ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ ਰੋਈ Nooran Sisters ਦੀ ਮਾਂ

Thursday, Apr 23, 2026 - 04:06 PM (IST)

ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ ਰੋਈ Nooran Sisters ਦੀ ਮਾਂ

ਐਂਟਰਟੇਨਮੈਂਟ ਡੈਸਕ - ਪੰਜਾਬ ਦੀਆਂ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ (ਜੋਤੀ ਅਤੇ ਸੁਲਤਾਨਾ ਨੂਰਾਂ) ਦੇ ਪਿਤਾ ਅਤੇ ਉਸਤਾਦ ਗੁਲਸ਼ਨ ਮੀਰ ਦੇ ਇਲਾਜ ਲਈ ਮੰਗੀ ਗਈ ਆਰਥਿਕ ਮਦਦ ਮਗਰੋਂ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਨੂਰਾਂ ਸਿਸਟਰਜ਼ ਦੀ ਮਾਂ ਦਾ ਵੱਡਾ ਇਲਜ਼ਾਮ ਹੈ ਕਿ ਇਹ ਧਮਕੀਆਂ ਕੋਈ ਹੋਰ ਨਹੀਂ ਸਗੋਂ ਜੋਤੀ ਨੂਰਾਂ ਅਤੇ ਉਸ ਦੇ ਪਤੀ ਉਸਮਾਨ ਖਾਨ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਲਗਾਤਾਰ ਉਨ੍ਹਾਂ 'ਤੇ QR ਕੋਡ ਡਿਲੀਟ ਕਰਨ ਲਈ ਦਬਾਅ ਪਾ ਰਹੇ ਹਨ। 

ਇਹ ਵੀ ਪੜ੍ਹੋ: ਰਿਲੀਜ਼ ਹੋਣ ਜਾ ਰਹੀ ਮਾਈਕਲ ਜੈਕਸਨ ਦੀ ਬਾਇਓਪਿਕ ! King Of Pop ਦੀ ਜ਼ਿੰਦਗੀ ਦੇ ਖੁੱਲ੍ਹਣਗੇ ਕਈ ਰਾਜ਼

ਉਨ੍ਹਾਂ ਨੇ ਰੋਂਦੇ ਹੋਏ ਦੱਸਿਆ ਕਿ ਜਿੱਥੇ ਉਨ੍ਹਾਂ ਦਾ ਪਤੀ ਮੌਤ ਨਾਲ ਲੜ ਰਿਹਾ ਹੈ, ਉੱਥੇ ਹੀ ਜੋਤੀ ਨੂਰਾਂ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ। ਉਨ੍ਹਾਂ ਇਹ ਦੋਸ਼ ਲਗਾਇਆ ਕਿ ਉਸਮਾਨ ਨੇ ਸਕੈਨਰ ਪਾਉਣ ਨੂੰ ਬੇਇੱਜ਼ਤੀ ਦੱਸਦਿਆਂ ਉਨ੍ਹਾਂ ਦੇ ਮੁੰਡੇ ਸਾਹਿਲ ਦੀਆਂ ਛੇੜਛਾੜ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਹਨ। ਇਸ ਹਰਾਸਮੈਂਟ ਤੋਂ ਪਰੇਸ਼ਾਨ ਹੋ ਕੇ ਸਾਹਿਲ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਫੋਨ ਕਰਕੇ ਖ਼ੁਦਕੁਸ਼ੀ ਕਰਨ ਤੱਕ ਦੀ ਗੱਲ ਕਹੀ ਹੈ। ਮਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੂੰ ਕੁਝ ਹੁੰਦਾ ਹੈ, ਤਾਂ ਇਸ ਦੇ ਜ਼ਿੰਮੇਵਾਰ ਜੋਤੀ ਅਤੇ ਉਸਮਾਨ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵੱਡੀ ਬੇਟੀ ਸੁਲਤਾਨਾ ਨੂਰਾਂ ਦਾ ਐਕਸੀਡੈਂਟ ਹੋਣ ਦੇ ਬਾਵਜੂਦ ਉਹ ਪਰਿਵਾਰ ਦੇ ਨਾਲ ਖੜ੍ਹੀ ਹੈ, ਜਦਕਿ ਜੋਤੀ ਨੂਰਾਂ ਆਪਣੇ ਪਿਤਾ ਦਾ ਹਾਲ ਤੱਕ ਪੁੱਛਣ ਨਹੀਂ ਆਈ। ਪਰਿਵਾਰ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ ਝੂਮਦੀ ਆਈ ਨਜ਼ਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News