ਭਾਰਤੀ ਸਿੰਘ ਨੇ ਬਿਆਨ ਕੀਤਾ ਦਰਦ, ਕਿਹਾ-''ਗ਼ਲਤ ਤਰੀਕੇ ਨਾਲ ਛੂੰਹਦੇ ਸਨ ਲੋਕ, ਨਹੀਂ ਹੁੰਦੀ ਸੀ ਕੁਝ ਬੋਲਣ ਦੀ ਹਿੰਮਤ''

Sunday, Jul 18, 2021 - 11:22 AM (IST)

ਮੁੰਬਈ- ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਸੰਘਰਸ਼ ਦੀ ਕਹਾਣੀ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ। ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝਣ ਤੋਂ ਬਾਅਦ ਫਰਸ਼ ਤੋਂ ਅਰਸ਼ ਤੱਕ ਦੀ ਯਾਤਰਾ ਹਰੇਕ ਲਈ ਇੱਕ ਮਿਸਾਲ ਬਣ ਸਕਦੀ ਹੈ। ਇਸ ਦੇ ਨਾਲ ਹੀ ਸਾਲਾਂ ਬਾਅਦ ਭਾਰਤੀ ਨੇ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਰਿਵੀਲ ਕੀਤਾ ਹੈ। ਆਪਣੇ ਪਿਤਾ ਤੋਂ ਲੈ ਕੇ ਆਪਣੇ ਕਰੀਅਰ ਤੱਕ, ਉਸ ਨੇ ਗੱਲ ਕੀਤੀ ਅਤੇ ਹੁਣ ਬਹੁਤ ਸਾਰੀਆਂ ਅਣਸੁਣੀਆਂ ਗੱਲਾਂ ਸਾਹਮਣੇ ਆਈਆਂ ਹਨ। ਭਾਰਤੀ ਸਿੰਘ ਨੇ ਦੱਸਿਆ ਕਿ ਆਪਣੇ ਕੈਰੀਅਰ ਦੀ ਸ਼ੁਰੂਆਤ 'ਚ ਉਹ ਆਪਣੀ ਮਾਂ ਨਾਲ ਸ਼ੋਅ ਲਈ ਜਾਂਦੀ ਸੀ ਅਤੇ ਇਸ ਦੇ ਪਿੱਛੇ ਇੱਕ ਖ਼ਾਸ ਕਾਰਨ ਸੀ। ਦਰਅਸਲ ਸ਼ੋਅ ਦੌਰਾਨ ਲੋਕ ਉਸ ਨੂੰ ਗਲਤ ਤਰੀਕੇ ਨਾਲ ਛੂੰਹਦੇ ਸਨ। 

PunjabKesari
ਭਾਰਤੀ ਸਿੰਘ ਨੇ ਮਨੀਸ਼ ਪਾਲ ਨਾਲ ਇੱਕ ਇੰਟਰਵਿਊ ਦੌਰਾਨ ਜ਼ਿੰਦਗੀ ਨਾਲ ਜੁੜੇ ਕਈ ਕਿੱਸਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸ਼ੋਅ ਲਈ ਜਾਂਦੀ ਸੀ ਤਾਂ ਲੋਕ ਉਸ ਨੂੰ ਗ਼ਲਤ ਤਰੀਕੇ ਨਾਲ ਛੂੰਹਦੇ ਸਨ। ਹਾਲਾਂਕਿ ਉਸ ਸਮੇਂ ਇਹ ਸਮਝ ਨਹੀਂ ਆਇਆ ਅਤੇ ਉਹ ਇਹ ਵੀ ਨਹੀਂ ਜਾਣਦੀ ਸੀ ਕਿ ਉਸ ਨਾਲ ਕੀ ਵਾਪਰਿਆ ਸੀ। ਫਿਰ ਉਹ ਹਰ ਸ਼ੋਅ ਵਿਚ ਆਪਣੀ ਮਾਂ ਨੂੰ ਲੈ ਕੇ ਜਾਣ ਲੱਗੀ ਅਤੇ ਹਰ ਜਗ੍ਹਾ ਉਸਦੀ ਮਾਂ ਉਸਦੇ ਨਾਲ ਸੀ। 

PunjabKesari
ਲੋਕ ਉਸ ਸਮੇਂ ਭਾਰਤੀ ਦੀ ਮਾਂ ਨੂੰ ਦਿਲਾਸਾ ਦਿੰਦੇ ਸਨ ਕਿ ਡਰੋ ਨਾ, ਉਹ ਭਾਰਤੀ ਦੀ ਦੇਖਭਾਲ ਕਰਨਗੇ ਪਰ ਉਸ ਸਮੇਂ ਭਾਰਤੀ ਨੂੰ ਅਜਿਹੀਆਂ ਚੀਜ਼ਾਂ ਬਾਰੇ ਘੱਟ ਜਾਣਕਾਰੀ ਸੀ ਅਤੇ ਉਹ ਨਹੀਂ ਜਾਣਦੀ ਸੀ ਕਿ ਕੌਣ ਉਸ ਨੂੰ ਕਿਸ ਮਨਸ਼ਾ ਨਾਲ ਛੂੰਹ ਰਿਹਾ ਸੀ। ਇਸਦੇ ਨਾਲ ਹੀ ਭਾਰਤੀ ਨੇ ਕਿਹਾ-“ਉਹ ਕੋਆਰਡੀਨੇਟਰ ਜੋ ਪੈਸੇ ਦਿੰਦੇ ਸੀ, ਉਹ ਕਮਰ 'ਤੇ ਹੱਥ ਰੱਖਦੇ ਸੀ। ਮੈਨੂੰ ਪਤਾ ਹੈ ਕਿ ਇਹ ਚੰਗੀ ਫੀਲਿੰਗ ਨਹੀਂ ਹੁੰਦੀ ਹੈ।"

PunjabKesari
ਭਾਰਤੀ ਸਿੰਘ ਨੇ ਇਸ ਇੰਟਰਵਿਊ ਵਿਚ ਅੱਗੇ ਕਿਹਾ ਕਿ ਉਹ ਪਹਿਲਾਂ ਬਹੁਤ ਮੂਰਖ ਸੀ ਕਿਉਂਕਿ ਉਹ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦੀ ਸੀ ਪਰ ਹੁਣ ਉਹ ਸਭ ਕੁਝ ਸਮਝ ਗਈ ਹੈ ਅਤੇ ਆਪਣੇ ਲਈ ਆਪਣੀ ਆਵਾਜ਼ ਵੀ ਬੁਲੰਦ ਕਰ ਸਕਦੀ ਹੈ ਉਸਨੇ ਕਿਹਾ ਕਿ ਹੁਣ ਉਹ ਆਪਣੇ ਲਈ ਲੜ ਸਕਦੀ ਹੈ। ਹੁਣ ਉਹ ਹਿੰਮਤ ਉਸ ਦੇ ਅੰਦਰ ਆ ਗਈ ਹੈ ਕਿ ਹੁਣ ਉਹ ਲੋਕਾਂ ਨੂੰ ਪੁੱਛ ਸਕਦੀ ਹੈ ਕਿ ਉਹ ਕਿੱਥੇ ਅਤੇ ਕਿਸ ਚੀਜ਼ ਨੂੰ ਦੇਖ ਰਹੇ ਹਨ। ਉਹ ਹੁਣ ਆਪਣੇ ਲਈ ਆਪਣੀ ਆਵਾਜ਼ ਉਠਾ ਸਕਦੀ ਹੈ ਪਰ ਪਹਿਲਾਂ ਅਜਿਹਾ ਨਹੀਂ ਸੀ। 


Aarti dhillon

Content Editor

Related News