ਭਾਰਤੀ ਸਿੰਘ ਦੇ ਪੁੱਤਰ ਗੋਲਾ ਨੇ ''ਨਾਟੂ ਨਾਟੂ'' ''ਤੇ ਕੀਤਾ ਡਾਂਸ, ਵੀਡੀਓ ਵਾਇਰਲ

03/14/2023 1:45:13 PM

ਮੁੰਬਈ (ਬਿਊਰੋ) : ਛੋਟੇ ਪਰਦੇ ਦੀ ਪ੍ਰਸਿੱਧ ਅਦਾਕਾਰਾ ਭਾਰਤੀ ਸਿੰਘ ਹਮੇਸ਼ਾ ਹੀ ਆਪਣੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਭਾਰਤੀ ਸਿੰਘ ਨੇ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਸ ਦਾ ਪੁੱਤਰ ਗੋਲਾ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ। 

PunjabKesari

ਦੱਸ ਦਈਏ ਕਿ ਗੋਲਾ ਫ਼ਿਲਮ 'ਆਰ. ਆਰ. ਆਰ' ਦੇ ਆਸਕਰ ਜੇਤੂ ਗੀਤ 'ਨਾਟੂ-ਨਾਟੂ' 'ਤੇ ਡਾਂਸ ਕਰਦੇ ਨਜ਼ਰ ਆਇਆ। ਇਸ ਦੌਰਾਨ ਭਾਰਤੀ ਦੇ ਪੁੱਤਰ ਦੇ ਚਿਹਰੇ 'ਤੇ ਖੁਸ਼ੀ ਨਜ਼ਰ ਆਈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਕੈਪਸ਼ਨ 'ਚ ਲਿਖਿਆ- 'ਜਿਵੇਂ ਹੀ ਗੋਲਾ ਨੂੰ ਪਤਾ ਲੱਗਾ ਕਿ ਦ ਐਲੀਫੈਂਟ ਵਿਸਪਰਸ ਅਤੇ ਆਰ. ਆਰ. ਆਰ. ਨੂੰ ਆਸਕਰ ਮਿਲਿਆ ਹੈ, ਉਹ ਖੁਸ਼ ਹੋ ਗਿਆ।' 

ਦੱਸਣਯੋਗ ਹੈ ਕਿ ਹਾਲ ਹੀ 'ਚ ਆਸਕਰ ਐਵਾਰਡਸ ਦਾ ਆਯੋਜਨ ਕੀਤਾ ਗਿਆ ਸੀ। 'ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'ਆਰ. ਆਰ. ਆਰ' ਦੇ ਗੀਤ 'ਨਾਟੂ ਨਾਟੂ' ਨੂੰ 95ਵੇਂ ਅਕੈਡਮੀ ਐਵਾਰਡ 'ਚ ਆਸਕਰ ਨਾਲ ਸਨਮਾਨਤ ਕੀਤਾ ਗਿਆ। ਗੀਤ 'ਨਾਟੂ ਨਾਟੂ' ਨੇ ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ 'ਚ ਗੀਤ 'ਨਾਟੂ ਨਾਟੂ' ਨੇ ਫ਼ਿਲਮ 'ਟੈੱਲ ਇਟ ਲਾਈਕ ਏ ਵੂਮੈਨ' ਦੇ ਗੀਤ 'ਅਪਲਾਜ', 'ਟੌਪ ਗਨ: ਮਾਵੇਰਿਕ' ਦੇ ਗੀਤ 'ਹੋਲਡ ਮਾਈ ਹੈਂਡ', 'ਬਲੈਕ ਪੈਂਥਰ: ਵਾਕਾਂਡਾ ਫਾਰਐਵਰ' ਦੇ 'ਲਿਫਟ ਮੀ ਅੱਪ' ਅਤੇ "ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ" ਦੇ "ਦਿਸ ਇਜ਼ ਏ ਲਾਈਫ" ਨੂੰ ਮਾਤ ਦਿੱਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News