ਵਿਵਾਦ ਤੋਂ ਬਾਅਦ ਬਲਾਕਬਸਟਰ ਹੋਈਆਂ ਬਾਲੀਵੁੱਡ ਫ਼ਿਲਮਾਂ, ਕੰਟਰੋਵਰਸੀ ’ਚ ਕੀਤੀ ਕਮਾਈ

01/08/2023 1:51:10 PM

ਮੁੰਬਈ (ਬਿਊਰੋ)– ਮਨੋਰੰਜਨ ਦੀ ਦੁਨੀਆ ’ਚ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ‘ਪਠਾਨ’ ਵਿਵਾਦਾਂ ’ਚ ਘਿਰੀ ਹੈ। ਬਾਕਸ ਆਫਿਸ ਦਾ ਇਤਿਹਾਸ ਕਹਿੰਦਾ ਹੈ ਕਿ ਜਿੰਨੀ ਵੱਡੀ ਕੰਟਰੋਵਰਸੀ, ਉਨੀ ਵੱਡੀ ਕਮਾਈ।

ਪਿਛਲੇ ਕੁਝ ਸਾਲਾਂ ’ਚ 6 ਫ਼ਿਲਮਾਂ ਵਿਵਾਦ ਤੋਂ ਬਾਅਦ ਬਲਾਕਬਸਟਰ ਬਣੀਆਂ। ਇਸ ਮਾਮਲੇ ’ਚ ‘ਪੀਕੇ’ ਤੇ ‘ਪਦਮਾਵਤ’ ਟਾਪ ’ਤੇ ਹਨ। ਹਿੰਦੂ ਸੰਗਠਨਾਂ ਨੇ ‘ਪੀਕੇ’ ਨੂੰ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਫ਼ਿਲਮ ਦੱਸਦਿਆਂ ਵਿਰੋਧ ਜਤਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਹਾਦਸੇ ’ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਮਸੀਹਾ ਬਣੇ ਸ਼ਾਹਰੁਖ ਖ਼ਾਨ, ਕੀਤੀ ਆਰਥਿਕ ਮਦਦ

ਇਸ ਨੇ 792 ਕਰੋੜ ਰੁਪਏ ਕਮਾ ਲਏ ਸਨ। ਇਸੇ ਤਰ੍ਹਾਂ ‘ਪਦਮਾਵਤ’ ’ਤੇ ਤਾਂ ਇੰਨਾ ਵਿਰੋਧ ਹੋਇਆ ਕਿ ਇਸ ਦਾ ਨਾਂ ਤਕ ਬਦਲਣਾ ਪਿਆ, ਫਿਰ ਵੀ ਇਹ ਫ਼ਿਲਮ ਬਾਕਸ ਆਫਿਸ ’ਤੇ 585 ਕਰੋੜ ਰੁਪਏ ਕਮਾ ਲਏ।

ਵਿਰੋਧ ਝੱਲ ਕੇ ਵੀ 300 ਕਰੋੜ ਕਲੱਬ ’ਚ ਸ਼ਾਮਲ ਹੋਈਆਂ ਇਹ ਫ਼ਿਲਮਾਂ–

  • ਪੀਕੇ 792 ਕਰੋੜ ਰੁਪਏ
  • ਪਦਮਾਵਤ 585 ਕਰੋੜ ਰੁਪਏ
  • ਕਬੀਰ ਸਿੰਘ 379 ਕਰੋੜ ਰੁਪਏ
  • ਰਾਮਲੀਲਾ 356 ਕਰੋੜ ਰੁਪਏ
  • ਦਿ ਕਸ਼ਮੀਰ ਫਾਈਲਜ਼ 341 ਕਰੋੜ ਰੁਪਏ
  • ਭਾਰਤ 326 ਕਰੋੜ ਰੁਪਏ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News