ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼

Sunday, Jan 21, 2024 - 04:14 PM (IST)

ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਨੇ 2023 ’ਚ ਕਈ ਫ਼ਿਲਮਾਂ ਬੈਕ-ਟੂ-ਬੈਕ ਰਿਲੀਜ਼ ਕੀਤੀਆਂ ਸਨ, ਜਿਨ੍ਹਾਂ ’ਚੋਂ ਕੁਝ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਕੁਝ ਬੇਕਾਰ ਸਾਬਤ ਹੋਈਆਂ ਪਰ ਅਕਸ਼ੇ ਨੇ ਹਿੰਮਤ ਨਹੀਂ ਹਾਰੀ ਤੇ ਨਵੇਂ ਸਾਲ ਦੇ ਨਾਲ ਹੀ ਧੂਮ ਮਚਾਈ। ਅਕਸ਼ੇ ਨੇ ਆਪਣੀ ਨਵੀਂ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕੀਤਾ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ। ਅਕਸ਼ੇ ਇਕ ਵਾਰ ਫਿਰ ਆਪਣੇ ਐਕਸ਼ਨ ਅੰਦਾਜ਼ ’ਚ ਨਜ਼ਰ ਆ ਰਹੇ ਹਨ। ‘ਬੜੇ ਮੀਆਂ ਛੋਟੇ ਮੀਆਂ’ ’ਚ ਅਕਸ਼ੇ ਦੀ ਜੋੜੀ ਐਕਸ਼ਨ ਸਟਾਰ ਟਾਈਗਰ ਸ਼ਰਾਫ ਨਾਲ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’

‘ਬੜੇ ਮੀਆਂ ਛੋਟੇ ਮੀਆਂ’ ਦੇ ਪਹਿਲੇ ਲੁੱਕ ਦੇ ਪੋਸਟਰ ’ਚ ਜਿਥੇ ਅਕਸ਼ੇ ਕੁਮਾਰ ਮੁੱਛਾਂ ਰੱਖ ਰਹੇ ਹਨ, ਉਥੇ ਹੀ ਟਾਈਗਰ ਸ਼ਰਾਫ ਕਲੀਨ ਸ਼ੇਵਨ ਲੁੱਕ ’ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਹੱਥਾਂ ’ਚ ਬੰਦੂਕ ਫੜੀ ਹੋਈ ਹੈ ਤੇ ਕਾਫੀ ਹਮਲਾਵਰ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਅਕਸ਼ੇ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਤੇ ਲਿਖਿਆ, ‘‘ਅਸੀਂ ਵੱਡੇ ਪਰਦੇ ’ਤੇ ਵਾਪਸ ਆ ਗਏ ਹਾਂ, ਜੋ ਸਾਡਾ ਪਸੰਦੀਦਾ ਯਾਨੀ ਐਕਸ਼ਨ ਹੈ। ‘ਬੜੇ ਮੀਆਂ ਛੋਟੇ ਮੀਆਂ’ ਦਾ ਟੀਜ਼ਰ 24 ਜਨਵਰੀ ਨੂੰ ਰਿਲੀਜ਼ ਹੋਵੇਗਾ।’’

ਪੋਸਟ ’ਤੇ ਪ੍ਰਸ਼ੰਸਕਾਂ ਦੀ ਸ਼ਾਨਦਾਰ ਪ੍ਰਤੀਕਿਰਿਆ, ਟਾਈਗਰ ਦੀ ਮਾਂ ਨੇ ਆਖੀ ਇਹ ਗੱਲ
ਅਕਸ਼ੇ ਦੀ ਇਸ ਪੋਸਟ ’ਤੇ ਪ੍ਰਸ਼ੰਸਕਾਂ ਵਲੋਂ ਸ਼ਾਨਦਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਇਸ ਫ਼ਿਲਮ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਕਹਿ ਰਹੇ ਹਨ ਤਾਂ ਕੁਝ ਐਕਸ਼ਨ ਦੇ ਬਾਦਸ਼ਾਹ ਯਾਨੀ ਅਕਸ਼ੇ ਦੇ ਲੁੱਕ ਦੀ ਤਾਰੀਫ਼ ਕਰ ਰਹੇ ਹਨ। ਟਾਈਗਰ ਦੀ ਮਾਂ ਆਇਸ਼ਾ ਸ਼ਰਾਫ ਨੇ ਵੀ ਪੋਸਟ ’ਤੇ ਕੁਮੈਂਟ ਕੀਤਾ ਹੈ। ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਉਸ ਨੇ ਟਿੱਪਣੀ ਕੀਤੀ, ‘‘Wowwwwwwwwzaaaaaa।’’ ਇਸ ਦੇ ਨਾਲ ਹੀ ਉਸ ਨੇ ਬਹੁਤ ਸਾਰੇ ਫਾਇਰ ਤੇ ਹਾਰਟ ਇਮੋਜੀ ਵੀ ਬਣਾਏ।

PunjabKesari

‘ਬੜੇ ਮੀਆਂ ਛੋਟੇ ਮੀਆਂ’ ਅਪ੍ਰੈਲ 2024 ’ਚ ਹੋਵੇਗੀ ਰਿਲੀਜ਼
‘ਬੜੇ ਮੀਆਂ ਛੋਟੇ ਮੀਆਂ’ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰਨਗੇ। ਫ਼ਿਲਮ ’ਚ ਸੋਨਾਕਸ਼ੀ ਸਿਨਹਾ ਤੇ ਪ੍ਰਿਥਵੀਰਾਜ ਸੁਕੁਮਾਰਨ ਵੀ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੈ, ਜਦੋਂ ਟਾਈਗਰ ਸ਼ਰਾਫ ਕਿਸੇ ਫ਼ਿਲਮ ’ਚ ਅਕਸ਼ੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ ਈਦ ਮੌਕੇ ਅਪ੍ਰੈਲ 2024 ’ਚ ਰਿਲੀਜ਼ ਹੋਵੇਗੀ। ਭਾਰਤ ਤੋਂ ਇਲਾਵਾ ਇਸ ਦੀ ਸ਼ੂਟਿੰਗ ਸਕਾਟਲੈਂਡ, ਯੂ. ਏ. ਈ. ਤੇ ਲੰਡਨ ’ਚ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News