ਮੈਂ ਦਿਲ ਨਾਲ ਕੰਮ ਕਰਨਾ ਚਾਹੁੰਦੀ ਹਾਂ : ਭੂਮੀ ਪੇਡਨੇਕਰ

Friday, Jan 14, 2022 - 12:12 PM (IST)

ਮੈਂ ਦਿਲ ਨਾਲ ਕੰਮ ਕਰਨਾ ਚਾਹੁੰਦੀ ਹਾਂ : ਭੂਮੀ ਪੇਡਨੇਕਰ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਜਵਾਨ ਸਟਾਰ ਭੂਮੀ ਪੇਡਨੇਕਰ ਨੇ ਬੇਹੱਦ ਸੂਝਵਾਨ ਸ਼ਰਤ ਕਟਾਰੀਆ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ ਹੀ ਉਹ ਚੰਗੇ ਕੰਟੈਂਟ ’ਤੇ ਫ਼ਿਲਮ ਬਣਾਉਣ ਵਾਲੇ ਫ਼ਿਲਮਮੇਕਰਜ਼ ਦੀ ਪਹਿਲੀ ਪਸੰਦ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਇਸ ਦੌਰਾਨ ਉਨ੍ਹਾਂ ਨੂੰ ‘ਰਕਸ਼ਾ ਬੰਧਨ’ ’ਚ ਆਨੰਦ ਐੱਲ. ਰਾਏ, ‘ਭੀੜ’ ’ਚ ਅਨੁਭਵ ਸਿਨਹਾ, ‘ਗੋਵਿੰਦਾ ਨਾਮ ਮੇਰਾ’ ’ਚ ਸ਼ਸ਼ਾਂਕ ਖੇਤਾਨ ਤੇ ‘ਬਧਾਈ ਹੋ’ ’ਚ ਹਰਸ਼ਵਰਧਨ ਕੁਲਕਰਨੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਉਹ ਕਹਿੰਦੀ ਹੈ, ‘‘ਸੱਚ ਕਹਾਂ ਤਾਂ ਸਾਲ 2021 ਮੇਰੇ ਲਈ ਕਾਫ਼ੀ ਚੈਲੇਂਜਿੰਗ ਸੀ। ਮੈਨੂੰ ਫਿਰ ਤੋਂ ਅਜਿਹੇ ਵੱਖ-ਵੱਖ ਕਿਰਦਾਰਾਂ ਨੂੰ ਨਿਭਾਉਣ ਦਾ ਮੌਕਾ ਮਿਲਿਆ, ਜੋ ਮੇਰੇ ਤੋਂ ਤੇ ਇਕ-ਦੂਜੇ ਤੋਂ ਬਿਲਕੁਲ ਵੱਖ ਹਨ ਪਰ ਇਸ ਸਾਲ ਦੀ ਖ਼ਾਸ ਗੱਲ ਇਹ ਰਹੀ ਕਿ ਮੈਨੂੰ ਆਪਣੀ ਪਸੰਦ ਦੇ ਕੁਝ ਚੰਗੇ ਫ਼ਿਲਮਮੇਕਰਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਦੇ ਨਾਲ ਮੈਂ ਦਿਲੋਂ ਕੰਮ ਕਰਨਾ ਚਾਹੁੰਦੀ ਸੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News