ਭਾਰਤੀ ਸਿੰਘ ਨਾਲ ਸ਼ਖਸ ਨੇ ਕੀਤਾ ਅਜਿਹਾ ਵਰਤਾਉ, ਕਾਮੇਡੀ ਕੁਈਨ ਦਾ ਨਿਕਲਿਆ ਰੋਣਾ (ਵੀਡੀਓ)
Wednesday, Aug 04, 2021 - 12:50 PM (IST)

ਮੁੰਬਈ (ਬਿਊਰੋ) - ਕਾਮੇਡੀ ਕੁਈਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਭਾਰਤੀ ਸਿੰਘ ਆਪਣੀ ਵੈਨਿਟੀ ਵੈਨ 'ਚ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਵੇਂ ਹੀ ਉਹ ਆਪਣੀ ਵੈਨਿਟੀ ਵੈਨ 'ਚ ਜਾਣ ਲੱਗਦੀ ਹੈ ਤਾਂ ਪਿੱਛੋਂ ਕੋਈ ਉਸ ਨੂੰ ਡਰਾ ਦਿੰਦਾ ਹੈ। ਇਹ ਦੌਰਾਨ ਭਾਰਤੀ ਸਿੰਘ ਕਾਫ਼ੀ ਡਰ ਜਾਂਦੀ ਹੈ। ਇਸ ਤੋਂ ਬਾਅਦ ਉਹ ਰੋਣ ਦੀ ਐਕਟਿੰਗ ਕਰਨ ਲੱਗ ਜਾਂਦੀ ਹੈ ਅਤੇ ਡਰਾਉਣ ਵਾਲੇ ਵਿਅਕਤੀ ਨਾਲ ਨਰਾਜ਼ ਹੋ ਜਾਂਦੀ ਹੈ।
ਭਾਰਤੀ ਸਿੰਘ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਭਾਰਤੀ ਸਿੰਘ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਕਾਮੇਡੀ ਕੁਈਨ ਭਾਰਤੀ ਸਿੰਘ ਅੱਜ ਕੱਲ੍ਹ ਕਈ ਸ਼ੋਅਜ਼ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਭਾਰਤੀ ਸਿੰਘ ਆਪਣੀ ਕਾਮੇਡੀ ਨਾਲ ਸਮਾਂ ਬੰਨ੍ਹ ਦਿੰਦੀ ਹੈ ਅਤੇ ਲਾਫਟਰ ਚੈਲੇਂਜ 'ਚ ਉਸ ਵੱਲੋਂ ਨਿਭਾਏ ਗਏ ਲੱਲੀ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਸੀ। ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਫੀਲਡ 'ਚ ਆਉਣ ਤੋਂ ਪਹਿਲਾਂ ਉਹ ਖੇਡਾਂ ਦੇ ਖੇਤਰ 'ਚ ਨਾਮ ਕਮਾਉਣਾ ਚਾਹੁੰਦੀ ਸੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।