ਉਡੀਕਾਂ ਖ਼ਤਮ, ਸਾਹਮਣੇ ਆਈ ਹਿਮਾਂਸ਼ੀ ਖੁਰਾਣਾ ਦੇ ਕੋਰੋਨਾ ਟੈਸਟ ਦੀ ਰਿਪੋਰਟ
Saturday, Jul 18, 2020 - 09:08 AM (IST)

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਸਿਤਾਰਿਆਂ ਦੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਮਗਰੋਂ ਪੰਜਾਬੀ ਫ਼ਿਲਮ ਉਦਯੋਗ ਅਤੇ ਟੀ. ਵੀ. ਕਲਾਕਾਰ ਵੀ ਖ਼ੌਫ ਦੇ ਮਾਹੌਲ 'ਚ ਹਨ। ਇਸ ਦੌਰਾਨ 'ਬਿੱਗ ਬੌਸ 13' ਦੀ ਕੰਟੈਸਟੈਂਟ ਰਹੀ ਹਿਮਾਂਸ਼ੀ ਖੁਰਾਣਾ ਦੀ ਤਬੀਅਤ ਪਿਛਲੇ ਦੋ ਦਿਨਾਂ ਤੋਂ ਖ਼ਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦਾ ਟੈਸਟ ਕਰਵਾਇਆ। ਇਸ 'ਚ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੀ ਮੈਨੇਜਰ ਨੇ ਟਵਿੱਟਰ 'ਤੇ ਕੋਰੋਨਾ ਰਿਪੋਰਟ ਸਾਂਝੀ ਕਰ ਸਭ ਨੂੰ ਇਸ ਸਬੰਧੀ ਸੂਚਨਾ ਦਿੱਤੀ ਹੈ।
Thankyou for all your prayers and love and showing concern towards her health. @realhimanshi 's report for covid-19 is negative.
— Nidhi K (@nidhe_k) July 17, 2020
Grateful to that almighty 🙏🙏 pic.twitter.com/TXmRkU0wFJ
ਕੁਝ ਦਿਨ ਪਹਿਲਾਂ ਹੀ ਹਿਮਾਂਸ਼ੀ ਨੇ ਕਰਵਾਇਆ ਸੀ ਕੋਰੋਨਾ ਟੈਸਟ
ਹਿਮਾਂਸ਼ੀ ਖੁਰਾਣਾ ਨੇ ਟਵਿੱਟਰ 'ਤੇ ਆਪਣੀ ਮੈਨੇਜਰ ਦਾ ਟਵੀਟ ਸਾਂਝਾ ਕੀਤਾ ਸੀ, ਜਿਸ 'ਚ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਟਵੀਟ 'ਚ ਹਿਮਾਂਸ਼ੀ ਦੀ ਮੈਨੇਜਰ ਨੇ ਲਿਖਿਆ ਸੀ, 'ਹਿਮਾਂਸ਼ੀ ਪਿਛਲੇ 2 ਦਿਨਾਂ ਤੋਂ ਕੁਝ ਠੀਕ ਨਹੀਂ ਮਹਿਸੂਸ ਕਰ ਰਹੀ ਹੈ। ਕੋਵਿਡ 19 ਦਾ ਟੈਸਟ ਕਰਵਾਇਆ ਹੈ, ਬਸ ਹੁਣ ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਹਿਮਾਂਸ਼ੀ ਦੀ ਰਿਪੋਰਟ ਸਾਂਝੀ ਕੀਤੀ ਜਾਵੇਗੀ। ਕਿਰਪਾ ਕਰਕੇ ਉਦੋ ਤੱਕ ਲਈ ਸਾਡੇ ਪਰਿਵਾਰ ਤੇ ਦੋਸਤਾਂ ਨੂੰ ਮੈਸੇਜ ਭੇਜਣਾ ਬੰਦ ਕਰੋ, ਸੁਰੱਖਿਅਤ ਰਹੋ, ਧੰਨਵਾਦ।'
ਟਵੀਟ ਕਰਦਿਆਂ ਹਿਮਾਂਸ਼ੀ ਨੇ ਆਖੀ ਇਹ ਗੱਲ
ਇਸ ਟਵੀਟ ਨੂੰ ਸਾਂਝਾ ਕਰਦਿਆਂ ਹਿਮਾਂਸ਼ੀ ਨੇ ਲਿਖਿਆ ਸੀ, 'ਰਿਪੋਰਟ ਸਾਂਝੀ ਕਰਾਂਗਾ। ਹਿਮਾਂਸ਼ੀ ਦੇ ਇਸ ਟਵੀਟ ਤੋਂ ਬਾਅਦ ਲੋਕ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਸਲਾਹ ਦੇ ਰਹੇ ਸਨ। ਕੁਝ ਲੋਕ ਹਿਮਾਂਸ਼ੀ ਨੂੰ ਘਰ ਦਾ ਬਣਿਆ ਹੋਇਆ ਕਾੜਾ ਤੇ ਕਾਫ਼ੀ ਮਾਤਰਾ 'ਚ ਪਾਣੀ ਪੀਣ ਦੀ ਸਲਾਹ ਦੇ ਰਹੇ ਸਨ।
ਪ੍ਰੇਮੀ ਨਾਲ ਮੁੜ ਇਸ ਪ੍ਰੋਜੈਕਟ 'ਚ ਆਵੇਗੀ ਨਜ਼ਰ
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਕਾਫ਼ੀ ਰੁੱਝੀ ਹੋਈ ਹੈ। ਉਨ੍ਹਾਂ ਦੇ ਮਿਊਜ਼ਿਕ ਵੀਡੀਓ ਬੈਕ-ਟੂ-ਬੈਕ ਰਿਲੀਜ਼ ਹੋ ਰਹੇ ਹਨ। ਹਿਮਾਂਸ਼ੀ ਆਪਣੇ ਪ੍ਰੇਮੀ ਆਸਿਮ ਰਿਆਜ਼ ਨਾਲ ਤੀਜਾ ਗੀਤ ਸ਼ੂਟ ਕਰ ਰਹੀ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ।