ਸਾਲ ਦੇ ਪਹਿਲੇ ਦਿਨ ਪਿਤਾ ਇਰਫਾਨ ਨੂੰ ਯਾਦ ਕਰਕੇ ਭਾਵੁਕ ਹੋਏ ਬਾਬਿਲ, ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ

1/1/2021 1:23:53 PM

ਮੁੰਬਈ: ਅਦਾਕਾਰ ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਬਾਬਿਲ ਪਿਤਾ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਬਾਬਿਲ ਨੇ ਸਾਲ ਦੇ ਪਹਿਲੇ ਦਿਨ ਪਿਤਾ ਇਰਫਾਨ ਨੂੰ ਯਾਦ ਕਰਕੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ’ਚ ਬਾਬਿਲ ਪਿਤਾ ਇਰਫਾਨ ਦੇ ਨਾਲ ਨਜ਼ਰ ਆ ਰਹੇ ਹਨ। ਇਕ ਤਸਵੀਰ ’ਤ ਬਾਬਿਲ ਪਿਤਾ ਇਰਫਾਨ ਦੇ ਨਾਲ ਬੈੱਡ ’ਤੇ ਸੁੱਤੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ’ਚ ਬਾਬਿਲ ਪਿਤਾ ਇਰਫਾਨ ਦੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦਾ ਹਾਸਾਂ ਦੇਖਣ ਲਾਈਕ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਬਾਬਿਲ ਨੇ ਲਿਖਿਆ ਕਿ ਅਗਲਾ ਪੜਾਅ ਤੁਹਾਡੇ ਬਿਨਾਂ ਪਰ ਚੰਗਿਆਈ ਦੇ ਨਾਲ। ਪਬਲਿਕ ਨੂੰ ਹੈਪੀ ਨਿਊ ਈਅਰ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ 29 ਅਪ੍ਰੈਲ 2020 ਨੂੰ ਇਰਫਾਨ ਦਾ ਦਿਹਾਂਤ ਹੋ ਗਿਆ ਸੀ। ਅਦਾਕਾਰ ਕੈਂਸਰ ਨਾਲ ਜੂਝ ਰਹੇ ਸਨ। ਅਦਾਕਾਰ ਨੇ ਵਿਦੇਸ਼ ਤੋਂ ਵੀ ਆਪਣਾ ਇਲਾਜ ਕਰਵਾਇਆ। ਪਰ ਫਿਰ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਅਦਾਕਾਰ ਬੇਸ਼ੱਕ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਆਖਿਰੀ ਫ਼ਿਲਮ ‘ਦਿ ਸਾਂਗ ਆਫ ਸਕਾਰਪੀਅਨਸ’ ਰਿਲੀਜ਼ ਹੋਣ ਵਾਲੀ ਹੈ। 

PunjabKesari


Aarti dhillon

Content Editor Aarti dhillon