B'Day Spl: ਕਿਸੇ ਸਮੇਂ ਵਿਆਹਾਂ 'ਚ ਵੇਟਰ ਦਾ ਕੰਮ ਕਰਦੀ ਸੀ ਰਾਖੀ ਸਾਵੰਤ, ਮਿਲਦੇ ਸੀ ਸਿਰਫ਼ 50 ਰੁਪਏ (ਤਸਵੀਰਾਂ)
Wednesday, Nov 25, 2020 - 12:31 PM (IST)
ਮੁੰਬਈ– ਬਾਡੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਉਥੇ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਰਾਖੀ ਸਾਵੰਤ ਆਏ ਦਿਨ ਸੁਰਖੀਆਂ ’ਚ ਛਾਈ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਵੀਡੀਓਜ਼ ਵੀ ਖੂਬ ਚਚਾ ’ਚ ਰਹਿੰਦੀਆਂ ਹਨ।
ਇਹੀ ਵਜ੍ਹਾ ਹੈ ਕਿ ਉਹ ਕੰਟਰੋਵਰਸੀ ਕਵੀਨ ਦੇ ਨਾਂ ਨਾਲ ਵੀ ਮਸ਼ਹੂਰ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇਹ ਤਾਂ ਅਸੀਂ ਸਭ ਜਾਣਦੇ ਹਾਂ ਕਿ ਰਾਖੀ ਨੇ ਆਪਣੀ ਜ਼ਿੰਦਗੀ ’ਚ ਕਾਫੀ ਸੰਘਰਸ਼ ਕੀਤਾ ਹੈ ਅਤੇ ਇੰਡਸਟਰੀ ’ਚ ਆਪਣਾ ਨਾਂ ਕਮਾਇਆ ਹੈ। ਬਤੌਰ ਆਈਟਮ ਗਰਲ ਉਨ੍ਹਾਂ ਨੇ ਕਈ ਵੱਡੀਆਂ ਫ਼ਿਲਮਾਂ ’ਚ ਕੰਮ ਵੀ ਕੀਤਾ ਹੈ ਪਰ ਇਹ ਸਭ ਹਾਸਲ ਕਰ ਪਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ।
ਕਰੀਅਰ ਦੇ ਸ਼ੁਰੂਆਤੀ ਦੌਰ ’ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਉਤਰਾਅ-ਚੜਾਅ ਵੇਖੇ ਹਨ। ਤਾਂ ਚਲੋ ਅੱਜ ਜਨਮਦਿਨ ਦੇ ਖ਼ਾਸ ਮੌਕੇ ’ਤੇ ਦੱਸਦੇ ਹਾਂ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ। ਦੱਸ ਦੇਈਏ ਕਿ ਰਾਖੀ ਇਕ ਗ਼ਰੀਬ ਪਰਿਵਾਰ ’ਚੋਂ ਆਉਂਦੀ ਹੈ ਜਿਥੇ ਉਨ੍ਹਾਂ ਦੀ ਮਾਂ ਇਕ ਹਸਪਤਾਲ ’ਚ ਮਰੀਜ਼ਾਂ ਦੀ ਦੇਖਭਾਲ ਕਰਦੀ ਸੀ। ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਕਾਫ਼ੀ ਛੋਟੀ ਉਮਰ ’ਚ ਹੀ ਰਾਖੀ ਦੇ ਮੋਢਿਆ ਤੇ ਘਰ ਦੀ ਜ਼ਿੰਮੇਵਾਰੀ ਆ ਗਈ ਸੀ। ਰਾਖੀ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਘਰ ਦੀ ਤੰਗੀ ਨੂੰ ਵੇਖ ਕੇ ਉਨ੍ਹਾਂ ਦੇ ਘਰ ਵਾਲਿਆਂ ਨੇ ਉਸ ਨੂੰ ਛੋਟੀ ਉਮਰ ’ਚ ਹੀ ਘਰੋਂ ਬਾਹਰ ਕੰਮ ਕਰਨ ਲਈ ਭੇਜ ਦਿੱਤਾ ਸੀ।
ਅਜਿਹੇ ’ਚ ਆਪਣੇ ਘਰ ਦਾ ਖ਼ਰਚਾ ਚਲਾਉਣ ਲਈ ਰਾਖੀ ਨੇ ਕੋਈ ਵੀ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਦੱਸ ਦੇਈਏ ਕਿ 10 ਸਾਲ ਦੀ ਉਮਰ ’ਚ ਪਰਿਵਾਰ ਵਾਲਿਆਂ ਨੇ ਰਾਖੀ ਕੋਲੋਂ ਟੀਨਾ ਅੰਬਾਨੀ ਦੇ ਵਿਆਹ ’ਚ ਵੇਟਰ ਦਾ ਕੰਮ ਕਰਵਾਇਆ ਸੀ। ਉਥੇ ਹੀ ਕੈਟਰਿੰਗ ਦੇ ਇਸ ਕੰਮ ਲਈ ਰਾਖੀ ਨੂੰ ਰੋਜ਼ਾਨਾ 50 ਰੁਪਏ ਮਿਲਦੇ ਸਨ।
ਦੱਸ ਦੇਈਏ ਕਿ ਰਾਖੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਅਗਨੀਚੱਕਰ (1997) ਤੋਂ ਕੀਤੀ ਸੀ, ਇਸ ਤੋਂ ਬਾਅਦ ਉਸ ਨੇ ‘ਜ਼ੋਰੂ ਕਾ ਗੁਲਾਮ’, ‘ਇਹ ਰਾਸਤੇ ਹੈ ਪਿਆਰ ਕੇ’ ਅਤੇ ‘ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ’ ਵਰਗੀਆਂ ਫਿਲਮਾਂ ’ਚ ਛੋਟੇ ਰੋਲ ਅਤੇ ਡਾਂਸ ਨੰਬਰ ਕੀਤੇ। ਰਾਖੀ ਨੇ ਫ਼ਿਲਮ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਤੋਂ ‘ਬਮ ਭੋਲੇ ਬਮ ਭੋਲੇ’ ਦੇ ਨਾਲ ਆਈਟਮ ਨੰਬਰ ਗਾਣਿਆਂ ’ਚ ਐਂਟਰੀ ਕੀਤੀ ਸੀ।
ਉਥੇ ਹੀ ਸੁਰਖੀਆਂ ’ਚ ਬਣੀ ਰਹਿਣ ਵਾਲੀ ਰਾਖੀ ਦਾ ਬਚਪਨ ਬੇਹੱਦ ਗ਼ਰੀਬੀ ’ਚ ਬੀਤਿਆ ਹੈ। ਰਾਖੀ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਜਦੋਂ ਉਹ 11 ਸਾਲਾਂ ਦੀ ਸੀ ਤਾਂ ਡਾਂਸ ਦੀ ਜ਼ਿੱਦ ਕਰਨ ’ਤੇ ਉਸ ਦੀ ਮਾਂ ਨੇ ਉਸ ਦੇ ਸਿਰ ਦੇ ਵਾਲ ਕਟਵਾ ਦਿੱਤੇ ਸਨ, ਉਸ ਨੇ ਸਿਰਫ਼ ਇੰਡੀਆ ਡਾਂਸ ਕਰਨ ਦੀ ਜ਼ਿੱਦ ਕੀਤੀ ਸੀ ਅਤੇ ਉਸ ਦੇ ਮਾਮੇ ਨੇ ਵੀ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ।