ਕਰੂਜ਼ ਡਰੱਗ ਮਾਮਲੇ 'ਚ ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਵੱਡੀ ਰਾਹਤ, NCB ਦੀ ਚਾਰਜ਼ਸ਼ੀਟ 'ਚ ਨਾਮ ਨਹੀਂ

Friday, May 27, 2022 - 02:04 PM (IST)

ਕਰੂਜ਼ ਡਰੱਗ ਮਾਮਲੇ 'ਚ ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਵੱਡੀ ਰਾਹਤ, NCB ਦੀ ਚਾਰਜ਼ਸ਼ੀਟ 'ਚ ਨਾਮ ਨਹੀਂ

ਬਾਲੀਵੁੱਡ ਡੈਸਕ- ਕਰੂਜ਼ ਡਰੱਗ ਮਾਮਲੇ 'ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਐੱਨ.ਸੀ.ਬੀ. ਦੀ ਚਾਰਜ਼ਸ਼ੀਟ 'ਚ ਆਰੀਅਨ ਖਾਨ ਦਾ ਨਾਮ ਨਹੀਂ ਹੈ। ਕਰੂ਼ਜ਼ ਡਰੱਗ ਮਾਮਲੇ 'ਚ ਐੱਨ.ਸੀ.ਬੀ. ਨੇ ਨਵੀਂ ਚਾਰਜ਼ਸ਼ੀਟ ਦਾਖ਼ਲ ਕੀਤੀ ਜਿਸ 'ਚ ਆਰੀਅਨ ਖਾਨ ਦਾ ਨਾਮ ਸ਼ਾਮਲ ਨਹੀਂ ਹੈ।

PunjabKesari

ਜਾਣੋ ਕੀ ਸੀ ਮਾਮਲਾ

ਆਰੀਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2 ਅਕਤੂਬਰ ਨੂੰ ਮੁੰਬਈ ਦੇ ਇੰਟਰਨੈਸ਼ਨਲ ਕਰੂਜ਼ ਟਰਮੀਨਲ ਤੋਂ ਹਿਰਾਸਤ 'ਚ ਲਿਆ ਗਿਆ ਸੀ। ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ 'ਤੇ ਹੋਣ ਵਾਲੀ ਡਰੱਗਸ ਪਾਰਟੀ 'ਚ ਆਰੀਅਨ ਖ਼ਾਨ ਸ਼ਾਮਲ ਹੋਣ ਜਾ ਰਹੇ ਸਨ। ਕਰੂਜ਼ ਸ਼ਿਪ 'ਤੇ ਐੱਨ.ਸੀ.ਬੀ. ਨੇ ਛਾਪਾ ਮਾਰਿਆ ਅਤੇ ਉਥੋਂ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਗ੍ਰਿਫਤਾਰ ਕਰ ਲਿਆ।

PunjabKesari

ਆਰੀਅਨ ਖ਼ਾਨ ਦੇ ਕੋਲੋਂ ਡਰੱਗਸ ਨਹੀਂ ਮਿਲੀ ਸੀ ਪਰ ਐੱਨ.ਸੀ.ਬੀ. ਵਲੋਂ ਆਰੀਅਨ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਐੱਨ.ਸੀ.ਬੀ. ਦਾ ਕਹਿਣਾ ਹੈ ਕਿ ਆਰੀਅਨ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਦਾ ਹਿੱਸਾ ਹੋ ਸਕਦਾ ਹੈ।

PunjabKesari

ਨੋਟ-ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News