ਬਾਦਸ਼ਾਹ ਦਾ ਨਵਾਂ ਗਾਣਾ ''ਬਾਵਲਾ'' ਹੋਇਆ ਰਿਲੀਜ਼, ਡਾਂਸ ਫਲੋਰ ''ਤੇ ਮਚਾਏਗਾ ਧਮਾਲ

2021-07-29T17:03:03.127

ਮੁੰਬਈ- ‘ਪਾਨੀ-ਪਾਨੀ’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਮੰਨੇ-ਪ੍ਰਮੰਨੇ ਰੈਪਰ ਬਾਦਸ਼ਾਹ ਇਕ ਅਜਿਹਾ ਗਾਣਾ ਲੈ ਕੇ ਆਏ ਹਨ ਜੋ ਡਾਂਸ ਫਲੋਰ ’ਤੇ ਧਮਾਲ ਮਚਾਵੇਗਾ। ਇਸ ਮਸ਼ਹੂਰ ਸਿੰਗਰ ਨੇ ਇਸ ਵਾਰ ਦਰਸ਼ਕਾਂ ਲਈ ‘ਬਾਵਲਾ’ ਗੀਤ ਪੇਸ਼ ਕੀਤਾ ਹੈ, ਜੋ ਇਕ ਫੁੱਟ-ਟੈਪਿੰਗ ਗੀਤ ਹੈ। ਇਸ ’ਚ ਭੁੱਲੀਆਂ ਹੋਈਆਂ ਖੇਤਰੀ ਆਵਾਜ਼ਾਂ ਸ਼ਾਮਲ ਹਨ ਅਤੇ ਇਸਨੂੰ ਬੇਹੱਦ ਅਮੀਰ ਹਰਿਆਣਵੀ ਲੋਕ ਧੁਨ ’ਚ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

Paani Paani' song out: Badshah and Jacqueline Fernandez recreate 'Genda  Phool' chemistry
ਯੂ-ਟਿਊਬ ਪਰਫਾਰਮੈਂਸ ਐਨਾਲਿਟਿਕਸ ਅਨੁਸਾਰ ਬਾਦਸ਼ਾਹ 2021 ’ਚ ਦੁਨੀਆ ਦੇ ਨੰਬਰ 1 ਸਾਂਗ ਰਾਈਟਰ ਦੇ ਰੂਪ ’ਚ ਨਵਾਜ਼ੇ ਗਏ ਹਨ। ਕਮਾਲ ਹੈ ਅਤੇ ਟਾਪ ਟੱਕਰ ਜਿਹੇ ਚਾਰਟਬਸਟਰ ਤੋਂ ਬਾਅਦ ਬਾਦਸ਼ਾਹ ਅਤੇ ਓਚਾਨਾ ਅਮਿਤ ਦੀ ਜੋੜੀ ਤੀਜੀ ਵਾਰ ਇਕੱਠੀ ਆਈ ਹੈ। ਇਸ ਜੋੜੀ ਦੁਆਰਾ ਕ੍ਰਿਏਟ ਕੀਤੇ ਗਏ ਇਸ ਗਾਣੇ ਨੂੰ ਬਾਦਸ਼ਾਹ ਨੇ ਲਿਖਿਆ ਹੈ ਅਤੇ ਇਸ ਗਾਣੇ ਦਾ ਮਿਊਜ਼ਿਕ ਆਦਿੱਤਿਆ ਦੇਵ ਅਤੇ ਬਾਦਸ਼ਾਹ ਨੇ ਮਿਲ ਕੇ ਦਿੱਤਾ ਹੈ। ਇਸ ਡਾਂਸ ਨਾਲ ਭਰਪੂਰ ਗਾਣੇ ਦੇ ਮਿਊਜ਼ਿਕ ਵੀਡੀਓ ’ਚ ਸਮਰੀਨ ਕੌਰ ਨਜ਼ਰ ਆਵੇਗੀ।

ਬਾਦਸ਼ਾਹ ਦਾ ਮੰਨਣਾ ਹੈ ਕਿ ਇਸ ਗਾਣੇ ਰਾਹੀਂ ਸਰੋਤਿਆਂ ਦੇ ਸਾਹਮਣੇ ਅਜਿਹਾ ਗਾਣਾ ਪੇਸ਼ ਕਰਨਾ ਚਾਹੁੰਦਾ ਸੀ, ਜਿਸਦੀ ਨੀਂਹ ਸਾਡੀਆਂ ਪਰੰਪਰਾਵਾਂ ਨਾਲ ਜੁੜੀਆਂ ਹਨ। ਮੈਨੂੰ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੇਰੀਆਂ ਰਚਨਾਵਾਂ ਨਾਲ ਪ੍ਰੇਰਣਾਦਾਇਕ ਰੀਲਸ ਅਤੇ ਕਵਰਸ ਬਣਾਉਂਦੇ ਹਨ। ਮੈਂ ਖ਼ੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ ਕਿ ਮੈਂ ਜੋ ਕਰਦਾ ਹਾਂ, ਮੈਂ ਉਸ ’ਚ ਸਮਰੱਥ ਹਾਂ। ਮੈਨੂੰ ਉਮੀਦ ਹੈ ਕਿ ‘ਬਾਵਲਾ’ ਗਾਣਾ ਸਰੋਤਿਆਂ ਲਈ ਇਕ ਸ਼ਾਨਦਾਰ ਡਾਂਸ ਨੰਬਰ ਹੋਵੇਗਾ।

Badshah - ज्ञानघंटा

ਬਾਦਸ਼ਾਹ ਨੇ 'ਗੇਂਦਾ ਫੂਲ', 'ਗਰਮੀ', 'ਅੱਖ ਲੜ ਜਾਵੇ', 'ਅਭੀ ਤੋਂ ਪਾਰਟੀ ਸ਼ੁਰੂ ਹੁਈ ਹੈ', 'ਡੀਜੇ ਵਾਲੇ ਬਾਬੂ', 'ਆਓ ਕਭੀ ਹਵੇਲੀ ਪੇ', 'ਤਰੀਫਾਂ', 'ਕਰ ਗਈ ਚੂਲ', 'ਕਮਾਲ ਹੈ', 'ਟਾਪ ਟਕਰ', 'ਪਾਨੀ-ਪਾਨੀ' ਜਿਹੇ ਕਈ ਰਿਕਾਰਡ ਤੋੜ ਚਾਰਟਬਸਟਰਸ ਗੀਤ ਦਿੱਤੇ ਹਨ। ਹੁਣ ਉਨ੍ਹਾਂ ਦਾ ਇਹ ਨਵਾਂ ਗਾਣਾ ‘ਬਾਵਲਾ’ ਸਾਰੇ ਸਟ੍ਰੀਮਿੰਗ ਪਲੇਟਫਾਰਮ ’ਤੇ ਉਪਲੱਬਧ ਹੈ।


 


Aarti dhillon

Content Editor Aarti dhillon