ਫ਼ਿਲਮ ‘ਛਤਰਪਤੀ’ ਦਾ ਡਾਂਸ ਟ੍ਰੈਕ ‘ਬਰੇਲੀ ਕੇ ਬਾਜ਼ਾਰ’ ਹੋਇਆ ਰਿਲੀਜ਼
Saturday, Apr 29, 2023 - 02:11 PM (IST)
ਮੁੰਬਈ (ਬਿਊਰੋ)– ਅਦਾਕਾਰਾ ਨੁਸਰਤ ਭਰੂਚਾ ਸ਼੍ਰੀਨਿਵਾਸ ਬੇਲਮਕੋਂਡਾ ਨਾਲ ‘ਬਰੇਲੀ ਕੇ ਬਾਜ਼ਾਰ’ ’ਚ ਡਾਂਸ ਫਲੋਰ ਨੂੰ ਹਿਲਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬਹੁਤ ਉਡੀਕੀ ਜਾਣ ਵਾਲੀ ਪੈਨ ਇੰਡੀਆ ਫ਼ਿਲਮ ‘ਛਤਰਪਤੀ’ ਦਾ ਨਵਾਂ ਡਾਂਸ ਟ੍ਰੈਕ ਰਿਲੀਜ਼ ਹੋ ਗਿਆ ਹੈ।
ਸੁਨਿਧੀ ਚੌਹਾਨ ਤੇ ਨਕਸ਼ ਅਜ਼ੀਜ਼ ਵਲੋਂ ਗਾਇਆ ਗਿਆ ਇਹ ਗੀਤ ਤਨਿਸ਼ਕ ਬਾਗਚੀ ਵਲੋਂ ਤਿਆਰ ਕੀਤਾ ਗਿਆ ਹੈ ਤੇ ਮਯੂਰ ਪੁਰੀ ਵਲੋਂ ਲਿਖਿਆ ਗਿਆ ਹੈ। ਇਹ ਟ੍ਰੈਕ ਇਕ ਪੂਰਾ ਮਸਾਲਾ ਨੰਬਰ ਹੈ, ਜਿਸ ’ਚ ਨੁਸਰਤ ਬੇਲਮਕੋਂਡਾ ਦੇ ਨਾਲ ਇਕ ਸ਼ਾਨਦਾਰ ਅੰਦਾਜ਼ ’ਚ ਦਿਖਾਈ ਦੇ ਰਹੀ ਹੈ, ਜੋ ਬਹੁਤ ਹੀ ਸਟਾਈਲਿਸ਼ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਇਆ ਕਰਨ ਔਜਲਾ ਦਾ ਬਿਆਨ, ਜਾਣੋ ਕੀ ਕਿਹਾ
ਤਨਿਸ਼ਕ ਬਾਗਚੀ ਦਾ ਕਹਿਣਾ ਹੈ, ‘‘ਇਹ ਗੀਤ ਬਹੁਤ ਊਰਜਾਵਾਨ, ਸੈਕਸੀ ਕੁਲ ਮਿਲਾ ਕੇ ਇਕ ਮਜ਼ੇਦਾਰ ਡਾਂਸ ਟ੍ਰੈਕ ਹੈ।’’
ਸੁਨਿਧੀ ਚੌਹਾਨ ਕਹਿੰਦੀ ਹੈ, ‘‘ਬਰੇਲੀ ਕੇ ਬਾਜ਼ਾਰ’ ਇਕ ਬਹੁਤ ਹੀ ਮਜ਼ੇਦਾਰ ਟ੍ਰੈਕ ਹੈ ਤੇ ਇਸ ਦੀ ਬੀਟ ’ਚ ਨਸ਼ਾ ਹੈ।’’
ਨਕਸ਼ ਅਜ਼ੀਜ਼ ਕਹਿੰਦੇ ਹਨ, ‘‘ਸੁਨਿਧੀ ਚੌਹਾਨ ਦੇ ਨਾਲ ਕੰਮ ਕਰਨਾ ਤੇ ਸ਼੍ਰੀਨਿਵਾਸ ਬੇਲਮਕੋਂਡਾ ਨੂੰ ਆਪਣੀ ਆਵਾਜ਼ ਦੇਣਾ ਬਹੁਤ ਵਧੀਆ ਅਨੁਭਵ ਸੀ। ਫ਼ਿਲਮ ਨੂੰ ਵੀ. ਵੀ. ਵਿਨਾਇਕ ਨੇ ਨਿਰਦੇਸ਼ਨ ਕੀਤਾ ਤੇ ਵੀ. ਵਿਜੇਂਦਰ ਪ੍ਰਸਾਦ ਵਲੋਂ ਲਿਖੀ ਗਈ ਤੇ ਡਾ. ਜੈਅੰਤੀਲਾਲ ਗਾਡਾ (ਪੈਨ ਸਟੂਡੀਓਜ਼) ਵਲੋਂ ਨਿਰਮਿਤ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।