ਸਾਰਾ ਅਲੀ ਖਾਨ ਨੇ ਛੋਟੇ ਭਰਾ ਜੇਹ ਦੇ ਜਨਮਦਿਨ ''ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Tuesday, Feb 22, 2022 - 11:17 AM (IST)
ਮੁੰਬਈ- ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਛੋਟਾ ਪੁੱਤਰ ਜਹਾਂਗੀਰ ਹੁਣ (21 ਫਰਵਰੀ) ਪੂਰੇ ਇਕ ਸਾਲ ਦਾ ਹੋ ਗਿਆ ਹੈ। ਸਿਤਾਰੇ ਅਤੇ ਸੈਫ-ਕਰੀਨਾ ਦੇ ਪ੍ਰਸ਼ੰਸਕ ਜੇਹ ਨੂੰ ਖ਼ੂਬ ਵਧਾਈਆਂ ਦੇ ਰਹੇ ਹਨ। ਇਸ ਖਾਸ ਮੌਕੇ 'ਤੇ ਸੈਫ ਦੀ ਧੀ ਅਤੇ ਅਦਾਕਾਰਾ ਸਾਰਾ ਅਲੀ ਖਾਨ ਨੇ ਵੀ ਛੋਟੇ ਭਰਾ ਜੇਹ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸਾਰਾ ਨੇ ਭਰਾਵਾਂ ਦੇ ਨਾਲ ਖਾਸ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ 'ਚ ਸੈਫ ਆਪਣੇ ਚਾਰੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ। ਸਾਰਾ ਨੇ ਜੇਹ ਨੂੰ ਗੋਦੀ 'ਚ ਚੁੱਕਿਆ ਹੈ। ਇਬਰਾਹਿਮ ਅਲੀ ਖਾਨ ਨੇ ਤੈਮੂਰ ਅਲੀ ਖਾਨ ਨੂੰ ਆਪਣੇ ਮੋਢਿਆਂ 'ਤੇ ਬਿਠਾਇਆ ਹੋਇਆ ਹੈ। ਸਾਰਾ ਅਤੇ ਇਬਰਾਹਿਮ ਜੇਹ ਅਤੇ ਤੈਮੂਰ ਨਾਲ ਬਹੁਤ ਪਿਆਰ ਕਰਦੇ ਹਨ।
ਸੈਫ ਵੀ ਬੱਚਿਆਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸਾਰਾ ਜੇਹ ਨੂੰ ਖਾਣਾ ਖਵਾਉਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸਾਰਾ ਨੇ ਲਿਖਿਆ ਹੈ-'ਪਹਿਲਾ ਜਨਮ ਦਿਨ ਮੁਬਾਰਕ ਹੋ ਬੇਬੀ'।
ਸਾਰਿਆਂ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰ 'ਤੇ ਖੂਬ ਪਿਆਰ ਲੁਟਾ ਰਹੇ ਹਨ।
ਦੱਸ ਦੇਈਏ ਕਿ ਕਰੀਨਾ ਨੇ ਸਾਲ 2012 'ਚ ਸੈਫ ਨਾਲ ਵਿਆਹ ਕੀਤਾ ਸੀ। ਵਿਆਹ ਦੇ 4 ਸਾਲ ਬਾਅਦ 2016 'ਚ ਅਦਾਕਾਰਾ ਨੇ ਵੱਡੇ ਪੁੱਤਰ ਤੈਮੂਰ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ 21 ਫਰਵਰੀ ਨੂੰ ਕਰੀਨਾ ਨੇ ਜੇਹ ਨੂੰ ਜਨਮ ਦਿੱਤਾ।