15 ਸਾਲਾਂ ਬਾਅਦ ਵਾਪਸ ਆਈ ਮੰਜੂਲਿਕਾ, ਖ਼ਤਰਨਾਕ ਆਤਮਾ ਨਾਲ ਨਜਿੱਠਣਗੇ ਕਾਰਤਿਕ ਆਰੀਅਨ (ਵੀਡੀਓ)

04/28/2022 11:01:43 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ ‘ਭੂਲ ਭੁਲੱਈਆ 2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ’ਚ ਕਾਰਤਿਕ ਆਰੀਅਨ ਪਹਿਲੀ ਵਾਰ ਕਿਆਰਾ ਅਡਵਾਨੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਫ਼ਿਲਮ ’ਚ ਤੁਹਾਨੂੰ ਸਸਪੈਂਸ, ਹਾਰਰ, ਰੋਮਾਂਸ ਤੇ ਕਾਮੇਡੀ ਦੇਖਣ ਨੂੰ ਮਿਲੇਗੀ।

20 ਮਈ ਨੂੰ ਰਿਲੀਜ਼ ਹੋਵੇਗੀ ‘ਭੂਲ ਭੁਲੱਈਆ 2’
‘ਭੂਲ ਭੁਲੱਈਆ 2’ ਨੂੰ ਸਿਨੇਮਾਘਰਾਂ ’ਚ 20 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ’ਚ ਕਾਰਤਿਕ ਆਰੀਅਨ, ਤੱਬੂ ਤੇ ਕਿਆਰਾ ਤੋਂ ਇਲਾਵਾ ਰਾਜਪਾਲ ਯਾਦਵ ਤੇ ਸੰਜੇ ਮਿਸ਼ਰਾ ਵੀ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ। ਪਹਿਲੇ ਭਾਗ ’ਚ ਸ਼ਾਇਨੀ ਆਹੂਜਾ, ਵਿਦਿਆ ਬਾਲਨ, ਅਮੀਸ਼ਾ ਪਟੇਲ ਤੇ ਅਕਸ਼ੇ ਕੁਮਾਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਏ ਸਨ। ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ ਦੇ ਗੀਤਾਂ, ਕਹਾਣੀ ਤੋਂ ਲੈ ਕੇ ਫ਼ਿਲਮ ਦੀ ਕਾਸਟ ਤੱਕ ਬਹੁਤ ਵਧੀਆ ਸੀ। ਫ਼ਿਲਮ ਬਲਾਕਬਾਸਟਰ ਰਹੀ ਸੀ। ਹੁਣ ‘ਭੂਲ ਭੁਲੱਈਆ 2’ ਬਾਕਸ ਆਫ਼ਿਸ ’ਤੇ ਕਿਸ ਤਰ੍ਹਾਂ ਦਾ ਕਮਾਲ ਦਿਖਾਵੇਗੀ, ਇਸ ਦਾ ਪਤਾ 20 ਮਈ ਨੂੰ ਲੱਗੇਗਾ।

ਇਹ ਖ਼ਬਰ ਵੀ ਪੜ੍ਹੋ : ‘ਜੋ ਦੀਪ ਸਿੱਧੂ ਲਈ ਪੋਸਟਾਂ ਪਾਉਂਦੇ ਸਨ, ਅੱਜ ਉਨ੍ਹਾਂ ਨੂੰ ਦੱਸਣਾ ਪੈ ਰਿਹਾ ਕਿ ਦੀਪ ਦੀ ਫ਼ਿਲਮ ਆ ਰਹੀ’

ਕਿਸ ਤਰ੍ਹਾਂ ਦਾ ਹੈ ਫ਼ਿਲਮ ਦਾ ਟਰੇਲਰ
15 ਸਾਲਾਂ ਬਾਅਦ ਖ਼ਤਰਨਾਕ ਹਵੇਲੀ ਦਾ ਦਰਵਾਜ਼ਾ ਫ਼ਿਰ ਤੋਂ ਖੁੱਲ੍ਹੇਗਾ ਤੇ ਆਤਮਾ ਮੰਜੂਲਿਕਾ ਨੇ ਫ਼ਿਰ ਤੋਂ ਤਾਂਡਵ ਸ਼ੁਰੂ ਕਰ ਦਿੱਤਾ ਹੈ। ‘ਭੂਲ ਭੁਲੱਈਆ 2’ ’ਚ ਕਾਰਤਿਕ ਰੂਹਾਨ ਦਾ ਕਿਰਦਾਰ ਨਿਭਾਅ ਰਹੇ ਹਨ। ਕਾਰਤਿਕ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਭੂਤਾਂ ਨਾਲ ਪਲੇ ਹਨ। ਭੂਤਾਂ ਨਾਲ ਮੇਲ-ਜੋਲ ਕਰਨ ਵਾਲਾ ਕਾਰਤਿਕ ਦਾ ਇਸ ਤਰ੍ਹਾਂ ਦਾ ਅੰਦਾਜ਼ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਮਸਤੀ ’ਚ ਕਾਰਤਿਕ ਪੁਰਾਣੀ ਹਵੇਲੀ ਦਾ ਦਰਵਾਜ਼ਾ ਖੋਲ੍ਹ  ਲੈਂਦੇ ਹਨ।

ਮੰਜੂਲਿਕਾ ਬਣ ਕੇ ਕਿਆਰਾ ਅਡਵਾਨੀ ਸਭ ਦੇ ਹੋਸ਼ ਉਡਾ ਦਿੰਦੀ ਹੈ। ਮੰਜੂਲਿਕਾ ਦੇ ਕਿਰਦਾਰ ’ਚ ਕਿਆਰਾ ਦੀ ਥੋੜ੍ਹੀ ਜਿਹੀ ਝਲਕ ਦੇਖਣ ਨੂੰ ਮਿਲਦੀ ਹੈ। ਕਾਰਤਿਕ ਦੀ ਇਹ ਫ਼ਿਲਮ ਹਿੱਟ ਹੁੰਦੀ ਹੈ ਜਾਂ ਨਹੀਂ, ਇਹ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News