ਫ਼ਿਲਮਾਂ ਰਾਹੀਂ ਮੈਂ ਹਮੇਸ਼ਾ ਪੂਰੇ ਦੇਸ਼ ਨੂੰ ਇਕਜੁਟ ਕਰਨ ਦੀ ਕੋਸ਼ਿਸ਼ ਕੀਤੀ : ਆਯੂਸ਼ਮਾਨ ਖੁਰਾਣਾ

05/09/2022 1:32:21 PM

ਮੁੰਬਈ (ਬਿਊਰੋ)– ਨੌਜਵਾਨ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨੂੰ ਲੀਗੇਸੀ ਬ੍ਰਾਂਡਸ ਨੇ ਆਪਣਾ ਪੈਨ ਇੰਡੀਆ ਬ੍ਰਾਂਡ ਅੰਬੈਸਡਰ ਵਜੋਂ ਸ਼ਾਮਲ ਕੀਤਾ ਹੈ। ਬ੍ਰਾਂਡ ਐਂਡੋਰਸਮੈਂਟ ਸਪੇਸ ’ਚ ਉਸ ਦੀ ਇਕੁਇਟੀ ਸਾਲ ਦਰ ਸਾਲ ਵੱਧ ਰਹੀ ਹੈ।

ਆਯੂਸ਼ਮਾਨ ਕਹਿੰਦੇ ਹਨ, “ਲੀਗੇਸੀ ਬ੍ਰਾਂਡਸ ਨਾਲ ਜੁੜਿਆ ਹੋਣਾ ਮੇਰੇ ਲਈ ਸੱਚਮੁੱਚ ਸਨਮਾਨ ਦੀ ਗੱਲ ਹੈ। ਮੈਂ ਆਪਣੀਆਂ ਫ਼ਿਲਮਾਂ ਦੀ ਚੋਣ ਤੇ ਕਿਵੇਂ ਉਹ ਸਮਾਜਿਕ ਤਬਦੀਲੀ ਬਾਰੇ ਵਿਚਾਰ ਪੈਦਾ ਕਰਦੇ ਹਨ, ਬਾਰੇ ਅੰਦਾਜ਼ਾ ਲਗਾ ਰਿਹਾ ਹਾਂ।’’

ਇਹ ਖ਼ਬਰ ਵੀ ਪੜ੍ਹੋ : ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ

ਆਯੁਸ਼ਮਾਨ ਨੇ ਆਪਣੇ ਸਟਾਰਡਮ ਤੇ ਇਕੁਇਟੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਆਪਣੀਆਂ ਫ਼ਿਲਮਾਂ ਦੀ ਸਫਲਤਾ ਦਾ ਸਿਹਰਾ ਦਿੱਤਾ। ਉਹ ਕਹਿੰਦੇ ਹਨ, “ਮੈਂ ਹਮੇਸ਼ਾ ਹੀ ਸੰਮਲਿਤ ਥੀਮਾਂ ਤੇ ਉਤੇਜਿਤ ਸਕ੍ਰਿਪਟਾਂ ਤੇ ਕਿਰਦਾਰਾਂ ਰਾਹੀਂ ਪੂਰੇ ਭਾਰਤ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਹਰ ਕਦਮ ’ਤੇ ਸਥਿਤੀ ਨੂੰ ਚੁਣੌਤੀ ਦਿੰਦੀਆਂ ਹਨ।’’

ਦੱਸ ਦੇਈਏ ਕਿ ਹਾਲ ਹੀ ’ਚ ਆਯੂਸ਼ਮਾਨ ਦੀ ਫ਼ਿਲਮ ‘ਅਨੇਕ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ 27 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News