵੇਖਣ ਦਾ ਮੌਕਾ ਮਿਲਿਆ। ਦਰਸ਼ਕਾਂ ਨੂੰ ਰਾਹੁਲ ਵੈਦ ਅਤੇ ਜਾਨ ਕੁਮਾਰ ਸਾਨੂੰ ਵਿਚਕਾਰ ਹੋਏ ਮੁਕਾਬਲੇ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਰਾਹੁਲ 'ਸਮਝਾਵਾਂ' ਗੀਤ ਗਾ ਰਹੇ ਹਨ ਅਤੇ ਉਥੇ ਹੀ ਜਾਨ 'ਬਾਜ਼ੀਗਰ' ਫ਼ਿਲਮ ਦਾ ਟਾਈਟਲ ਟਰੈਕ ਗਾ ਰਹੇ ਹਨ। ਜਦੋਂ ਰਾਹੁਲ ਗਾਣਾ ਗਾ ਰਹੇ ਹੁੰਦੇ ਹਨ ਤਾਂ ਹਿਨਾ ਕੈਮਰੇ ਨੂੰ ਦੇਖ ਕੇ ਫਲਾਇੰਗ ਕਿੱਸ ਦਿੰਦੀ ਹੈ। ਉਥੇ ਹੀ ਜਾਨ ਜਦੋਂ ਗਾਉਣਾ ਸ਼ੁਰੂ ਕਰਦੇ ਹਨ ਤਾਂ ਨਿੱਕੀ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦੀ ਅਤੇ ਜਾਨ ਕੁਮਾਰ ਸਾਨੂੰ ਨੂੰ ਗਲੇ ਲਗਾ ਕੇ ਗੱਲ੍ਹ 'ਤੇ ਇਕ ਕਿੱਸ ਕਰ ਦਿੰਦੀ ਹੈ। ਇਸ ਨੂੰ ਵੇਖ ਕੇ ਸਿਧਾਰਥ ਸ਼ੁਕਲਾ ਵੀ ਖੁਸ਼ ਹੋ ਜਾਂਦੇ ਹਨ। 

 
 
 
 
 
 
 
 
 
 
 
 
 
 

Ghar mein aaya ek aur naya twist. Kuch freshers ko lagta hai @nikki_tamboli nahi karti apni confirmation deserve. Kya woh rahengi safe ya fir ek baar ho jayengi TBC? Jaaniye aaj raat 9 baje #Colors par. Catch it before TV on @vootselect #BB14 #BiggBoss #BiggBoss2020 #BiggBoss14

A post shared by Colors TV (@colorstv) on Oct 17, 2020 at 12:28am PDT

ਦੱਸਣਯੋਗ ਹੈ ਕਿ ਨਿੱਕੀ ਤੰਬੋਲੀ ਅਤੇ ਜਾਨ ਦੀ ਕੈਮਿਸਟਰੀ ਲੋਕਾਂ ਨੂੰ ਪਸੰਦ ਆ ਰਹੀ ਹੈ। ਇਸ ਤੋਂ ਪਹਿਲਾਂ ਦੇ ਐਪੀਸੋਡ 'ਚ ਜਾਨ ਨੂੰ ਨਿੱਕੀ ਨਾਲ ਫਲਰਟ ਕਰਦੇ ਹੋਏ ਵੀ ਦੇਖਿਆ ਗਿਆ ਸੀ। ਹਾਲਾਂਕਿ ਉਦੋਂ ਉਹ ਉਸ ਨੂੰ ਆਪਣਾ ਭਾਈ (ਭਰਾ) ਜਾਨ ਕਹਿ ਕੇ ਬੁਲਾਉਂਦੀ ਸੀ। ਜਾਨ ਨਿੱਕੀ ਨੂੰ ਦੱਸਦੇ ਹਨ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਅਤੇ ਜਦੋਂ ਸ਼ੋਅ ਖ਼ਤਮ ਹੋ ਜਾਵੇਗਾ ਤਾਂ ਉਹ ਉਸ ਨਾਲ 'ਕਾਫੀ ਡੇਟ' 'ਤੇ ਜਾਣਾ ਚਾਹੁੰਦਾ ਹੈ। ਉਥੇ ਹੀ 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਘਰਵਾਲਿਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਬੀਤੇ ਹਫ਼ਤੇ ਦੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਦੱਸਣਗੇ।

 
 
 
 
 
 
 
 
 
 
 
 
 
 

#BiggBoss ke ghar mein kaha-suni chalti rehti hai, par achhe dost reh chuke @rahulvaidyarkv aur @pavitrapunia_ ki takraar ka kya hoga anjaam? Dekhiye aaj raat 9 baje #Colors par. Catch it before TV on @vootselect #BB14 #BiggBoss #BiggBoss2020 #BiggBoss14

A post shared by Colors TV (@colorstv) on Oct 17, 2020 at 2:00am PDT


sunita

Content Editor sunita