B'Day Spl : 10 ਸਾਲ ਦੀ ਉਮਰ 'ਚ ਕੀਤਾ ਟੀ.ਵੀ ਇੰਡਸਟਰੀ 'ਚ ਡੈਬਿਊ, ਅੱਜ ਹੈ ਮਸ਼ਹੂਰ ਅਦਾਕਾਰਾ

Sunday, Jun 30, 2024 - 11:29 AM (IST)

B'Day Spl : 10 ਸਾਲ ਦੀ ਉਮਰ 'ਚ ਕੀਤਾ ਟੀ.ਵੀ ਇੰਡਸਟਰੀ 'ਚ ਡੈਬਿਊ, ਅੱਜ ਹੈ ਮਸ਼ਹੂਰ ਅਦਾਕਾਰਾ

ਮੁੰਬਈ- ਟੀ.ਵੀ. ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ 'ਚ ਗਿਣੀ ਜਾਣ ਵਾਲੀ ਅਵਿਕਾ ਗੌਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸਾਲ 2008 'ਚ ਕਲਰਸ 'ਤੇ ਆਏ ਸੀਰੀਅਲ 'ਬਾਲਿਕਾ ਵਧੂ' ਦੀ ਆਨੰਦੀ ਨਾਲ ਇਹ ਅਦਾਕਾਰ ਘਰ-ਘਰ 'ਚ ਮਸ਼ਹੂਰ ਹੋ ਗਈ ਹੈ। ਇਸ ਰੋਲ ਤੋਂ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ। ਅਵਿਕਾ ਗੌਰ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ ਅਤੇ ਇਸ ਖਾਸ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ।

ਇਹ ਵੀ ਪੜ੍ਹੋ- ਟੀਮ ਇੰਡੀਆ ਦੀ ਜਿੱਤ 'ਤੇ ਝੂਮ ਉੱਠੀ ਆਲੀਆ ਭੱਟ, ਸਲਮਾਨ- ਰਣਵੀਰ ਨੇ ਪੋਸਟ ਸਾਂਝੀ ਕਰ ਦਿੱਤੀ ਵਧਾਈ

30 ਜੂਨ 1997 ਨੂੰ ਮੁੰਬਈ 'ਚ ਜਨਮੀ ਅਦਾਕਾਰਾ ਅਵਿਕਾ ਗੌਰ ਨੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਅਦਾਕਾਰ ਨੇ ਅਦਾਕਾਰੀ ਦੀ ਦੁਨੀਆ 'ਚ ਪ੍ਰਸਿੱਧੀ ਹਾਸਲ ਕੀਤੀ ਹੈ, ਜਿਸ ਦੀ ਚਰਚਾ ਬਾਲਿਕਾ ਵਧੂ ਦੀ ਆਨੰਦੀ ਬਣਨ ਤੋਂ ਪਹਿਲਾਂ, ਅਵਿਕਾ ਨੇ ਸਾਲ 2007 'ਚ ਸ਼ੋਅ “ਸ਼ਸ਼ਸ਼ ਕੋਈ ਹੈ” ਨਾਲ ਟੀ.ਵੀ. ਉੱਤੇ ਡੈਬਿਊ ਕੀਤਾ ਸੀ। ਪਰ ਸੀਰੀਅਲ 'ਬਾਲਿਕਾ ਵਧੂ' ਉਸ ਦੇ ਕਰੀਅਰ 'ਚ ਮੀਲ ਦਾ ਪੱਥਰ ਸਾਬਤ ਹੋਇਆ। ਸਾਲਾਂ ਤੱਕ ਇਸ ਸ਼ੋਅ 'ਚ ਕੰਮ ਕਰਨ ਤੋਂ ਬਾਅਦ ਉਹ ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਨਜ਼ਰ ਆਈ। ਉੱਥੇ ਵੀ ਉਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਪਰ ਇਸ ਵਿਚਾਲੇ ਅਦਾਕਾਰਾ ਨੇ ਐਕਟਿੰਗ ਤੋਂ ਬ੍ਰੇਕ ਲੈ ਲਿਆ।

ਇਹ ਵੀ ਪੜ੍ਹੋ- ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਦੇਵੋਲੀਨਾ ਭੱਟਾਚਾਰਜੀ ਪੋਸਟ ਸਾਂਝੀ ਕਰਕੇ ਟ੍ਰੋਲਰਾਂ ਨੂੰ ਦਿੱਤਾ ਜਵਾਬ

ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਟੀਵੀ ਸੀਰੀਅਲ ਤੋਂ ਇਲਾਵਾ ਅਭਿਨੇਤਰੀ ਅਵਿਕਾ ਗੌਰ ਨੇ ਵੀ ਫਿਲਮਾਂ 'ਚ ਕੰਮ ਕੀਤਾ ਹੈ। ਅਭਿਨੇਤਰੀ ਨੇ 16 ਸਾਲ ਦੀ ਉਮਰ ਵਿੱਚ ਤੇਲਗੂ ਫਿਲਮ ਉਈਆਲਾ ਜੰਪਾਲਾ ਵਿੱਚ ਮੁੱਖ ਅਦਾਕਾਰਾ ਵਜੋਂ ਕੰਮ ਕੀਤਾ ਸੀ। ਇੰਨਾ ਹੀ ਨਹੀਂ ਅਵਿਕਾ ਨੇ ਤਾਮਿਲ ਤੋਂ ਇਲਾਵਾ ਹਿੰਦੀ, ਤੇਲਗੂ ਅਤੇ ਕੰਨੜ ਫਿਲਮਾਂ 'ਚ ਵੀ ਕੰਮ ਕੀਤਾ ਹੈ। ਛੋਟੀ ਉਮਰ 'ਚ ਐਕਟਿੰਗ ਦੀ ਦੁਨੀਆ 'ਚ ਪ੍ਰਵੇਸ਼ ਕਰਨ ਵਾਲੀ ਅਵਿਕਾ ਨੇ ਵੀ ਆਪਣਾ ਓ.ਟੀ.ਟੀ ਡੈਬਿਊ ਕੀਤਾ ਹੈ ਅਤੇ ਉਹ ਆਪਣੇ ਕਰੀਅਰ 'ਚ ਹੁਣ ਤੱਕ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕ ਹੈ।


author

Priyanka

Content Editor

Related News