ਨੈੱਟ ਤੋਂ ਡਾਊਨਲੋਡ ਕਰਕੇ ਦੇਖੀ ਫ਼ਿਲਮ, ਪੰਜਾਬ ਪੁਲਸ ਨੇ ਕਰ ''ਤਾ ਪਰਚਾ
Thursday, Dec 26, 2024 - 01:48 PM (IST)
ਫਾਜ਼ਿਲਕਾ (ਲੀਲਾਧਰ) : ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਸ ਨੇ ਚਾਈਲਡ ਪੋਰਨੋਗਰਾਫੀ ਫਿਲਮਾਂ ਡਾਊਨਲੋਡ ਕਰਕੇ ਵੇਖਣ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਜੈ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਡਿੱਬੀਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੇ ਸਾਥੀ ਕਮਮਚਾਰੀਆਂ ਸਮੇਤ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਟਿੱਲੂ ਅਰਾਈਆ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਜੈ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਡਿੱਬੀਪੁਰਾ ਚਾਈਲਡ ਪੋਰਨੋਗ੍ਰਾਫੀ ਦੀਆਂ ਵੀਡੀਓ ਡਾਊਨਲੋਡ ਕਰਕੇ ਦੇਖਦਾ ਹੈ।
ਇਹ ਵੀ ਪੜ੍ਹੋ : ਜਨਵਰੀ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਮੁਖ਼ਬਰ ਨੇ ਕਿਹਾ ਕਿ ਜੇ ਹੁਣੇ ਰੇਡ ਕੀਤੀ ਜਾਵੇ ਤਾਂ ਵਿਜੈ ਸਿੰਘ ਨੂੰ ਡਾਊਨਲੋਡ ਵੀਡੀਓ ਅਤੇ ਮੋਬਾਈਲ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਨੇ ਰੇਡ ਕਰਕੇ ਉਸਨੂੰ ਰੈੱਡਮੀ 9 ਪ੍ਰੋ ਮੋਬਾਈਲ ਅਤੇ ਪੋਰਨੋਗ੍ਰਾਫੀ ਵੀਡੀਓ ਸਮੇਤ ਕਾਬੂ ਕਰ ਲਿਆ। ਇਸ 'ਤੇ ਧਾਰਾ 67-ਬੀ ਆਈਟੀ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਆਡੀਓ ਰਿਕਾਰਡਿੰਗਾਂ ਨੇ ਮਚਾਇਆ ਤਹਿਲਕਾ, ਕਾਂਗਰਸ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e