ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਵੱਡਾ Action!
Saturday, Mar 08, 2025 - 04:03 PM (IST)

ਐਂਟਰਟੇਨਮੈਂਟ ਡੈਸਕ- ਟੀ.ਵੀ. ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ "ਦਿ ਕਪਿਲ ਸ਼ਰਮਾ ਸ਼ੋਅ" ਦੇ ਕਪਿਲ ਸ਼ਰਮਾ ਵਿਵਾਦਾਂ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਆਪਣੇ ਸ਼ੋਅ ਦੌਰਾਨ ਟੋਡਰਮਲ 'ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵਿਰੁੱਧ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਲੋਕਾਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਵੱਲੋਂ ਆਪਣੇ ਸ਼ੋਅ ਵਿੱਚ ਟੋਡਰਮਲ ਦਾ ਮਜ਼ਾਕ ਉਡਾਉਣਾ ਗਲਤ ਹੈ।
ਇਹ ਵੀ ਪੜ੍ਹੋ: OMG: ਨਿਮਰਤ ਕੌਰ ਨੇ ਕੀਤੀ ਚੋਰੀ! ਦੁਕਾਨਦਾਰ ਨੇ ਰੋਕ ਕੇ ਬੈਗ 'ਚੋਂ ਕੱਢਵਾਇਆ ਸਾਮਾਨ
ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ, ਜੋ ਕਿ ਇੱਕ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਹਨ, ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲਈ ਬਹੁਤ ਸੁਰਖੀਆਂ ਵਿੱਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਪਿਲ ਸ਼ਰਮਾ ਵਰਗੇ ਲੋਕ ਜੋ ਕਿ ਇੱਕ ਚੰਗੇ ਅਹੁਦੇ 'ਤੇ ਹਨ, ਟੋਡਰਮਲ ਵਰਗੇ ਲੋਕਾਂ ਨੂੰ ਸਤਿਕਾਰ ਨਹੀਂ ਦੇ ਸਕਦੇ ਤਾਂ ਇਹ ਬਹੁਤ ਨਿੰਦਣਯੋਗ ਹੈ। ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਕਪਿਲ ਸ਼ਰਮਾ 'ਤੇ ਬਾਬਾ ਦੀਵਾਨ ਟੋਡਰਮਲ ਬਾਰੇ ਕਥਿਤ ਤੌਰ 'ਤੇ ਗਲਤ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ, ਦੀਵਾਨ ਟੋਡਰਮਲ ਨੇ ਉਨ੍ਹਾਂ ਦੇ ਸਸਕਾਰ ਲਈ ਭਾਰੀ ਕੀਮਤ ਅਦਾ ਕਰਕੇ ਜ਼ਮੀਨ ਖਰੀਦ ਕੇ ਅੰਤਿਮ ਸੰਸਕਾਰ ਕੀਤਾ ਸੀ।
ਇਹ ਵੀ ਪੜ੍ਹੋ : ਰਣਵੀਰ ਇਲਾਹਾਬਾਦੀਆ ਤੇ ਸਮਯ ਰੈਨਾ ਨੂੰ ਲੈ ਕੇ ਮੀਕਾ ਸਿੰਘ ਦਾ ਵੱਡਾ ਬਿਆਨ, 'ਦੋਵਾਂ ਨੂੰ ਕਰ ਦਿਓ ਬੈਨ'
ਇਹ ਦੋਸ਼ ਹੈ ਕਿ ਕਪਿਲ ਸ਼ਰਮਾ ਨੇ ਟੀਵੀ ਸ਼ੋਅ ਦੌਰਾਨ ਉਨ੍ਹਾਂ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਘਟਾ ਕੇ ਪੇਸ਼ ਕੀਤਾ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ, ਇਸ ਲਈ ਕਪਿਲ ਸ਼ਰਮਾ ਨੂੰ ਸਿੱਖ ਭਾਈਚਾਰੇ ਤੋਂ ਜਨਤਕ ਤੌਰ 'ਤੇ ਮਾਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਮਾਫੀ ਨਹੀਂ ਮੰਗਦੇ ਤਾਂ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਮਹਾਕਾਲ ਮੰਦਰ 'ਚ ਯੋ-ਯੋ ਹਨੀ ਸਿੰਘ ਨੇ ਟੇਕਿਆ ਮੱਥਾ, ਸ਼ਿਵ ਭਗਤੀ 'ਚ ਹੋਏ ਲੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8