ਔਰਤਾਂ ਖ਼ਿਲਾਫ਼ ਹਿੰਸਾ ''ਤੇ ਸੰਯੁਕਤ ਰਾਸ਼ਟਰ ਮੁਹਿੰਮ ਦੀਆਂ ਸੁਰਖੀਆਂ ''ਚ ਅਦਾਕਾਰਾ ਭੂਮੀ ਪੇਡਨੇਕਰ

Friday, Dec 02, 2022 - 10:32 PM (IST)

ਔਰਤਾਂ ਖ਼ਿਲਾਫ਼ ਹਿੰਸਾ ''ਤੇ ਸੰਯੁਕਤ ਰਾਸ਼ਟਰ ਮੁਹਿੰਮ ਦੀਆਂ ਸੁਰਖੀਆਂ ''ਚ ਅਦਾਕਾਰਾ ਭੂਮੀ ਪੇਡਨੇਕਰ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਸਭ ਤੋਂ ਵੱਧ ਚੇਤੰਨ ਭਾਰਤੀਆਂ 'ਚੋਂ ਇਕ ਹੈ, ਜਿਸ ਨੇ ਵੱਡੇ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਹ ਇਕ ਬਹੁਤ ਹੀ ਪ੍ਰਗਤੀਸ਼ੀਲ ਵਿਅਕਤੀ ਹੈ, ਜਿਸ ਨੇ ਵਾਰ-ਵਾਰ ਦਿਖਾਇਆ ਹੈ ਕਿ ਉਹ ਭਾਰਤ 'ਚ ਸਕਾਰਾਤਮਕ ਸਮਾਜਿਕ ਤਬਦੀਲੀ ਨੂੰ ਪ੍ਰਭਾਵਿਤ ਕਰਨ ਲਈ ਜੋ ਸਹੀ ਹੈ ਉਹੀ ਕਰੇਗੀ। ਇਸ ਵਾਰ, ਉਸ ਨੂੰ ਔਰਤਾਂ ਵਿਰੁੱਧ ਹਿੰਸਾ 'ਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ) ਦੀ ਮੁਹਿੰਮ ਦੀ ਅਗਵਾਈ ਕਰਨ ਲਈ ਸ਼ਾਮਲ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਕੱਚੇ ਲਿੰਬੂ' ਬੈਂਕਾਕ ਤੇ ਕੇਰਲਾ ਫ਼ਿਲਮ ਫੈਸਟੀਵਲ 'ਚ ਹੋਈ ਸਿਲੈਕਟ

ਦੱਸ ਦਈਏ ਕਿ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ''ਹਿੰਸਾ ਦੇ ਗੰਭੀਰ ਨਤੀਜੇ ਹੁੰਦੇ ਹਨ-ਮਾਨਸਿਕ ਤੇ ਸਰੀਰਕ ਦੋਵੇਂ। ਲਿੰਗ ਆਧਾਰਿਤ ਹਿੰਸਾ ਇਕ ਡੂੰਘੀ ਸਮਾਜਿਕ ਸਮੱਸਿਆ ਹੈ, ਜਿਸ ਨੂੰ ਸਾਡੇ ਸਮਾਜ ’ਚੋਂ ਖ਼ਤਮ ਕਰਨ ਦੀ ਲੋੜ ਹੈ। ਭਾਰਤ ਦੇ ਇਕ ਚੇਤੰਨ ਨਾਗਰਿਕ ਹੋਣ ਦੇ ਨਾਤੇ, ਮੈਂ ਇਸ ਸਮਾਜਿਕ ਬੁਰਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਤਾਂ ਜੋ ਅਸੀਂ ਲਿੰਗ ਆਧਾਰਿਤ ਹਿੰਸਾ ਨਾਲ ਲੜ ਸਕੀਏ। ਸਾਡੇ ਦੇਸ਼ 'ਚ ਬਦਲਾਅ ਲਿਆਉਣ ਦੀ ਇਸ ਅਹਿਮ ਪਹਿਲ ’ਤੇ ਯੂ. ਐੱਨ. ਡੀ. ਪੀ. ਨਾਲ ਸਾਂਝੇਦਾਰੀ ਕਰਨਾ ਸਨਮਾਨ ਦੀ ਗੱਲ ਹੈ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।


author

Anmol Tagra

Content Editor

Related News