ਜੇਲ੍ਹ ਤੋਂ ਬਾਹਰ ਆਉਂਦਿਆਂ ਭਾਰਤੀ ਸਿੰਘ ਨੇ ਕੀਤੀ ਇਹ ਪੋਸਟ, ਦੋਸਤ ਲਈ ਲਿਖਿਆ ਸੁਨੇਹਾ

11/25/2020 5:44:10 PM

ਜਲੰਧਰ (ਬਿਊਰੋ)– ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਸੋਮਵਾਰ ਨੂੰ ਡਰੱਗਸ ਕੇਸ ’ਚ ਜ਼ਮਾਨਤ ਮਿਲ ਗਈ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭਾਰਤੀ ਨੇ ਇੰਸਟਾਗ੍ਰਾਮ ’ਤੇ ਪਹਿਲੀ ਪੋਸਟ ਅਪਲੋਡ ਕੀਤੀ ਹੈ। ਇਸ ਪੋਸਟ ਰਾਹੀਂ ਭਾਰਤੀ ਨੇ ਦੋਸਤ ਅੰਮ੍ਰਿਤਾ ਖਾਨਵਿਲਕਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਭਾਰਤੀ ਨੇ ਅੰਮ੍ਰਿਤਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੇਰੀ ਪਿਆਰੀ ਅੰਮੂ... ਹੈਪੀ ਬਰਥਡੇ... ਆਈ ਲਵ ਯੂ।’

ਇਹ ਖ਼ਬਰ ਵੀ ਪੜ੍ਹੋ : ਨਿਕਾਹ ਤੋਂ ਬਾਅਦ ਲਾਲ ਜੋੜੇ ’ਚ ਸਨਾ ਖ਼ਾਨ ਨੇ ਵਲੀਮਾ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸਣਯੋਗ ਹੈ ਕਿ ਮੁੰਬਈ ਦੀ ਇਕ ਅਦਾਲਤ ਨੇ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ 4 ਦਸੰਬਰ ਤਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਸੀ। ਐੱਨ. ਸੀ. ਬੀ. ਨੇ ਭਾਰਤੀ ਤੇ ਹਰਸ਼ ਨੂੰ ਉਨ੍ਹਾਂ ਦੇ ਘਰੋਂ ਗਾਂਜਾ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।

PunjabKesari

ਐੱਨ. ਸੀ. ਬੀ. ਨੇ ਬਰਾਮਦ ਕੀਤਾ ਸੀ 86.5 ਗ੍ਰਾਮ ਗਾਂਜਾ
ਅਦਾਲਤ ਨੇ ਦੋਵਾਂ ਦੀ ਜ਼ਮਾਨਤ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਸੀ, ਜਿਥੇ ਦੋਵਾਂ ਨੂੰ ਅਦਾਲਤ ਨੇ ਜ਼ਮਾਨਤ ਨੇ ਦਿੱਤੀ। ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਪਹਿਲਾਂ ਦੱਸਿਆ ਸੀ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਨੀਵਾਰ ਨੂੰ ਐੱਨ. ਸੀ. ਬੀ. ਨੇ ਬਾਲੀਵੁੱਡ ਜਗਤ ’ਚ ਡਰੱਗਸ ਦੀ ਵਰਤੋਂ ਦੀ ਜਾਂਚ ਦੇ ਸਿਲਸਿਲੇ ’ਚ ਭਾਰਤੀ ਦੇ ਘਰ ਤੇ ਦਫਤਰ ਦੀ ਤਲਾਸ਼ੀ ਲਈ ਤੇ ਇਸ ਦੌਰਾਨ ਉਨ੍ਹਾਂ ਨੂੰ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਹੋਇਆ।

ਇਹ ਖ਼ਬਰ ਵੀ ਪੜ੍ਹੋ : ਨੇਹਾ-ਰੋਹਨ ਦੇ ਵਿਆਹ ਨੂੰ ਹੋਇਆ ਇਕ ਮਹੀਨਾ ਪੂਰਾ, ਚਾਹੁਣ ਵਾਲਿਆਂ ਨੂੰ ਦਿੱਤਾ ਖਾਸ ਤੋਹਫ਼ਾ

ਭਾਰਤੀ ਨੇ ਕਬੂਲੀ ਦੀ ਗਾਂਜਾ ਦਾ ਸੇਵਨ ਕਰਨ ਦੀ ਗੱਲ
ਐੱਨ. ਸੀ. ਬੀ. ਵਲੋਂ ਪਹਿਲਾਂ ਇਹ ਬਿਆਨ ਆਇਆ ਸੀ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਦਾ ਸੇਵਨ ਕਰਨ ਦੀ ਗੱਲ ਕਬੂਲੀ ਹੈ। ਬਿਊਰੋ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਦੇ ਘਰੋਂ ਕਥਿਤ ਤੌਰ ’ਤੇ ਬਰਾਮਦ ਮਾਤਰਾ ਕਾਨੂੰਨ ਦੇ ਤਹਿਤ ‘ਛੋਟੀ ਮਾਤਰਾ’ ਹੈ। ਇਕ ਹਜ਼ਾਰ ਗ੍ਰਾਮ ਗਾਂਜਾ ਤਕ ਨੂੰ ਛੋਟੀ ਮਾਤਰਾ ਮੰਨਿਆ ਜਾਂਦਾ ਹੈ ਤੇ ਇਸ ਲਈ ਛੇ ਮਹੀਨੇ ਤਕ ਦੀ ਜੇਲ ਜਾਂ 10,000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਇਹ ਮਾਤਰਾ 20 ਕਿਲੋ ਜਾਂ ਇਸ ਤੋਂ ਵੱਧ ਹੋਣ ’ਤੇ 20 ਸਾਲ ਤਕ ਦੀ ਜੇਲ੍ਹ ਹੋ ਸਕਦੀ ਹੈ ਤੇ ਇਸ ਤੋਂ ਘੱਟ ਮਾਤਰਾ ਲਈ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।


Rahul Singh

Content Editor

Related News