ਬਿਗ ਇੰਪੈਕਟ ਐਵਾਰਡਜ਼ ’ਚ ਮਨੋਰੰਜਨ ਤੇ ਫਿਲਮ ਜਗਤ ਦੇ ਕਈ ਸਿਤਾਰੇ ਆਏ ਨਜ਼ਰ
Thursday, Feb 27, 2025 - 04:19 PM (IST)

ਮੁੰਬਈ ਵਿਚ ਬਿਗ ਇੰਪੈਕਟ ਐਵਾਰਡਜ਼-2025 ਦਾ ਆਯੋਜਨ ਕੀਤਾ ਗਿਆ, ਜਿੱਥੇ ਮਨੋਰੰਜਨ ਅਤੇ ਫਿਲਮ ਜਗਤ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ। ਈਵੈਂਟ ਵਿਚ ਅਦਾਕਾਰ ਬੌਬੀ ਦਿਓਲ ਅਤੇ ਅਦਾਕਾਰਾ ਅੰਜਨੀ ਧਵਨ, ਨਿਕਿਤਾ ਪਾਵੇਲ, ਯਾਮਿਨੀ ਮਲਹੋਤਰਾ, ਰਿਧੀ ਡੋਗਰਾ, ਨੰਦਨੀ ਗੁਪਤਾ, ਦਿਵਿਆ ਖੋਸਲਾ, ਹਿਨਾ ਖਾਨ, ਅਦਿਤੀ ਗੋਵੀਤ੍ਰਿਕਰ ਅਤੇ ਕਾਵੇਰੀ ਕਪੂਰ ਸਪਾਟ ਹੋਏ।
ਅਦਾਕਾਰਾ ਅਤੇ ਫਿਲਮ ਮੇਕਰ ਦਿਵਿਆ ਖੋਸਲਾ ਸ਼ਾਰਟ ਡਿਜ਼ਾਈਨਰ ਡਰੈੱਸ ਪਹਿਨ ਕੇ ਪੁੱਜੀ।
ਇਸ ਡਰੈੱਸ ਵਿਚ ਉਹ ਬੇਹੱਦ ਪਿਆਰੀ ਲੱਗ ਰਹੀ ਸੀ। ਬੌਬੀ ਦਿਓਲ ਸੂਟ-ਬੂਟ ਪਹਿਨੇ ਨਜ਼ਰ ਆਏ।
ਉਨ੍ਹਾਂ ਦੀ ਪ੍ਰਸਨੈਲਿਟੀ ਦੇਖਣ ਲਾਇਕ ਸੀ। ਕੈਂਸਰ ਨਾਲ ਜੂਝ ਰਹੀ ਅਦਾਕਾਰਾ ਹਿਨਾ ਖਾਨ ਵੀ ਪ੍ਰੋਗਰਾਮ ਵਿਚ ਡਿਜ਼ਾਈਨਰ ਡਰੈੱਸ ’ਚ ਪੁੱਜੀ ਸੀ।
ਵਰੁਣ ਧਵਨ ਦੀ ਭਤੀਜੀ ਅੰਜਨੀ ਧਵਨ ਬਲੈਕ ਬਾਡੀਕਾਨ ਡਰੈੱਸ ’ਚ ਪੁੱਜੀ, ਜੋ ਡੀਪਨੈਕ ਲਾਈਨ ਵਾਲੀ ਸੀ।