ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨੇ ਲੋਕਾਂ ਦੇ ਦਿਲਾਂ ’ਚ ਬਣਾਈ ਖ਼ਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

10/12/2022 1:17:06 PM

ਚੰਡੀਗੜ੍ਹ (ਬਿਊਰੋ)– ਲੰਘੇ ਸ਼ੁੱਕਰਵਾਰ ਵਰਲਡਵਾਈਡ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨੂੰ ਬਾਕਸ ਆਫਿਸ ’ਤੇ ਭਾਰਤ ਤੇ ਵਿਦੇਸ਼ਾਂ ਤੋਂ ਚੰਗੀ ਪ੍ਰਤੀਕਿਿਰਆ ਮਿਲ ਰਹੀ ਹੈ। ਦਰਸ਼ਕ ਵਰਗ ਫ਼ਿਲਮ ਦੇ ਨਵੇਂ ਕੰਸੈਪਟ, ਕਾਮੇਡੀ ਤੇ ਸੰਗੀਤ ਨਾਲ ਕਾਫੀ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਦਿਲਜੀਤ ਦੋਸਾਂਝ, ਸਰਗੁਣ ਮਹਿਤਾ ਤੇ ਸੋਹੇਲ ਅਹਿਮਦ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਲੈ ਕੇ ਦੇਸ਼-ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ’ਚ ਕਾਫੀ ਉਤਸ਼ਾਹ ਭਰਿਆ ਹੋਇਆ ਹੈ। ਇਹ ਇਕ ਪਰਿਵਾਰਕ ਤੇ ਕਾਮੇਡੀ ਡਰਾਮਾ ’ਤੇ ਆਧਾਰਿਤ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ! 1 ਸਾਲ ਤੋਂ ਇਕ-ਦੂਜੇ ਨੂੰ ਕਰ ਰਹੇ ਨੇ ਡੇਟ

ਦੱਸ ਦੇਈਏ ਕਿ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਗੀਤਾਂ ਨੂੰ ਲੋਕਾਂ ਦਾ ਰੱਜਵਾਂ ਪਿਆਰ ਦਿੱਤਾ ਹੈ ਤੇ ਹੁਣ ਲੋਕ ਫ਼ਿਲਮ ਦੇਖਣ ਤੋਂ ਬਾਅਦ ਫ਼ਿਲਮ ਦਾ ਰੱਜ ਕੇ ਗੁਣਗਾਣ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਰਾਹੀਂ ਅਨੇਕਾਂ ਹੀ ਕੁਮੈਂਟਸ ਕਰਕੇ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੀ ਪ੍ਰਸ਼ੰਸਾ ਕੀਤੀ ਹੈ। ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ, ਜਿਸ ’ਚ ਦਿਲਜੀਤ ਤੇ ਉਸ ਦੇ ਦੋ ਮਿੱਤਰ, ਜੋ ਪੰਜਾਬ ਤੋਂ ਨਵੇਂ-ਨਵੇਂ ਬਾਹਰ ਗਏ ਹਨ ਤੇ ਕੋਈ ਅਜਿਹਾ ਰਸਤਾ ਲੱਭਦੇ ਹਨ ਕਿ ਰਾਤੋ-ਰਾਤ ਅਮੀਰ ਹੋਇਆ ਜਾਵੇ। ਇਸੇ ਦੌਰਾਨ ਉਹ ਇਕ ਬਿਰਧ ਆਸ਼ਰਮ ’ਚੋਂ ਇਕ ਬੀਮਾਰ ਬਜ਼ੁਰਗ ਨੂੰ ਗੋਦ ਲੈ ਕੇ ਸਕੇ ਮਾਪਿਆਂ ਦੇ ਪੁੱਤਾਂ ਵਰਗਾ ਪਿਆਰ, ਸੇਵਾ-ਸੰਭਾਲ ਕਰਦੇ ਹਨ ਤਾਂ ਕਿ ਉਸ ਦੀ ਮੌਤ ਤੋਂ ਬਾਅਦ ਇੰਸ਼ੋਰੈਂਸ ਦਾ ਪੈਸਾ ਉਨ੍ਹਾਂ ਨੂੰ ਹਾਸਲ ਹੋ ਸਕੇ ਪਰ ਹਾਲਾਤ ਉਨ੍ਹਾਂ ਦੀ ਸੋਚ ਤੇ ਇੰਸ਼ੋਰੈਂਸ ਦੀਆਂ ਸ਼ਰਤਾਂ ਤੋਂ ਉਲਟ ਹੋ ਜਾਂਦੇ ਹਨ। ਜਿਸ ਕਰਕੇ ਫ਼ਿਲਮ ਦੀ ਕਹਾਣੀ ਕਾਮੇਡੀ ਦੇ ਨਵੇਂ ਕਿੱਸੇ ਪੇਸ਼ ਕਰਦੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ।

ਫ਼ਿਲਮ ’ਚ ਕਾਮੇਡੀ ਦੇ ਨਾਲ-ਨਾਲ ਲੋਕਾਂ ਨੂੰ ਇਕ ਚੰਗਾ ਸੁਨੇਹਾ ਵੀ ਦਿੱਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇਕ ਵੱਖਰੇ ਤੇ ਚੰਗੇ ਵਿਸ਼ੇ ਦੀ ਫ਼ਿਲਮ ਬਣਾ ਕੇ ਦਿੱਤੀ ਹੈ। ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦੇ ਦੋਵੇਂ ਹਿੱਸੇ ਬੇਹੱਦ ਕਮਾਲ ਦੇ ਹਨ। ਫ਼ਿਲਮ ਥਿੰਦ ਮੋਸ਼ਨ ਫ਼ਿਲਮਜ਼ ਤੇ ਸਟੋਰੀਟਾਈਮ ਪ੍ਰੋਡਕਸ਼ਨਜ਼ ਫ਼ਿਲਮ ਦੀ ਪੇਸ਼ਕਸ਼ ਇਸ ਫ਼ਿਲਮ ’ਚ ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਫ਼ਿਲਮ ਨੂੰ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੇਖ ਕੇ ਇਹ ਗੱਲ ਕਹਿਣੀ ਜ਼ਰੂਰ ਬਣਦੀ ਹੈ ਕਿ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੇ ਪੰਜਾਬੀ ਫ਼ਿਲਮ ਜਗਤ ਦਾ ਮਿਆਰ ਹੋਰ ਉੱਚਾ ਚੁੱਕ ਦਿੱਤਾ ਹੈ। ਫ਼ਿਲਮ ਦੇਖ ਕੇ ਆ ਰਿਹਾ ਕੋਈ ਵਿਅਕਤੀ ਅਜਿਹਾ ਨਹੀਂ ਸੀ, ਜਿਸ ਨੂੰ ਫ਼ਿਲਮ ਨੇ ਨਾਰਾਜ਼ ਕੀਤਾ ਹੋਵੇ। ਇਹ ਪੈਸਾ ਵਸੂਲ ਫ਼ਿਲਮ ਹੈ, ਜਿਹੜੀ ਜ਼ਰੂਰ ਦੇਖਣੀ ਬਣਦੀ ਹੈ। ਫ਼ਿਲਮ ਦੇ ਡਾਇਲਾਗ ਸ਼ਾਨਦਾਰ ਹਨ ਤੇ ਦਰਸ਼ਕਾਂ ਵਲੋਂ ਫ਼ਿਲਮ ਦੇ ਗੀਤ-ਸੰਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਗੀਤ ਰਾਜ ਰਣਜੋਧ, ਹੈਪੀ ਰਾਇਕੋਟੀ ਤੇ ਸੀਮੂ ਢਿਲੋਂ ਨੇ ਲਿਖੇ ਹਨ, ਜਿਨ੍ਹਾਂ ਨੂੰ ਦਿਲਜੀਤ ਦੋਸਾਂਝ, ਇੰਦਰਜੀਤ ਨਿੱਕੂ ਤੇ ਰਾਜ ਰਣਜੋਧ ਨੇ ਗਾਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News