ਗੁਲਾਬ ਸਿੱਧੂ ਦੇ ਨਵੇਂ ਘਰ ਦੇ ਉਦਘਾਟਨ ਮੌਕੇ ਭਾਨਾ ਸਿੱਧੂ ਨੇ ਲਾਈਆਂ ਰੌਣਕਾਂ, ਦੇਖੋ ਵੀਡੀਓ

Friday, Oct 18, 2024 - 11:47 AM (IST)

ਗੁਲਾਬ ਸਿੱਧੂ ਦੇ ਨਵੇਂ ਘਰ ਦੇ ਉਦਘਾਟਨ ਮੌਕੇ ਭਾਨਾ ਸਿੱਧੂ ਨੇ ਲਾਈਆਂ ਰੌਣਕਾਂ, ਦੇਖੋ ਵੀਡੀਓ

ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਗੁਲਾਬ ਸਿੱਧੂ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ  ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਹਾਲ ਹੀ 'ਚ ਗਾਇਕ ਨੇ ਆਪਣਾ ਨਵਾਂ ਘਰ ਲਿਆ ਹੈ ਤੇ ਗਾਇਕ ਨੇ ਆਪਣੇ ਘਰ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਕਰਵਾਇਆ ਹੈ। ਦੱਸ ਦਈਏ ਕਿ ਗੁਲਾਬ ਸਿੱਧੂ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗਾਇਕ ਆਪਣੇ ਨਵੇਂ ਘਰ 'ਚ ਸ਼ਿਫਟ ਹੋਏ ਹਨ।ਇਸ ਮੌਕੇ ਗਾਇਕ ਨੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਜਿਸ ‘ਚ ਗੁਲਾਬ ਸਿੱਧੂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ । ਭਾਨਾ ਸਿੱਧੂ ਵੀ ਗੁਲਾਬ ਸਿੱਧੂ ਦੇ ਘਰ ਮਹੂਰਤ ਦੇ ਮੌਕੇ ‘ਤੇ ਪਹੁੰਚੇ ।ਇਸ ਮੌਕੇ ‘ਤੇ ਭਾਨਾ ਸਿੱਧੂ ਚਿਮਟਾ ਵਜਾ ਵਜਾ ਕੇ ਖੂਬ ਨੱਚੇ ।ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by 𝗝𝗢𝗛𝗡𝗧𝗬 𝗗𝗛𝗜𝗟𝗟𝗢𝗡 (@johntydhillon)


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਗੁਲਾਬ ਸਿੱਧੂ ਵੀ ਆਪਣੇ ਦੋਸਤਾਂ ਦੇ ਨਾਲ ਲੋਕ ਸਾਜਾਂ ਦੀ ਤਾਲ ‘ਤੇ ਭੰਗੜਾ ਪਾਉਂਦੇ ਹੋਏ ਵਿਖਾਈ ਦੇ ਰਹੇ ਹਨ ।ਗੁਲਾਬ ਸਿੱਧੂ ਦੇ ਨਾਲ ਹੋਰ ਕਈ ਗਾਇਕ ਵੀ ਨੱਚਦੇ ਹੋਏ ਦਿਖਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਮਿਲਣ ਸਾਈਕਲ 'ਤੇ ਹੈਦਰਾਬਾਦ ਪੁੱਜਿਆ ਫੈਨ

ਦੱਸ ਦਈਏ ਕਿ ਹਾਲ ਹੀ 'ਚ ਗਾਇਕ ਉਸ ਵੇਲੇ ਚਰਚਾ ‘ਚ ਆ ਗਏ ਸਨ ਜਦੋਂ ਇੱਕ ਲਾਈਵ ਸ਼ੋਅ ਦੇ ਦੌਰਾਨ ਇੱਕ ਕਿਸਾਨ ਦੀ ਪੱਗ ਸਿਕਓਰਿਟੀ ਗਾਰਡ ਦੇ ਵੱਲੋਂ ਪੱਗ ਲਾਹ ਦਿੱਤੀ ਗਈ ਸੀ।ਜਿਸ ਸ਼ਖਸ ਦੀ ਪੱਗ ਲੱਥੀ ਸੀ, ਉਸੇ ਕਿਸਾਨ ਦੇ ਖੇਤ ‘ਚ ਗੁਲਾਬ ਸਿੱਧੂ ਦਾ ਸ਼ੋਅ ਹੋ ਰਿਹਾ ਸੀ ।ਜਿਸ ਤੋਂ ਬਾਅਦ ਕਿਸਾਨ ਨੇ ਖੇਤ ਚੋਂ ਸ਼ੋਅ ਚੁੱਕਣ ਦੀ ਧਮਕੀ ਦੇ ਦਿੱਤੀ ਅਤੇ ਗੁਲਾਬ ਸਿੱਧੂ ਨੁੰ ਆਪਣਾ ਸ਼ੋਅ ਬੰਦ ਕਰਨਾ ਪਿਆ ਸੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News