ਆਯੁਸ਼ਮਾਨ ਦੱਖਣੀ ਕੋਰੀਆਈ ਸਿੰਗਰ ਐਰਿਕ ਨੂੰ ਪਾਕ ਯਾਤਰਾ ’ਤੇ ਲੈ ਗਏ!

Tuesday, Jan 30, 2024 - 12:44 PM (IST)

ਆਯੁਸ਼ਮਾਨ ਦੱਖਣੀ ਕੋਰੀਆਈ ਸਿੰਗਰ ਐਰਿਕ ਨੂੰ ਪਾਕ ਯਾਤਰਾ ’ਤੇ ਲੈ ਗਏ!

ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਤੇ ਦੱਖਣੀ ਕੋਰੀਆ ਦੇ ਗਾਇਕ ਐਰਿਕ ’ਚ ਤਿੰਨ ਚੀਜ਼ਾਂ ਸਾਂਝੀਆਂ ਹਨ! ਸਭ ਤੋਂ ਪਹਿਲਾਂ, ਇਹ ਦੋਵੇਂ ਬਹੁਤ ਮਸ਼ਹੂਰ ਗਾਇਕ, ਗੀਤਕਾਰ ਤੇ ਸੰਗੀਤਕਾਰ ਹਨ। ਦੂਜਾ, ਇਨ੍ਹਾਂ ਦੋਵਾਂ ਨੂੰ ਵੱਕਾਰੀ ਟਾਈਮ ਮੈਗਜ਼ੀਨ ਨੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ’ਚੋਂ ਇਕ ਵਜੋਂ ਸਨਮਾਨਿਤ ਕੀਤਾ ਹੈ। ਤੀਜਾ, ਭੋਜਨ ਪ੍ਰਤੀ ਉਨ੍ਹਾਂ ਦਾ ਪਿਆਰ ਹੈ! 

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ

ਐਰਿਕ, ਜੋ ਇਸ ਸਮੇਂ ਲੋਲਾ ਪਲੂਜਾ ਲਈ ਭਾਰਤ ਦਾ ਦੌਰਾ ਕਰ ਰਿਹਾ ਹੈ, ਪਿਛਲੇ ਸਾਲ ਸਿੰਗਾਪੁਰ ’ਚ ਟਾਈਮ 100 ਇਮਪੈਕਟ ਅੈਵਾਰਡਜ਼ ’ਚ ਆਯੁਸ਼ਮਾਨ ਨੂੰ ਮਿਲਿਆ, ਜਿਸ ਨੂੰ ਦੋਵਾਂ ਨੇ ਜਿੱਤਿਆ ਸੀ! ਉਦੋਂ ਤੋਂ, ਆਯੁਸ਼ਮਾਨ ਤੇ ਐਰਿਕ ਨੇ ਇਕ ਆਪਸੀ ਬੰਧਨ ਬਣਾਇਆ ਹੈ ਤੇ ਲਗਾਤਾਰ ਸੰਪਰਕ ’ਚ ਹਨ! ਇਸ ਲਈ ਜਦੋਂ ਬਾਲੀਵੁੱਡ ਅਭਿਨੇਤਾ ਨੇ ਸੁਣਿਆ ਕਿ ਐਰਿਕ ਉਨ੍ਹਾਂ ਦੇ ਸ਼ਹਿਰ ਮੁੰਬਈ ਦਾ ਦੌਰਾ ਕਰ ਰਿਹਾ ਹੈ, ਤਾਂ ਉਹ ਤੁਰੰਤ ਉਸਦੀ ਮੇਜ਼ਬਾਨੀ ਕਰਨਾ ਚਾਹੁੰਦਾ ਸੀ ਤੇ ਉਸ ਨੂੰ ਭਾਰਤ ਦੇ ਸੁਆਦੀ ਖਾਣੇ ਦੀ ਯਾਤਰਾ ’ਤੇ ਲਿਜਾਣਾ ਚਾਹੁੰਦਾ ਸੀ! 

ਇਹ ਖ਼ਬਰ ਵੀ ਪੜ੍ਹੋ : ਮਾਲਦੀਵ ਤੋਂ ਭਾਰਤੀਆਂ ਦਾ ‘ਮੋਹਭੰਗ’, ਟੂਰਿਸਟਾਂ ਦੀ ਗਿਣਤੀ ’ਚ ਵੱਡੀ ਗਿਰਾਵਟ

ਆਯੁਸ਼ਮਾਨ ਨੇ ਅਸਲ ’ਚ ਐਰਿਕ ਨੂੰ ਇਕ ਅਜਿਹਾ ਭੋਜਨ ਅਨੁਭਵ ਦੇਣ ਲਈ ਸਮਾਂ ਕੱਢਿਆ ਜੋ ਉਹ ਹਮੇਸ਼ਾ ਯਾਦ ਰੱਖੇਗਾ। ..ਕਿਉਂਕਿ ਉਸ ਨੂੰ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਕੁਝ ਵਧੀਆ ਪਕਵਾਨ ਖੁਆਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News