‘ਆਜ਼ਾਦ’ ਦੇ ਟ੍ਰੇਲਰ ਲਾਂਚ ’ਤੇ ਰਾਸ਼ਾ, ਪ੍ਰਗਿਆ ਤੇ ਡਿਆਨਾ ਆਈਆਂ ਨਜ਼ਰ

Tuesday, Jan 07, 2025 - 12:41 PM (IST)

‘ਆਜ਼ਾਦ’ ਦੇ ਟ੍ਰੇਲਰ ਲਾਂਚ ’ਤੇ ਰਾਸ਼ਾ, ਪ੍ਰਗਿਆ ਤੇ ਡਿਆਨਾ ਆਈਆਂ ਨਜ਼ਰ

ਮੁੰਬਈ (ਬਿਊਰੋ) - ਬਾਲੀਵੁੱਡ ਸੁਪਰਸਟਾਰ ਅਜੈ ਦੇਵਗਨ ਦੇ ਭਤੀਜੇ ਅਮਨ ਦੇਵਗਨ ਅਤੇ ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਫਿਲਮ ‘ਆਜ਼ਾਦ’ 17 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਹੁਣ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਇਨ੍ਹਾਂ ਅਭਿਨੇਤਰੀਆਂ ਦੇ MMS ਨੇ ਇੰਟਰਨੈੱਟ 'ਤੇ ਮਚਾਈ ਹਲਚਲ! ਬਾਥਰੂਮ 'ਚ ਨਹਾਉਂਦੇ ਸਮੇਂ...

ਟ੍ਰੇਲਰ ਲਾਂਚ ਈਵੈਂਟ ’ਚ ਰਾਸ਼ਾ ਥਡਾਨੀ, ਅਮਨ ਦੇਵਗਨ, ਅਜੈ ਦੇਵਗਨ, ਡਾਇਨਾ ਪੇਂਟੀ, ਅਭਿਸ਼ੇਕ ਕਪੂਰ ਅਤੇ ਪ੍ਰਗਿਆ ਕਪੂਰ ਨੂੰ ਦੇਖਿਆ ਗਿਆ। ਅਮਨ ਦੇਵਗਨ ਅਤੇ ਰਾਸ਼ਾ ਥਡਾਨੀ ਨੂੰ ਹੁਣ ਤੱਕ ਆਪਣੇ ਕੰਮ ਲਈ ਲੋਕਾਂ ਵੱਲੋਂ ਕਾਫੀ ਤਾਰੀਫ ਮਿਲੀ ਹੈ।

PunjabKesari

ਰਾਸ਼ਾ ਨੇ ਫਿਲਮ ਦੇ ਨਵੇਂ ਗਾਣੇ ‘ਉਈ ਅੰਮਾ’ ’ਚ ਜ਼ਬਰਦਸਤ ਡਾਂਸ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ। 

ਹੁਣ ਫਿਲਮ ਦੇ ਟ੍ਰੇਲਰ ਤੋਂ ਲੱਗਦਾ ਹੈ ਕਿ ਦੋਵੇਂ ਕਲਾਕਾਰ ਆਪਣੇ ਕੰਮ ਨਾਲ ਲੋਕਾਂ ਦੇ ਮਨਾਂ ’ਚ ਵੱਖਰੀ ਛਾਪ ਛੱਡ ਸਕਦੇ ਹਨ। ਅਦਾਕਾਰਾ ਰਵੀਨਾ ਟੰਡਨ ਨੂੰ ਬਾਂਦ੍ਰਾ ਦੇ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ।

PunjabKesari

ਰਵੀਨਾ ਟੰਡਨ ਇਸ ਉਮਰ ’ਚ ਵੀ ਆਪਣੇ ਜਲਵੇ ਦਿਖਾ ਰਹੀ ਹੈ। ਰਵੀਨਾ ਟੰਡਨ ਕੋ-ਆਰਡ ਸੈੱਟ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News