ਕਪੂਰ ਖ਼ਾਨਦਾਨ ਖ਼ਿਲਾਫ਼ ਜਾ ਕੇ ਬਬੀਤਾ ਨੇ ਲਿਆ ਸੀ ਇਹ ਵੱਡਾ ਫ਼ੈਸਲਾ, 19 ਸਾਲ ਰਹੀ ਰਣਧੀਰ ਤੋਂ ਵੱਖ

Tuesday, Apr 20, 2021 - 04:33 PM (IST)

ਕਪੂਰ ਖ਼ਾਨਦਾਨ ਖ਼ਿਲਾਫ਼ ਜਾ ਕੇ ਬਬੀਤਾ ਨੇ ਲਿਆ ਸੀ ਇਹ ਵੱਡਾ ਫ਼ੈਸਲਾ, 19 ਸਾਲ ਰਹੀ ਰਣਧੀਰ ਤੋਂ ਵੱਖ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਬੀਤਾ ਕਪੂਰ ਦਾ ਅੱਜ 74ਵਾਂ ਜਨਮਦਿਨ ਮਨਾ ਰਹੀ ਹੈ। ਬਬੀਤਾ ਕਪੂਰ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਖ਼ਾਨ ਬਾਲੀਵੁੱਡ 'ਤੇ ਰਾਜ ਕਰ ਰਹੀਆਂ ਹਨ। ਬਬੀਤਾ ਕਪੂਰ ਨੇ ਰਣਧੀਰ ਕਪੂਰ ਨਾਲ ਵਿਆਹ ਕਰਨ ਤੋਂ ਬਾਅਦ ਹੀ ਫ਼ਿਲਮੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ। ਅੱਜ ਅਸੀਂ ਤੁਹਾਨੂੰ ਬਬੀਤਾ ਕਪੂਰ ਤੇ ਰਣਧੀਰ ਕਪੂਰ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ।

PunjabKesari

ਫ਼ਿਲਮ 'ਸੰਗਮ' ਦੇ ਸੈੱਟ 'ਤੇ ਹੋਈ ਸੀ ਮੁਲਾਕਾਤ 
ਬਬੀਤਾ ਤੇ ਰਣਧੀਰ ਕਪੂਰ ਦੀ ਫ਼ਿਲਮ 'ਸੰਗਮ' ਦੇ ਸੈੱਟ 'ਤੇ ਮੁਲਾਕਾਤ ਹੋਈ ਸੀ। ਬਬੀਤਾ ਦੀ ਖ਼ੂਬਸੂਰਤੀ ਨੂੰ ਵੇਖਦੇ ਹੋਏ ਰਣਧੀਰ ਕਪੂਰ ਉਸ 'ਤੇ ਫ਼ਿਦਾ ਹੋ ਗਏ ਸਨ। ਇਸ ਤੋਂ ਬਾਅਦ ਦੋਵਾਂ ਨੇ ਮਿਲਣਾ ਸ਼ੁਰੂ ਕੀਤਾ ਅਤੇ ਲਗਪਗ 2 ਸਾਲ ਇੱਕ-ਦੂਜੇ ਨੂੰ ਡੇਟ ਕਰਦੇ ਰਹੇ। ਦਰਅਸਲ, ਰਣਧੀਰ ਕਪੂਰ ਵੀ ਬਬੀਤਾ ਕਪੂਰ ਨੂੰ ਆਪਣੇ ਪਰਿਵਾਰ 'ਚ ਲਿਜਾਣ ਤੋਂ ਸੰਕੋਚ ਕਰ ਰਿਹਾ ਸੀ। ਅਜਿਹੀ ਸਥਿਤੀ 'ਚ ਬਬੀਤਾ ਵੀ ਇੱਕ ਅਦਾਕਾਰਾ ਸੀ, ਇਸ ਲਈ ਰਣਧੀਰ ਨੇ ਸੋਚਿਆ ਕਿ ਉਸ ਨੂੰ ਉਸ ਫ਼ਿਲਮ 'ਚ ਸਾਈਨ ਕੀਤਾ ਜਾਣਾ ਚਾਹੀਦਾ ਹੈ, ਜਿਸ 'ਚ ਉਹ ਖ਼ੁਦ ਕੰਮ ਕਰ ਰਹੇ ਹਨ ਤੇ ਇਸ ਤਰੀਕੇ ਨਾਲ ਉਹ ਉਸ ਨੂੰ ਆਪਣੇ ਪਰਿਵਾਰ ਨਾਲ ਜਾਣ-ਪਛਾਣ ਕਰਾਉਣ ਦੇ ਯੋਗ ਹੋ ਜਾਣਗੇ।

PunjabKesari

ਜਦੋਂ ਰਣਧੀਰ ਕਪੂਰ ਨੂੰ ਰਿਸ਼ਤਾ ਖ਼ਤਮ ਕਰਨ ਲਈ ਆਖਿਆ ਸੀ
ਇਸ ਤੋਂ ਬਾਅਦ ਦੋਵਾਂ ਨੇ ਇਕੱਠੇ ਫ਼ਿਲਮ 'ਕੱਲ੍ਹ ਆਜ ਔਰ ਕੱਲ੍ਹ' 'ਚ ਕੰਮ ਕੀਤਾ ਅਤੇ ਰਣਧੀਰ ਨੇ ਆਪਣੇ ਪਰਿਵਾਰ ਨੂੰ ਬਬੀਤਾ ਬਾਰੇ ਦੱਸਿਆ। ਬਬੀਤਾ ਜਾਣਦੀ ਸੀ ਕਿ ਕਪੂਰ ਪਰਿਵਾਰ 'ਚ ਨੂੰਹਾਂ ਵਿਆਹ ਤੋਂ ਬਾਅਦ ਫ਼ਿਲਮਾਂ 'ਚ ਕੰਮ ਨਹੀਂ ਕਰਦੀਆਂ, ਜਿਸ ਕਾਰਨ ਉਸ ਨੇ ਰਣਧੀਰ ਨੂੰ ਜਾਂ ਤਾਂ ਉਸ ਨਾਲ ਵਿਆਹ ਕਰਾਉਣ ਲਈ ਕਿਹਾ ਜਾਂ ਉਸ ਨਾਲ ਆਪਣਾ ਰਿਸ਼ਤਾ ਖ਼ਤਮ ਕਰਨ ਲਈ ਕਿਹਾ ਸੀ।

PunjabKesari

ਕਪੂਰ ਖ਼ਾਨਦਾਨ ਦੀ ਪਰੰਪਰਾ ਦੇ ਉਲਟ ਜਾ ਕੇ ਕੀਤਾ ਇਹ ਕੰਮ
ਖ਼ਬਰਾਂ ਮੁਤਾਬਕ ਵਿਆਹ ਤੋਂ ਬਾਅਦ ਬਬੀਤਾ ਕਪੂਰ ਆਪਣੀਆਂ ਦੋ ਬੇਟੀਆਂ ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਨਾਲ ਅਲੱਗ ਰਹਿਣ ਲੱਗ ਗਈ। ਹਾਲਾਂਕਿ, ਇਸ ਦੌਰਾਨ ਉਸ ਨੇ ਰਣਧੀਰ ਕਪੂਰ ਤੋਂ ਤਲਾਕ ਨਹੀਂ ਲਿਆ ਸੀ। ਵੱਡੀ ਗੱਲ ਇਹ ਹੈ ਕਿ ਬਬੀਤਾ ਨੇ ਕਪੂਰ ਖ਼ਾਨਦਾਨ ਦੀ ਪਰੰਪਰਾ ਦੇ ਵਿਰੁੱਧ ਜਾ ਕੇ ਆਪਣੀਆਂ ਧੀਆਂ ਨੂੰ ਅਦਾਕਾਰਾਂ ਬਣਾਉਣ ਦਾ ਫ਼ੈਸਲਾ ਕੀਤਾ ਸੀ। ਸਾਲ 2007 'ਚ ਦੋਵਾਂ 'ਚ ਸੁਲ੍ਹਾ ਹੋ ਗਈ ਤੇ ਦੋਵੇ ਮੁੜ ਇੱਕ ਹੋ ਗਏ। 

PunjabKesari

ਰਣਧੀਰ ਕਪੂਰ ਨੇ ਆਖੀਆਂ ਸਨ ਇਹ ਗੱਲਾਂ
ਰਣਧੀਰ ਨੇ ਇੱਕ ਇੰਟਰਵਿਊ 'ਚ ਕਿਹਾ, "ਮੈਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਉਹ ਚਾਹੁੰਦੀ ਹੈ। ਉਸ ਨੂੰ ਪਤਾ ਚੱਲਿਆ ਕਿ ਮੈਂ ਇੱਕ ਬੁਰਾ ਵਿਅਕਤੀ ਹਾਂ, ਜੋ ਬਹੁਤ ਸਾਰੀ ਸ਼ਰਾਬ ਪੀਂਦਾ ਹੈ ਤੇ ਦੇਰ ਰਾਤ ਘਰ ਆਉਂਦਾ ਹੈ ਤੇ ਉਸ ਨੂੰ ਇਹ ਪਸੰਦ ਨਹੀਂ ਆਇਆ।" ਹਾਲਾਂਕਿ, ਹੁਣ ਦੋਵੇਂ ਇਕੱਠੇ ਰਹਿੰਦੇ ਹਨ ਤੇ ਅਕਸਰ ਛੁੱਟੀਆਂ ਮਨਾਉਂਦੇ ਤੇ ਧੀਆਂ ਨਾਲ ਪਾਰਟੀ ਕਰਦੇ ਨਜ਼ਰ ਆਉਂਦੇ ਹਨ।

PunjabKesari
 


author

sunita

Content Editor

Related News