'ਬੇਬੀ ਡਾਲ' ਬਣ ਮਿਸ ਯੂਨੀਵਰਸ ਹਰਨਾਜ਼ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਚੈਨ, ਬੈੱਡ 'ਤੇ ਬੈਠ ਦਿੱਤੇ ਕਾਤਿਲਾਨਾ ਪੋਜ਼

Thursday, Apr 28, 2022 - 12:24 PM (IST)

'ਬੇਬੀ ਡਾਲ' ਬਣ ਮਿਸ ਯੂਨੀਵਰਸ ਹਰਨਾਜ਼ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਚੈਨ, ਬੈੱਡ 'ਤੇ ਬੈਠ ਦਿੱਤੇ ਕਾਤਿਲਾਨਾ ਪੋਜ਼

ਮੁੰਬਈ-  21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਵਾਪਸ ਲਿਆਉਣ ਵਾਲੀ ਪੰਜਾਬ ਦੀ ਹਰਨਾਜ਼ ਸੰਧੂ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਰਾਜ ਕਰ ਰਹੀ ਹੈ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਰਨਾਜ਼ ਸੰਧੂ ਦੀ ਫੈਨ ਫੋਲੋਇੰਗ 'ਚ ਕਾਫੀ ਵਾਧਾ ਹੋਇਆ ਹੈ। ਹੁਣ ਉਨ੍ਹਾਂ ਦੀ ਕੋਈ ਵੀ ਪੋਸਟ ਸਾਈਟ 'ਤੇ ਆਉਂਦੇ ਹੀ ਅੱਗ ਦੀ ਤਰ੍ਹਾਂ ਵਾਇਰਲ ਹੋ ਜਾਂਦੀ ਹੈ। ਹਾਲ ਹੀ 'ਚ ਮਿਸ ਹਰਨਾਜ਼ ਸੰਧੂ ਨੇ ਆਪਣੀ ਪਿੰਕ ਲੁੱਕ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਤੇ ਪ੍ਰਸ਼ੰਸਕ ਖੂਬ ਪਿਆਰ ਬਰਸਾ ਰਹੇ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਨਵੇਂ ਫੋਟੋਸ਼ੂਟ 'ਚ ਹਰਨਾਜ਼ ਪਿੰਕ ਗਾਊਨ 'ਚ ਬਹੁਤ ਹੀ ਗਾਰਜ਼ੀਅਸ ਲੱਗ ਰਹੀ ਹੈ। ਉੱਪਰੋਂ ਇਸ ਡਰੈੱਸ ਦੇ ਨਾਲ ਕੀਤਾ ਸਟਾਈਲਿਸ਼ ਬਨ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ। ਚਿਹਰੇ 'ਤੇ ਬਿਖਰੇ ਵਾਲ ਹਰਨਾਜ਼ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾ ਰਹੇ ਹਨ। 

PunjabKesari
ਬੈੱਡ 'ਤੇ ਬੈਠ ਕਾਤਿਲਾਨਾ ਅੰਦਾਜ਼ 'ਚ ਪੋਜ਼ ਦਿੰਦੀ ਅਦਾਕਾਰਾ ਸਭ ਨੂੰ ਆਪਣੀਆਂ ਤਾਰੀਫਾਂ ਲਈ ਮਜ਼ਬੂਰ ਕਰ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰਕੇ ਉਨ੍ਹਾਂ ਦੀਆਂ ਤਾਰੀਫਾਂ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਮਿਸ ਯੂਨੀਵਰਸ ਹਰਨਾਜ਼ ਸੰਧੂ ਫਿਲਹਾਲ ਫਿਲੀਪੀਂਸ 'ਚ ਮਾਸਿਕ ਧਰਮ ਸਮਾਨਤਾ ਦੇ ਬਾਰੇ 'ਚ ਜਾਗਰੂਕਤਾ ਫੈਲਾ ਰਹੀ ਹੈ। ਇਸ ਦੌਰਾਨ ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਬਾਈਜੀ ਕੁਟਾਂਗੇ' ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ 19 ਅਗਸਤ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


author

Aarti dhillon

Content Editor

Related News