ਮਸ਼ਹੂਰ Influencer ਦੀ 19 ਸਾਲ ਦੀ ਉਮਰ 'ਚ ਮੌਤ
Saturday, Dec 21, 2024 - 11:06 AM (IST)

ਵੈੱਬ ਡੈਸਕ- ਇੱਕ ਮਸ਼ਹੂਰ Influencer ਦੀ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਦਾ ਨਾਮ Beandri Booysen ਸੀ। ਉਹ ਦੱਖਣੀ ਅਫਰੀਕਾ ਦੀ ਮਸ਼ਹੂਰ TikTok ਸਟਾਰ ਸੀ। ਉਸ ਨੂੰ ਹਚਿਨਸਨ-ਗਿਲਫੋਰਡ ਪ੍ਰੋਜੇਰੀਆ ਸਿੰਡਰੋਮ ਨਾਮਕ ਇੱਕ ਦੁਰਲੱਭ ਬੀਮਾਰੀ ਸੀ।ਇਹ ਦੁਖਦਾਈ ਖ਼ਬਰ ਉਸ ਦੀ ਮਾਂ ਬੀ. Booysen ਨੇ ਬੁੱਧਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।
ਇਹ ਵੀ ਪੜ੍ਹੋ-ਕੰਗਨਾ ਰਣੌਤ ਆਈ ਦਿਲਜੀਤ ਦੇ ਹੱਕ 'ਚ, ਕਿਹਾ- ਸ਼ਰਾਬ ਵਾਲੇ ਗੀਤ...
ਫੇਸਬੁੱਕ ਪੋਸਟ ਤੋਂ ਮਿਲੀ ਜਾਣਕਾਰੀ
ਪੋਸਟ ਵਿੱਚ ਲਿਖਿਆ ਹੈ- “ਬਹੁਤ ਹੀ ਦੁੱਖ ਦੇ ਨਾਲ ਅਸੀਂ ਦੱਖਣੀ ਅਫਰੀਕਾ ਦੀ ਸਭ ਤੋਂ ਪਿਆਰੀ ਅਤੇ ਪ੍ਰੇਰਣਾਦਾਇਕ ਮੁਟਿਆਰਾਂ ਵਿੱਚੋਂ ਇੱਕ Beandri Booysen ਦੇ ਦਿਹਾਂਤ ਦਾ ਐਲਾਨ ਕਰਦੇ ਹਾਂ। Beandri ਨਾ ਸਿਰਫ਼ ਉਸ ਦੀ ਜੋਸ਼ੀਲੀ ਸ਼ਖ਼ਸੀਅਤ ਅਤੇ ਹੱਸਮੁੱਖ ਸੁਭਾਅ ਲਈ ਜਾਣੀ ਜਾਂਦੀ ਸੀ, ਸਗੋਂ ਦੱਖਣੀ ਅਫ਼ਰੀਕਾ ਵਿੱਚ ਪ੍ਰੋਜੇਰੀਆ ਨਾਲ ਆਖਰੀ ਜੀਵਿਤ ਵਿਅਕਤੀ ਵਜੋਂ ਵੀ ਜਾਣੀ ਜਾਂਦੀ ਸੀ। Booysen ਪਰਿਵਾਰ ਬੇਨਤੀ ਕਰਦਾ ਹੈ ਕਿ ਇਸ ਬੇਹੱਦ ਔਖੇ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਬਣਾਈ ਰੱਖੀ ਜਾਵੇ ਕਿਉਂਕਿ ਉਹ ਆਪਣੇ ਪਿਆਰੀ Beandri ਦੀ ਮੌਤ ਦਾ ਸੋਗ ਮਨਾ ਰਹੇ ਹਨ।
ਇਹ ਵੀ ਪੜ੍ਹੋ- ਕੀ ਧਰਮ ਬਦਲਣ ਕਾਰਨ ਹੋਇਆ ਏਜਾਜ਼-ਪਵਿੱਤਰ ਪੂਨੀਆ ਦਾ ਬ੍ਰੇਕਅੱਪ! ਖੁਲ੍ਹਿਆ ਭੇਦ
Tik Tok 'ਤੇ 2 ਲੱਖ ਤੋਂ ਵੱਧ ਸਨ ਫਾਲੋਅਰਜ਼
ਇਹ ਉਹੀ ਬੀਮਾਰੀ ਸੀ ਜਿਸ ਤੋਂ ਅਮਿਤਾਭ ਬੱਚਨ ਨੂੰ ਫਿਲਮ 'ਪਾ' 'ਚ ਪੀੜਤ ਦਿਖਾਇਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ Beandri ਦੀ ਓਪਨ ਹਾਰਟ ਸਰਜਰੀ ਹੋਈ ਸੀ ਅਤੇ ਉਹ ਆਪਣੇ ਮਾਪਿਆਂ ਨਾਲ ਛੁੱਟੀਆਂ ਬਿਤਾਉਣ ਦੀ ਉਮੀਦ ਕਰ ਰਹੀ ਸੀ। Beandri ਨੇ TikTok 'ਤੇ 269,200 ਤੋਂ ਵੱਧ ਫਾਲੋਅਰਜ਼ ਹਾਸਲ ਕੀਤੇ ਸਨ, ਜਿੱਥੇ ਉਹ ਨਿਯਮਿਤ ਤੌਰ 'ਤੇ ਵੀਡੀਓ ਸ਼ੇਅਰ ਕਰਦੀ ਹੈ।ਉਸ ਦੇ ਵੀਡੀਓਜ਼ ਵਿੱਚ, ਉਹ ਅਕਸਰ ਇੱਕ ਗੋਰੀ ਵਿੱਗ ਪਹਿਨ ਕੇ ਪੌਪ ਗੀਤਾਂ ਲਈ ਲਿਪ-ਸਿੰਕਿੰਗ ਕਰਦੀ ਦਿਖਾਈ ਦਿੰਦੀ ਸੀ। ਇਹ ਵੀਡੀਓ ਜਾਰੀ ਹੁੰਦੇ ਹੀ ਇੰਟਰਨੈੱਟ 'ਤੇ ਵਾਇਰਲ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਪ੍ਰਸ਼ੰਸਕ ਵੀ ਦੁਖੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।