ਬੀ ਪਰਾਕ-ਮੀਰਾ ਨੇ ਰੱਖਿਆ ਆਪਣੇ ਪੁੱਤਰ ਦਾ ਨਾਂ, ਇੰਸਟਾਗ੍ਰਾਮ ''ਤੇ ਇੰਝ ਕੀਤਾ ਸਵਾਗਤ
Saturday, Jul 18, 2020 - 03:12 PM (IST)
ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਪੰਜਾਬੀ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਬੀ ਪਰਾਕ ਦੀ ਪਤਨੀ ਨੇ ਬੀਤੇ ਦਿਨੀਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਮੀਰਾ ਤੇ ਬੀ ਪਰਾਕ ਨੇ ਆਪਣੇ ਨਵ ਜਨਮੇ ਬੇਟੇ ਦਾ ਨਾਂ 'ਅਦਾਬ ਬੱਚਨ' ਰੱਖਿਆ ਹੈ, ਜਿਸ ਦਾ ਖ਼ੁਲਾਸਾ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਕੇ ਕੀਤਾ ਹੈ। ਇੱਥੇ ਹੀ ਬਸ ਨਹੀਂ ਬੀ ਪਰਾਕ ਨੇ ਆਪਣੇ ਪੁੱਤਰ ਦੇ ਨਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਬਣਾ ਦਿੱਤਾ ਹੈ। ਉਨ੍ਹਾਂ ਨੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ 'ਮੇਰੇ ਪਿਆਰੇ ਬੇਟੇ ਦੇ ਇੰਸਟਾਗ੍ਰਾਮ ਦੀ ਦੁਨੀਆ 'ਚ ਸਵਾਗਤ ਹੈ, ਉਸ ਨੂੰ ਫਾਲੋ ਕਰੋ ਅਤੇ ਆਪਣਾ ਪਿਆਰ ਤੇ ਅਸੀਸਾਂ ਦਿਓ।'
16 ਜੁਲਾਈ ਨੂੰ ਬਣੇ ਮਾਤਾ-ਪਿਤਾ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਬੀ ਪਰਾਕ ਤੇ ਮੀਰਾ ਮੰਮੀ-ਪਾਪਾ ਬਣੇ ਹਨ। ਇਸ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ 'ਤੇ ਲੰਮੀ ਚੌੜੀ ਪੋਸਟ ਪਾ ਕੇ ਦਿੱਤੀ ਸੀ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪੰਜਾਬੀ ਫ਼ਿਲਮ ਉਦਯੋਗ ਤੇ ਸੰਗੀਤ ਜਗਤ ਨਾਲ ਜੁੜੇ ਹੋਏ ਲੋਕ ਲਗਾਤਾਰ ਕੁਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਬੀ ਪਰਾਕ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ ਪਰ ਇਸ 'ਚ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ/ਮੂੰਹ ਨਹੀਂ ਦਿਖਾਇਆ।
ਪਿਛਲੇ ਸਾਲ ਅਪ੍ਰੈਲ 'ਚ ਕਰਵਾਇਆ ਸੀ ਬੀ ਪਰਾਕ ਤੇ ਮੀਰਾ ਨੇ ਵਿਆਹ
ਦੱਸ ਦਈਏ ਕਿ ਬੀ ਪਰਾਕ ਤੇ ਮੀਰਾ ਪਿਛਲੇ ਸਾਲ ਅਪ੍ਰੈਲ 'ਚ ਵਿਆਹ ਕਰਵਾਇਆ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ। ਬੀ ਪਰਾਕ ਤੇ ਮੀਰਾ ਦੇ ਵਿਆਹ 'ਚ ਕਈ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ 'ਚ ਜੱਸੀ ਗਿੱਲ, ਬੱਬਲ ਰਾਏ, ਪ੍ਰਭ ਗਿੱਲ ਵਰਗੇ ਸਿਤਾਰੇ ਪਹੁੰਚੇ ਸਨ। 3 ਅਪ੍ਰੈਲ ਨੂੰ ਬੀ ਪਰਾਕ ਤੇ ਮੀਰਾ ਦੀ ਰਿੰਗ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।
ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ 'ਮਨ ਭਰਿਆ', 'ਜੰਨਤ', 'ਮਸਤਾਨੀ', 'ਰੱਬਾ ਵੇ', 'ਕੁਝ ਭੀ ਹੋ ਜਾਏ' ਅਤੇ 'ਸ਼ੁਕਰੀਆ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਸਿਰਫ਼ ਪੰਜਾਬੀ ਫ਼ਿਲਮ ਉਦਯੋਗ 'ਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ 'ਚ ਬਿਖੇਰ ਚੁੱਕੇ ਹਨ।