‘ਅਰਜਨ ਵੈਲੀ’ ਦੇ ਗਾਇਕ ਭੁਪਿੰਦਰ ਬੱਬਲ ਨੇ ਮੂਸੇ ਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ, ਲਾਈਵ ਗਾਇਆ ਸੁਪਰਹਿੱਟ ਗੀਤ

12/18/2023 12:25:23 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਭੁਪਿੰਦਰ ਬੱਬਲ ਇਨ੍ਹੀਂ ਦਿਨੀਂ ਦੁਨੀਆ ਭਰ ’ਚ ਮਸ਼ਹੂਰ ਹੋ ਚੁੱਕੇ ਹਨ। ‘ਐਨੀਮਲ’ ਫ਼ਿਲਮ ’ਚ ‘ਅਰਜਨ ਵੈਲੀ’ ਗੀਤ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਹੈ। ਭੁਪਿੰਦਰ ਬੱਬਲ ਪੰਜਾਬੀ ਸੰਗੀਤ ਜਗਤ ’ਚ ਕੋਈ ਨਵਾਂ ਨਾਂ ਨਹੀਂ ਹੈ।

ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ ਪਰ ਕਹਿੰਦੇ ਹਨ ਕਿ ਸਬਰ ਦਾ ਫ਼ਲ ਮਿੱਠਾ ਹੁੰਦਾ ਹੈ ਤੇ ਉਨ੍ਹਾਂ ਨੂੰ ਇਹ ਫ਼ਲ ‘ਅਰਜਨ ਵੈਲੀ’ ਗੀਤ ਨਾਲ ਮਿਲਿਆ ਹੈ। ਸੋਸ਼ਲ ਮੀਡੀਆ ’ਤੇ ਕਰੋੜਾਂ ਲੱਖਾਂ ਵੀਡੀਓਜ਼ ਇਸ ਗੀਤ ਦੀਆਂ ਬਣ ਚੁੱਕੀਆਂ ਹਨ। ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ’ਤੇ ਗੀਤ ਅੱਗ ਵਾਂਗ ਵਾਇਰਲ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ

ਉਥੇ ਹਾਲ ਹੀ ’ਚ ਭੁਪਿੰਦਰ ਬੱਬਲ ਨੇ ਆਪਣੇ ਇਕ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ ਦਾ ਗੀਤ ਗਾ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਵਾਇਰਲ ਵੀਡੀਓ ’ਚ ਭੁਪਿੰਦਰ ਬੱਬਲ ਨੂੰ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਗੀਤ ‘ਡਾਲਰ’ ਗਾਉਂਦੇ ਸੁਣਿਆ ਤੇ ਦੇਖਿਆ ਜਾ ਸਕਦਾ ਹੈ।

ਭੁਪਿੰਦਰ ਬੱਬਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਇੰਸਟਾਗ੍ਰਾਮ ’ਤੇ 1 ਲੱਖ 39 ਹਜ਼ਾਰ ਫਾਲੋਅਰਜ਼ ਹਨ।

ਫ਼ਿਲਮ ‘ਐਨੀਮਲ’ ਦੇ ਮਿਊਜ਼ਿਕ ਇਵੈਂਟ ਦੌਰਾਨ ਭੁਪਿੰਦਰ ਬੱਬਲ ਨੂੰ ਰਣਬੀਰ ਕਪੂਰ ਤੇ ਬੌਬੀ ਦਿਓਲ ਨਾਲ ਸਟੇਜ ਸਾਂਝੀ ਕਰਦੇ ਦੇਖਿਆ ਗਿਆ ਸੀ। ਯੂਟਿਊਬ ’ਤੇ ‘ਅਰਜਨ ਵੈਲੀ’ ਗੀਤ ਨੂੰ 91 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News