ਸੀਨੀਅਰ ਬਣਦੇ ਹੀ ਬਦਲੇ ਨਿੱਕੀ ਤੰਬੋਲੀ ਦੇ ਤੇਵਰ, ਘਰਵਾਲਿਆਂ ਨੂੰ ਸਾਮਾਨ ਦੇਣ ਤੋਂ ਕੀਤਾ ਇਨਕਾਰ

10/12/2020 4:52:42 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਸ਼ੁਰੂਆਤ ਤੋਂ ਹੀ ਟਰੋਲਰਜ਼ ਦੇ ਨਿਸ਼ਾਨੇ 'ਤੇ ਆਈ ਨਿੱਕੀ ਤੰਬੋਲੀ ਘਰ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਸੀਨੀਅਰਜ਼ ਦੇ ਮੁਤਾਬਕ ਨਿੱਕੀ ਨੇ ਨਾ ਸਿਰਫ਼ ਟਾਕਸ 'ਚ ਚੰਗਾ ਪਰਫਾਰਮ ਕਰ ਕੇ ਆਪਣੇ ਲਈ ਇਮਿਊਨਿਟੀ ਹਾਸਲ ਕੀਤੀ ਹੈ ਸਗੋਂ ਉਹ ਆਪਣੇ ਲਈ ਸਟੈਂਡ ਵੀ ਚੰਗੇ ਲੈਂਦੀ ਹੈ ਤੇ ਆਪਣਾ ਕੰਮ ਕੱਢਵਾਉਣਾ ਜਾਣਦੀ ਹੈ। ਇਨ੍ਹਾਂ ਸਾਰੀਆਂ ਖ਼ੂਬੀਆਂ ਨੂੰ ਦੇਖਦੇ ਹੋਏ ਬਿੱਗ ਬੌਸ ਦੇ ਸੀਨੀਅਰਜ਼ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਨੇ ਨਿੱਕੀ ਨੂੰ ਸੇਵ ਕਰ ਦਿੱਤਾ ਹੈ, ਜਿਸ ਤੋਂ ਬਾਅਦ ਨਿੱਕੀ ਵੀ ਹੁਣ ਫਰੈਸ਼ਰ ਨਾ ਹੋ ਕੇ ਸੀਨੀਅਰ ਦੀ ਲਿਸਟ 'ਚ ਆ ਗਈ ਹੈ। ਨਿੱਕੀ ਕੋਲ ਹੁਣ ਉਹ ਸਾਰੇ ਅਧਿਕਾਰ ਹਨ, ਜੋ ਸਿਧਾਰਥ, ਗੌਹਰ ਤੇ ਹਿਨਾ ਕੋਲ ਹੈ।

 
 
 
 
 
 
 
 
 
 
 
 
 
 

Ab ghar mein chalegi @nikki_tamboli ki hi boli! Kya gharwale ho jayenge is baat se pareshan? Dekhiye aaj raat 10:30 baje. Catch it before TV on @vootselect. @beingsalmankhan #BiggBoss14 #BiggBoss2020 #BiggBoss #BB14

A post shared by Colors TV (@colorstv) on Oct 12, 2020 at 1:30am PDT

ਹੁਣ ਸੀਨੀਅਰ ਬਣਨ ਤੋਂ ਬਾਅਦ ਨਿੱਕੀ ਦੇ ਤੇਵਰ ਵੀ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਕੱਲ ਤਕ ਆਪਣੇ ਲਈ ਸੀਨੀਅਰਜ਼ ਤੋਂ ਕੱਪੜਿਆਂ ਦੀ ਮੰਗ ਕਰਨ ਵਾਲੀ ਨਿੱਕੀ ਹੁਣ ਖ਼ੁਦ ਫਰੈਸ਼ਰ ਨੂੰ ਕੱਪੜੇ ਦੇਣ ਤੋਂ ਇਨਕਾਰ ਕਰ ਰਹੀ ਹੈ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਨਿੱਕੀ ਘਰਵਾਲਿਆਂ ਦੀ ਮੰਗ ਪੂਰੀ ਕਰਨ ਤੋਂ ਇਨਕਾਰ ਕਰਦੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 

Iss hafte ki shuruaat hogi Nomination aur Eviction ke saath!😯 Dekhiye aaj #BB14 mein, raat 10:30 baje on #Colors. Watch #BiggBoss before TV on @vootselect. @beingsalmankhan #BiggBoss2020 #BiggBoss14 @realsidharthshukla @gauaharkhan @realhinakhan @eijazkhan @rahulvaidyarkv @nishantsinghm_official @jasminbhasin2806 @ashukla09 @saragurpals @pavitrapunia_ @rubinadilaik @jaan.kumar.sanu @shehzaddeol @nikki_tamboli

A post shared by Colors TV (@colorstv) on Oct 12, 2020 at 2:30am PDT

ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਹਿਨਾ ਬੋਲਦੀ ਹੈ ਕਿ 'ਮੈਂ ਚਾਹੁੰਦੀ ਹਾਂ ਕਿ ਨਿੱਕੀ ਇਹ ਫ਼ੈਸਲਾ ਲੈਵੇ ਕਿ ਕਿਸ ਨੂੰ ਕੀ ਮਿਲਣਾ ਚਾਹੁੰਦੀ ਹੈ, ਇਸ ਤੋਂ ਬਾਅਦ ਰਾਹੁਲ ਤੇ ਪਵਿਤਰਾ, ਨਿੱਕੀ ਤੋਂ ਆਪਣੀ ਲਈ ਕੁਝ ਕੱਪੜਿਆਂ ਦੀ ਮੰਗ ਕਰਦੇ ਹਨ ਤਾਂ ਨਿੱਕੀ ਦੇਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ। ਇਸ ਗੱਲ ਤੋਂ ਨਿੱਕੀ ਤੇ ਉਨ੍ਹਾਂ ਲੋਕਾਂ 'ਚ ਬਹਿਸ ਹੋ ਜਾਂਦੀ ਹੈ ਤੇ ਨਿੱਕੀ Full Attitude 'ਚ ਉੱਥੋਂ ਉੱਠ ਕੇ ਚੱਲੀ ਜਾਂਦੀ ਹੈ। ਇਸ 'ਤੇ ਰਾਹੁਲ ਕਹਿੰਦੇ ਹਨ 'ਅੱਜ ਬੰਦੂਕ ਤੇਰੇ ਹੱਥ 'ਚ ਹੈ ਕੱਲ੍ਹ ਕਿਸੇ ਹੋਰ ਦੇ ਹੱਥ 'ਚ ਹੋਵੇਗੀ।' 


sunita

Content Editor

Related News