ਵੀਕੈਂਡ ’ਤੇ ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਬਧਾਈ ਦੋ’ ਨੇ ਕੀਤਾ ਕਮਾਲ
Monday, Feb 14, 2022 - 07:42 PM (IST)
ਮੁੰਬਈ (ਬਿਊਰੋ)– ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਦੀ ‘ਬਧਾਈ ਦੋ’ ਆਪਣੀ ਅਸਾਧਾਰਨ ਕਹਾਣੀ ਤੇ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਵੀਕੈਂਡ ’ਤੇ ਫ਼ਿਲਮ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਤਰੱਕੀ ਦਿਖਾਈ ਹੈ।
ਇਹ ਖ਼ਬਰ ਵੀ ਪੜ੍ਹੋ : ‘ਬਿਜਲੀ ਬਿਜਲੀ’ ਗੀਤ ਦੌਰਾਨ ਉਤਰ ਗਈ ਸੀ ਹਾਰਡੀ ਸੰਧੂ ਦੀ ਪੈਂਟ, ਦੇਖੋ ਵੀਡੀਓ
ਆਪਣੇ ਪਹਿਲੇ ਵੀਕੈਂਡ ’ਤੇ ‘ਬਧਾਈ ਦੋ’ ਨੇ 7.82 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹਰਸ਼ਵਰਧਨ ਕੁਲਕਰਨੀ ਵਲੋਂ ਨਿਰਦੇਸ਼ਿਤ ‘ਬਧਾਈ ਦੋ’ ਨੂੰ ਦਰਸ਼ਕਾਂ ਤੇ ਸਮੀਖਿਅਕਾਂ ਦਾ ਪਿਆਰ ਮਿਲ ਰਿਹਾ ਹੈ।
ਪਿਆਰ ਦੇ ਸੀਜ਼ਨ ’ਚ ਇਸ ਪਰਿਵਾਰਕ ਮਨੋਰੰਜਨ ਫ਼ਿਲਮ ਨੇ ਸ਼ਾਨਦਾਰ ਕਲੈਕਸ਼ਨ ਨਾਲ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤਾ ਹੈ। ਪ੍ਰਸਿੱਧ ਭਾਰਤੀ ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਫ਼ਿਲਮ ਦੇ ਬਾਕਸ ਆਫਿਸ ਪੇਸ਼ਕਾਰੀ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।
#BadhaaiDo goes from strength to strength with each passing day... Records healthy total in opng wknd, after slow start [Day 1]... Covers lost ground on Day 2 and 3... #ValentinesDay [today] will benefit... Fri 1.65 cr, Sat 2.72 cr, Sun 3.45 cr. Total: ₹ 7.82 cr. #India biz. pic.twitter.com/SaIDloH8NS
— taran adarsh (@taran_adarsh) February 14, 2022
ਉਨ੍ਹਾਂ ਦੱਸਿਆ ਕਿ ਕਈ ਥਾਵਾਂ ’ਤੇ ਨਾਈਟ ਸ਼ੋਅ ਦਾ ਲਾਭ ਚੁੱਕੇ ਬਿਨਾਂ ਇਹ ਫ਼ਿਲਮ ਚੰਗੀ ਪੇਸ਼ਕਾਰੀ ਕਰ ਕਰ ਰਹੀ ਹੈ। ਜੰਗਲੀ ਪਿਕਚਰਜ਼ ਦੇ ਨਿਰਮਾਤਾਵਾਂ ਲਈ ਇਹ ਬਹੁਤ ਚੰਗੀ ਖ਼ਬਰ ਹੈ। ਪ੍ਰੋਡਕਸ਼ਨ ਹਾਊਸ ਹਮੇਸ਼ਾ ਦਰਸ਼ਕਾਂ ਦੇ ਸਾਹਮਣੇ ਅਜਿਹਾ ਅਨੋਖਾ ਕੰਟੈਂਟ ਪੇਸ਼ ਕੀਤਾ ਹੈ, ਜੋ ਬਾਕਸ ਆਫਿਸ ’ਤੇ ਸ਼ਾਨਦਾਰ ਪੇਸ਼ਕਾਰੀ ਕਰਦੀ ਆਈ ਹੈ। ਇਹ ਅਸਲ ’ਚ ਦਰਸ਼ਕਾਂ ਲਈ ਵੀ ਇਕ ਟ੍ਰੀਟ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਅਨੋਖੀ ਕਹਾਣੀ ਲਈ ਸਾਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।