ਸੈਫ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਦਾ ਪਰਦਾਫਾਸ਼, ਸਾਹਮਣੇ ਆਈ ਪਹਿਲੀ ਤਸਵੀਰ
Thursday, Jan 16, 2025 - 05:42 PM (IST)

ਐਂਟਰਟੇਨਮੈਂਟ ਡੈਸਕ - 90 ਦੇ ਦਹਾਕੇ ਦੇ ਦਿੱਗਜ ਫ਼ਿਲਮ ਅਦਾਕਾਰ ਸੈਫ ਅਲੀ ਖ਼ਾਨ 'ਤੇ ਬੀਤੀ ਰਾਤ ਜਾਨਲੇਵਾ ਹਮਲਾ ਹੋਇਆ। ਮੁੰਬਈ ਦੇ ਬਾਂਦਰਾ ਸਥਿਤ ਅਦਾਕਾਰ ਦੇ ਘਰ 'ਚ ਇਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਸੈਫ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਦੀ ਨਵੀਂ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ
ਸੈਫ 'ਤੇ ਹਮਲੇ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਵੱਡਾ ਅਪਡੇਟ ਦਿੱਤਾ ਹੈ। ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ ਤੋਂ ਬਾਅਦ ਦੋਸ਼ੀ ਦੀ ਪਛਾਣ ਹੋ ਗਈ ਹੈ। ਸੈਫ ਇਸ ਸਮੇਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਨੂੰ ਆਈ. ਸੀ. ਯੂ. ਵਾਰਡ 'ਚ ਰੱਖਿਆ ਗਿਆ ਹੈ। ਕੱਲ੍ਹ ਰਾਤ ਲਗਭਗ 2 ਵਜੇ, ਸੈਫ ਅਲੀ ਖ਼ਾਨ 'ਤੇ ਉਨ੍ਹਾਂ ਦੇ ਘਰ 'ਚ ਚਾਕੂ ਨਾਲ ਹਮਲਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਨ੍ਹਾਂ ਦੇ ਘਰ ਦੇ ਬੱਚਿਆਂ ਦੇ ਕਮਰੇ 'ਚ ਵਾਪਰੀ।
ਇਹ ਖ਼ਬਰ ਵੀ ਪੜ੍ਹੋ - ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਮਗਰੋਂ ਭੜਕੇ ਅਰਵਿੰਦ ਕੇਜਰੀਵਾਲ, ਸ਼ਰੇਆਮ ਆਖੀ ਇਹ ਵੱਡੀ ਗੱਲ
ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਲਈ 10 ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਬਾਂਦਰਾ ਪੁਲਸ ਸਟੇਸ਼ਨ 'ਚ ਰਿਪੋਰਟ ਦਰਜ ਕਰਵਾਈ ਗਈ ਹੈ। ਸੈਫ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਜਲਦ ਤੋਂ ਜਲਦ ਹਿਰਾਸਤ 'ਚ ਲਿਆ ਜਾਵੇਗਾ। ਕ੍ਰਾਈਮ ਬ੍ਰਾਂਚ ਨੇ ਇਸ ਘਟਨਾ ਨੂੰ ਲੈ ਕੇ ਸੈਫ ਦੇ ਘਰ ਦੀ ਨੌਕਰਾਣੀ ਤੋਂ ਵੀ ਪੁੱਛਗਿੱਛ ਕੀਤੀ ਤੇ ਇਸ ਤੋਂ ਇਲਾਵਾ ਘਰ ਦੇ ਸਟਾਫ ਦੇ ਦੋ ਹੋਰ ਮੈਂਬਰਾਂ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।