‘ਦਿ ਰੇਲਵੇ ਮੈਨ’ ਤੇ ਟ੍ਰੈਕ ‘ਨਿੰਦੀਆ’ ਮੇਰੇ ਦਿਲ ’ਚ ਇਕ ਵਿਸ਼ੇਸ਼ ਜਗ੍ਹਾ ਰੱਖਦੇ ਹਨ : ਆਯੂਸ਼ਮਾਨ ਖੁਰਾਣਾ

Monday, Dec 04, 2023 - 02:56 PM (IST)

‘ਦਿ ਰੇਲਵੇ ਮੈਨ’ ਤੇ ਟ੍ਰੈਕ ‘ਨਿੰਦੀਆ’ ਮੇਰੇ ਦਿਲ ’ਚ ਇਕ ਵਿਸ਼ੇਸ਼ ਜਗ੍ਹਾ ਰੱਖਦੇ ਹਨ : ਆਯੂਸ਼ਮਾਨ ਖੁਰਾਣਾ

ਮੁੰਬਈ (ਬਿਊਰੋ)– ਆਲੋਚਨਾਤਮਕ ਤੌਰ ’ਤੇ ਪ੍ਰਸ਼ੰਸਿਤ ਸੀਰੀਜ਼ ‘ਦਿ ਰੇਲਵੇ ਮੈਨ’ 18 ਨਵੰਬਰ ਨੂੰ ਲਾਂਚ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨੈੱਟਫਲਿਕਸ ਤੇ ਵਾਈ. ਆਰ. ਐੱਫ. ਐਂਟਰਟੇਨਮੈਂਟ ਵਿਚਾਲੇ ਸਾਂਝੇਦਾਰੀ ਦੀ ਪਹਿਲੀ ਸੀਰੀਜ਼ ‘ਦਿ ਰੇਲਵੇ ਮੈਨ’ ਬਹਾਦਰੀ, ਉਮੀਦ ਤੇ ਮਨੁੱਖਤਾ ਦੀ ਰੋਮਾਂਚਕ ਕਹਾਣੀ ਹੈ।

ਇਹ ਖ਼ਬਰ ਵੀ ਪੜ੍ਹੋ : ਹਾਨੀਆ ਆਮਿਰ ਨੂੰ ਡੇਟ ਕਰ ਰਹੇ ਬਾਦਸ਼ਾਹ! ਪਾਕਿ ਅਦਾਕਾਰਾ ਨੂੰ ਮਿਲਣ ਪਹੁੰਚੇ ਰੈਪਰ, ਦੇਖੋ ਤਸਵੀਰਾਂ

ਟ੍ਰੈਕ ‘ਨਿੰਦੀਆ’ (ਰੀਪ੍ਰਾਈਜ਼) ਕਿਸੇ ਵੀ ਮੁਸ਼ਕਿਲ ਸਥਿਤੀ ’ਤੇ ਕਾਬੂ ਪਾਉਣ ਲਈ ਅਟੁੱਟ ਮਨੁੱਖੀ ਭਾਵਨਾ ਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ। ਸ਼ੋਅ ਦੇ ਅਣਗਿਣਤ ਪ੍ਰਸ਼ੰਸਕਾਂ ’ਚੋਂ ਇਕ ਅਦਾਕਾਰ ਆਯੂਸ਼ਮਾਨ ਖੁਰਾਣਾ ਵੀ ਸਨ, ਜੋ ‘ਦਿ ਰੇਲਵੇ ਮੈਨ’ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਤੋਂ ਖ਼ਾਸ ਤੌਰ ’ਤੇ ਪ੍ਰਭਾਵਿਤ ਹੋਏ ਸੀ।

ਆਯੂਸ਼ਮਾਨ ਨੇ ਕਿਹਾ, ‘‘ਜਦੋਂ ਮੈਂ ਸੀਰੀਜ਼ ਦੇਖ ਰਿਹਾ ਸੀ, ਇਸ ਤੱਥ ਤੋਂ ਇਲਾਵਾ ਕਿ ਇਹ ਸ਼ਾਨਦਾਰ ਤਰੀਕੇ ਨਾਲ ਬਣਾਈ ਗਈ ਸੀ, ਜੋ ਖ਼ਾਸ ਗੱਲ ਮੇਰੇ ਨਾਲ ਰਹੀ ਉਹ ਇਹ ਸੀ ਕਿ ਇਸ ਨੇ ਮੈਨੂੰ ਉਮੀਦ ਦਿੱਤੀ। ਇਹ ਸੀਰੀਜ਼ ਤੇ ਟ੍ਰੈਕ ‘ਨਿੰਦੀਆ’ ਮੇਰੇ ਦਿਲ ’ਚ ਖ਼ਾਸ ਜਗ੍ਹਾ ਰੱਖਦੇ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News