ਦੇਸ਼ ਦੇ ਚਾਰ ਵੱਡੇ ਘੁਟਾਲਿਆਂ 'ਤੇ ਬਣੀ ਡਾਕੂਮੈਂਟਰੀ, ਨੈੱਟਫਲਿਕਸ ਨੇ ਟਰੇਲਰ ਕੀਤਾ ਰਿਲੀਜ਼ (ਵੀਡੀਓ)

08/26/2020 9:25:59 PM

ਨਵੀਂ ਦਿੱਲੀ (ਬਿਊਰੋ) : ਦੇਸ਼ ਦੇ ਚਾਰ ਵੱਡੇ ਘੁਟਾਲਿਆਂ 'ਤੇ ਡਾਕੂਮੈਂਟਰੀ ਬਣਨ ਜਾ ਰਹੀ ਹੈ, ਜੋ ਕਿ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਕੀਤੀ ਜਾਵੇਗੀ। ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ 'Bad Boy Billionaires: India' ਨਾਂ ਦੀ ਡਾਕੂਮੈਂਟਰੀ ਦਾ ਟਰੇਲਰ ਯੂਟਿਊਬ 'ਤੇ ਲਾਂਚ ਕੀਤਾ ਹੈ। ਟਰੇਲਰ ਤੋਂ ਪਤਾ ਚੱਲਦਾ ਹੈ ਕਿ ਡਾਕੂਮੈਂਟਰੀ ਵਿਚ ਦੇਸ਼ ਦੇ ਚਾਰ ਵੱਡੇ ਉਦਯੋਗਪਤੀਆਂ ਵਲੋਂ ਕੀਤੇ ਗਏ 'ਮਨੀ ਲਾਂਡਰਿੰਗ' ਨੂੰ ਦਰਸਾਇਆ ਗਿਆ ਹੈ।

ਦਰਅਸਲ, ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਟਰੇਲਰ ਦਰਸਾਉਂਦਾ ਹੈ ਕਿ 'Bad Boy Billionaires: India' ਡਾਕੂਮੈਂਟਰੀ ਸੀਰੀਜ਼ ਕਾਰਪੋਰੇਟ ਸੈਕਟਰ ਵਿਚ ਚਾਰ ਵੱਡੇ ਘੁਟਾਲਿਆਂ ਦਾ ਖ਼ੁਲਾਸਾ ਕਰਨ ਵਾਲੀ ਹੈ। ਇਸ ਵਿਚ ਨੀਰਵ ਮੋਦੀ ਘੁਟਾਲਾ, ਸੱਤਿਆਮ, ਸਹਾਰਾ ਅਤੇ ਕਿੰਗਫਿਸ਼ਰ ਘੁਟਾਲੇ ਸ਼ਾਮਲ ਹੋਣਗੇ। ਇਹ ਡਾਕੂਮੈਂਟਰੀ ਸੀਰੀਜ਼ ਸਤੰਬਰ ਵਿਚ ਰਿਲੀਜ਼ ਕੀਤੀ ਜਾਵੇਗੀ।
Bad Boy Billionaires: India ਦਾ ਟਰੇਲਰ

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਿਨੇਮਾਘਰ ਬੰਦ ਹੋਣ ਕਾਰਨ ਜ਼ਿਆਦਾਤਰ ਫ਼ਿਲਮਾਂ ਨੂੰ ਡਿਜ਼ੀਟਲ ਪਟੇਲਫਾਰਮ 'ਤੇ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Bad Boy Billionaires coming to Netflix on 2nd September.

A post shared by Netflix India (@netflix_in) on Aug 24, 2020 at 10:30pm PDT


sunita

Content Editor

Related News