''ਪਾਚਰਡ'' ''ਚ ਨਿਊਡ ਸੀਨ ਕਰਨ ਤੋਂ ਪਹਿਲਾਂ ਰਾਧਿਕਾ ਆਪਟੇ ਨੇ ਆਦਿਲ ਤੋਂ ਪੁੱਛਿਆ ਸੀ ਇਹ ਨਿੱਜੀ ਸਵਾਲ
Wednesday, Jun 02, 2021 - 11:16 AM (IST)
ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਰਾਧਿਕਾ ਆਪਟੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਾਲ 2016 ਵਿਚ ਆਈ ਫ਼ਿਲਮ 'ਪਾਚਰਡ' ਵਿਚ ਰਾਧਿਕਾ ਆਪਟੇ ਦੀ ਅਦਾਕਾਰੀ ਦੀ ਹਰ ਕਿਸੇ ਨੇ ਪ੍ਰਸ਼ੰਸਾ ਕੀਤੀ ਸੀ। ਇਸ ਫ਼ਿਲਮ ਵਿਚ ਉਸ ਨੇ ਅਦਾਕਾਰ ਆਦਿਲ ਹੁਸੈਨ ਨਾਲ ਇੰਟੀਮੇਨ ਸੀਨ ਦਿੱਤੇ ਸਨ। ਹੁਣ ਫ਼ਿਲਮ ਦੇ ਹੌਟ ਸੀਨ ਨੂੰ ਲੈ ਕੇ ਕਈ ਰਾਜ਼ ਖੁੱਲ੍ਹੇ ਹਨ। ਆਦਿਲ ਅਤੇ ਰਾਧਿਕਾ ਨੇ ਦੱਸਿਆ ਕਿ ਇਸ ਸੀਨ ਤੋਂ ਠੀਕ ਪਹਿਲਾਂ ਉਨ੍ਹਾਂ ਵਿਚਾਲੇ ਹੋਈ ਗੱਲ ਬਾਰੇ ਦੱਸਿਆ।
ਰਾਧਿਕਾ ਨੇ ਪੁੱਛਿਆ ਤੁਹਾਡੀ ਪਤਨੀ ਕੀ ਸੋਚੇਗੀ?
ਆਦਿਲ ਹੁਸੈਨ ਨੇ ਲੀਨਾ ਯਾਦਵ ਦੁਆਰਾ ਨਿਰਦੇਸ਼ਤ ਫ਼ਿਲਮ ਵਿਚ ਇਕ ਜ਼ਬਰਦਸਤ ਗੈਸਟ ਅਪੀਅਰੈਂਸ ਕੀਤੀ ਸੀ। ਉਸ ਨੇ ਰਾਧਿਕਾ ਆਪਟੇ ਨਾਲ ਇਕ ਬੋਲਡ ਸੀਨ ਦਿੱਤਾ ਸੀ। ਹਾਲ ਹੀ ਵਿਚ ਇਸ ਸੀਨ ਬਾਰੇ ਇਕ ਚੈਨਲ ਨਾਲ ਗੱਲ ਕਰਦਿਆਂ ਆਦਿਲ ਨੇ ਕਿਹਾ, ''ਮੈਂ ਰਾਧਿਕਾ ਨੂੰ ਪੁੱਛਿਆ ਕਿ ਤੁਹਾਡਾ ਬੁਆਏਫ੍ਰੈਂਡ ਇਸ ਬਾਰੇ ਕੀ ਸੋਚੇਗਾ? ਉਸ ਨੇ ਦੱਸਿਆ ਕਿ ਉਹ ਵਿਆਹੁਤਾ ਹੈ। ਇਸ ਤੋਂ ਬਾਅਦ ਉਸ ਨੇ ਮੈਨੂੰ ਪੁੱਛਿਆ ਕਿ ਤੁਹਾਡੀ ਪਤਨੀ ਕੀ ਸੋਚੇਗੀ? ਮੈਂ ਕਿਹਾ ਕਿ ਕੋਈ ਸਮੱਸਿਆ ਨਹੀਂ ਹੈ।''
ਅਜਿਹੀ ਸੀ ਪਤਨੀ ਦੀ ਪ੍ਰਤੀਕਿਰਿਆ
ਆਦਿਲ ਨੇ ਬੋਲਡ ਸੀਨ 'ਤੇ ਆਪਣੀ ਪਤਨੀ ਦੀ ਪ੍ਰਤੀਕ੍ਰਿਆ ਬਾਰੇ ਦੱਸਿਆ, ''ਉਸ ਨੇ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਮੈਂ ਚੰਗਾ ਕਰਾਂਗਾ। ਮੇਰੀ ਪਤਨੀ ਮੇਰੇ ਪੇਸ਼ੇ ਦਾ ਆਦਰ ਕਰਦੀ ਹੈ ਅਤੇ ਮੇਰੀ ਸੰਵੇਦਨਸ਼ੀਲਤਾ 'ਤੇ ਪੂਰਾ ਭਰੋਸਾ ਰੱਖਦੀ ਹੈ। ਥੀਏਟਰ ਦੇ ਸ਼ੁਰੂਆਤੀ ਦਿਨਾਂ ਤੋਂ ਅਸੀਂ ਇਕ-ਦੂਜੇ ਨੂੰ ਜਾਣਦੇ ਹਾਂ ਅਤੇ ਉਹ ਜਾਣਦੀ ਹੈ ਕਿ ਮੈਂ ਇਕ ਅਦਾਕਾਰ ਹਾਂ।''
ਜਦੋਂ ਵਾਇਰਲ ਹੋ ਗਿਆ ਸੀ ਰਾਧਿਕਾ ਦਾ ਨਿਊਡ ਵੀਡੀਓ
ਹਾਲ ਹੀ ਵਿਚ ਰਾਧਿਕਾ ਨੇ ਦੱਸਿਆ ਕਿ ਉਸ ਦੀ ਨਿਊਡ ਵੀਡੀਓ ਲੀਕ ਹੋਣ ਤੋਂ ਬਾਅਦ ਉਸ ਨਾਲ ਕੀ ਵਾਪਰਿਆ। ਉਸ ਨੇ ਕਿਹਾ ''ਜੋ ਉਸ ਦੀ ਵੀਡੀਓ ਲੀਕ ਹੋਈ ਸੀ, ਉਸ ਦੇ ਡਰਾਈਵਰ ਤੋਂ ਲੈ ਕੇ ਚੌਕੀਦਾਰ ਤੱਕ ਨੇ ਉਸ ਨੂੰ ਪਛਾਣ ਲਿਆ ਸੀ।''
ਗ੍ਰੈਜ਼ੀਆ ਮੈਗਜ਼ੀਨ ਨੂੰ ਦਿੱਤੀ ਇਕ ਇੰਟਰਵਿਊ ਵਿਚ ਰਾਧਿਕਾ ਨੇ ਕਿਹਾ ਕਿ ''ਜਦੋਂ 'ਕਲੀਨ ਸ਼ੇਵ' ਦੀ ਸ਼ੂਟਿੰਗ ਦੀ ਇਕ ਨਿਊਡ ਕਲਿੱਪ ਲੀਕ ਹੋਈ ਸੀ ਤਾਂ ਮੈਨੂੰ ਟਰੋਲ ਕੀਤਾ ਗਿਆ ਅਤੇ ਇਸ ਨੇ ਮੈਨੂੰ ਪ੍ਰਭਾਵਿਤ ਕੀਤਾ। ਮੈਂ ਚਾਰ ਦਿਨ ਘਰ ਤੋਂ ਬਾਹਰ ਨਹੀਂ ਨਿਕਲੀ। ਇਸ ਕਰਕੇ ਨਹੀਂ ਕਿ ਮੀਡੀਆ ਵਿਚ ਕੀ ਕਿਹਾ ਜਾ ਰਿਹਾ ਹੈ ਸਗੋਂ ਇਸ ਲਈ ਕਿਉਂਕਿ ਮੇਰਾ ਡਰਾਈਵਰ, ਚੌਕੀਦਾਰ ਅਤੇ ਮੇਰੇ ਸਟਾਈਲਿਸਟ ਦੇ ਡਰਾਈਵਰ ਤਕ ਨੇ ਮੈਨੂੰ ਤਸਵੀਰਾਂ ਵਿਚ ਪਛਾਣ ਲਿਆ ਸੀ।''