ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਬਵਾਲ’ ਦਾ ਟੀਜ਼ਰ ਰਿਲੀਜ਼ (ਵੀਡੀਓ)

Wednesday, Jul 05, 2023 - 05:57 PM (IST)

ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਬਵਾਲ’ ਦਾ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਜਾਨ੍ਹਵੀ ਕਪੂਰ ‘ਬਵਾਲ’ ’ਚ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਨਿਤੇਸ਼ ਤਿਵਾਰੀ ਵਲੋਂ ਨਿਰਦੇਸ਼ਿਤ ਤੇ ਸਾਜਿਦ ਨਾਡਿਆਡਵਾਲਾ ਦੇ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵਲੋਂ ਅਸ਼ਵਨੀ ਅਈਅਰ ਤਿਵਾਰੀ ਤੇ ਨਿਤੇਸ਼ ਤਿਵਾਰੀ ਦੀ ਅਰਥਸਕੀ ਪਿਕਚਰਜ਼ ਦੇ ਸਹਿਯੋਗ ਨਾਲ ਨਿਰਮਿਤ ‘ਬਵਾਲ’ ਦਾ ਪ੍ਰੀਮੀਅਰ 21 ਜੁਲਾਈ ਨੂੰ ਭਾਰਤ ਤੇ 200 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਹੋਵੇਗਾ।

ਦੱਸ ਦੇਈਏ ਕਿ ‘ਬਵਾਲ’ ਫ਼ਿਲਮ ਪਹਿਲਾਂ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਓ. ਟੀ. ਟੀ. ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਡਾਇਰੈਕਟਰ ਨਿਤੇਸ਼ ਤਿਵਾਰੀ ਇਸ ਤੋਂ ਪਹਿਲਾਂ ‘ਦੰਗਲ’ ਤੇ ‘ਛਿਛੋਰੇ’ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ।

ਸਾਡੀ ਆਈਫੋਨ ਐਪ ਨੂੰ ਵੀ ਡਾਊਨਲੋਡ ਕਰੋ : https://apps.apple.com/in/app/jagbani/id538323711

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News