ਵਰੁਣ ਧਵਨ ਤੇ ਜਾਨ੍ਹਵੀ ਕਪੂਰ ਸਟਾਰਰ ‘ਬਵਾਲ’ 6 ਅਕਤੂਬਰ ਨੂੰ ਹੋਵੇਗੀ ਰਿਲੀਜ਼

Thursday, Mar 23, 2023 - 11:52 AM (IST)

ਵਰੁਣ ਧਵਨ ਤੇ ਜਾਨ੍ਹਵੀ ਕਪੂਰ ਸਟਾਰਰ ‘ਬਵਾਲ’ 6 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਵਰੁਣ ਧਵਨ ਤੇ ਜਾਨ੍ਹਵੀ ਕਪੂਰ ਸਟਾਰਰ ਫ਼ਿਲਮ ‘ਬਵਾਲ’ ਦੀ ਦਰਸ਼ਕਾਂ ’ਚ ਲਗਾਤਾਰ ਚਰਚਾ ਹੋ ਰਹੀ ਹੈ। ਫ਼ਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਤੇ ਨਿਤੇਸ਼ ਤਿਵਾੜੀ ਦੀ ‘ਛਿਛੋਰੇ’, ਜਿਸ ਨੇ ਸਰਵੋਤਮ ਹਿੰਦੀ ਫੀਚਰ ਫ਼ਿਲਮ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ, ਦੇ ਨਾਲ ਸਫਲ ਪਾਰੀ ਤੋਂ ਬਾਅਦ ਇਹ ਅਗਲਾ ਸਹਿਯੋਗ ਹੈ।

ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੇ ਉਤਸ਼ਾਹ ਦੇ ਪੱਧਰ ਨੂੰ ਬਰਕਰਾਰ ਰੱਖਦਿਆਂ ਨਿਰਮਾਤਾਵਾਂ ਨੇ ਹੁਣ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਫ਼ਿਲਮ 6 ਅਕਤੂਬਰ, 2023 ਨੂੰ ਸਿਨੇਮਾਘਰਾਂ ’ਚ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਕੈਦੀਆਂ ਨੂੰ 5.11 ਕਰੋੜ ਰੁਪਏ ਦਾਨ ਕਰਨਾ ਚਾਹੁੰਦੈ ਮਹਾਠੱਗ ਸੁਕੇਸ਼ ਚੰਦਰਸ਼ੇਖਰ

ਇਹ ਫ਼ਿਲਮ ਅੈਵਾਰਡ ਜੇਤੂ ਨਿਰਮਾਤਾ-ਨਿਰਦੇਸ਼ਕ ਜੋੜੀ ਨੂੰ ਮੁੜ ਇਕੱਠਾ ਕਰਦੀ ਹੈ। ਵਰੁਣ ਤੇ ਜਾਨ੍ਹਵੀ ਦੀ ਨਵੀਂ ਜੋੜੀ ਪਹਿਲੀ ਵਾਰ ਇਕ-ਦੂਜੇ ਨਾਲ ਸਕ੍ਰੀਨ ਸਾਂਝੀ ਕਰੇਗੀ।

ਜਨਤਾ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਇਹ ਫ਼ਿਲਮ ਆਪਣੀ ਰੋਚਕ ਸਮੱਗਰੀ ਨਾਲ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਖਿੱਚਣ ਦਾ ਵਾਅਦਾ ਕਰਦੀ ਹੈ। ‘ਬਵਾਲ’ ਨਾਡਿਆਡਵਾਲਾ ਗ੍ਰੈਂਡਸਨ ਦੇ ਬੈਨਰ ਹੇਠ ਸਾਜਿਦ ਨਾਡਿਆਡਵਾਲਾ ਵਲੋਂ ਬਣਾਈ ਗਈ ਹੈ ਤੇ ਅਰਥਸਕਾਈ ਪਿਕਚਰਜ਼ ਵਲੋਂ ਸਹਿ-ਨਿਰਮਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News