Pushpa 2 ਦੀ ਰਿਲੀਜ਼ ਤੋਂ ਪਹਿਲਾਂ ਰਸ਼ਮਿਕਾ ਮੰਡਾਨਾ ਪੁੱਜੀ ਮੰਦਰ, ਲਿਆ ਆਸ਼ੀਰਵਾਦ

Tuesday, Sep 24, 2024 - 03:14 PM (IST)

ਮੁੰਬਈ- ਸਾਊਥ ਸਟਾਰ ਰਸ਼ਮਿਕਾ ਮੰਡਾਨਾ ਜਲਦ ਹੀ ਆਉਣ ਵਾਲੀ ਐਕਸ਼ਨ-ਥ੍ਰਿਲਰ ਫਿਲਮ 'ਪੁਸ਼ਪਾ 2: ਦਿ ਰੂਲ' 'ਚ ਨਜ਼ਰ ਆਵੇਗੀ। ਉਸ ਦੀ ਜੋੜੀ ਇਕ ਵਾਰ ਫਿਰ ਅੱਲੂ ਅਰਜੁਨ ਨਾਲ ਨਜ਼ਰ ਆਵੇਗੀ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰਸ਼ਮਿਕਾ ਮੰਡਨਾ ਨੇ ਮੰਦਰ ਪਹੁੰਚ ਕੇ ਭਗਵਾਨ ਦਾ ਆਸ਼ੀਰਵਾਦ ਲਿਆ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਦਿੱਤੀ।

PunjabKesari

ਰਸ਼ਮਿਕਾ ਮੰਡਾਨਾ ਨੇ ਇੰਸਟਾ ਸਟੋਰੀ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਉਸ ਦੇ ਮੱਥੇ 'ਤੇ ਕੁਮਕੁਮ ਦੇ ਨਾਲ ਪਵਿੱਤਰ ਧੂੜ ਵੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਰਸ਼ਮਿਕਾ ਮੰਡਾਨਾ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਪਿਆਰ ਭਰਿਆ ਨੋਟ ਲਿਖਿਆ। ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਵਿਸ਼ੇਸ਼ ਪ੍ਰਾਰਥਨਾ ਕੀਤੀ ਹੈ। ਭਗਵਾਨ ਦੇ ਦਰਸ਼ਨ ਕਰਨ ਤੋਂ ਬਾਅਦ ਰਸ਼ਮਿਕਾ ਮੰਡਾਨਾ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, 'ਮੈਨੂੰ ਮੰਦਰ ਜਾਣ ਦਾ ਮੌਕਾ ਮਿਲਿਆ ਅਤੇ ਮੈਨੂੰ ਇਹ ਕਹਿਣਾ ਇੰਝ ਲੱਗਾ ਕਿ ਭਗਵਾਨ ਤੁਹਾਡਾ ਸਭ ਦਾ ਭਲਾ ਕਰੇ। ਬੱਚਿਆਂ ਨੂੰ ਉਹਨਾਂ ਦੇ ਇਮਤਿਹਾਨਾਂ ਲਈ ਸ਼ੁਭਕਾਮਨਾਵਾਂ, ਉਹਨਾਂ ਸਾਰਿਆਂ ਲਈ ਜੋ ਨੌਕਰੀ ਦੀ ਤਲਾਸ਼ ਕਰ ਰਹੇ ਹਨ, ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਉਹ ਲੱਭੋ ਜੋ ਤੁਸੀਂ ਲੱਭ ਰਹੇ ਹੋ। ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਸਾਰੇ ਦਿਨ ਪਿਆਰ, ਖੁਸ਼ੀ ਅਤੇ ਬਹੁਤ ਸਾਰੇ ਪਿਆਰ ਨਾਲ ਭਰੇ ਹੋਣ।'

ਇਹ ਖ਼ਬਰ ਵੀ ਪੜ੍ਹੋ- Paris Fashion Week 'ਚ ਐਸ਼ਵਰਿਆ ਰਾਏ ਨੇ ਲਗਾਏ ਚਾਰ ਚੰਨ, ਦੇਖੋ ਤਸਵੀਰਾਂ

'ਪੁਸ਼ਪਾ 2: ਦਿ ਰੂਲ' ਦਸੰਬਰ 'ਚ ਹੋਵੇਗੀ ਰਿਲੀਜ਼ 
ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ 'ਪੁਸ਼ਪਾ 2: ਦ ਰੂਲ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ 'ਚ ਫਹਾਦ ਫਾਜ਼ਿਲ ਵੀ ਨਜ਼ਰ ਆਉਣਗੇ। ਉਹ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਵੇਗਾ। 'ਪੁਸ਼ਪਾ 2: ਦਿ ਰੂਲ' ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਸਾਲ 2021 'ਚ ਫਿਲਮ 'ਪੁਸ਼ਪਾ: ਦਿ ਰਾਈਜ਼' ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ, ਜੋ ਬਾਕਸ ਆਫਿਸ 'ਤੇ ਬੰਪਰ ਕਮਾਈ ਨਾਲ ਬਲਾਕਬਸਟਰ ਸਾਬਤ ਹੋਈ ਸੀ। ‘ਪੁਸ਼ਪਾ 2: ਦਿ ਰੂਲ’ 6 ਦਸੰਬਰ, 2024 ਨੂੰ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


Inder Prajapati

Content Editor

Related News