ਯੂ. ਕੇ. ’ਚ ਰਾਜਮਾ-ਚੌਲ ਮਿਸ ਕਰ ਰਹੇ ਨੇ ਆਯੂਸ਼ਮਾਨ

Friday, Mar 25, 2022 - 10:47 AM (IST)

ਯੂ. ਕੇ. ’ਚ ਰਾਜਮਾ-ਚੌਲ ਮਿਸ ਕਰ ਰਹੇ ਨੇ ਆਯੂਸ਼ਮਾਨ

ਮੁੰਬਈ (ਬਿਊਰੋ)– ਆਯੂਸ਼ਮਾਨ ਖੁਰਾਣਾ ਨੇ ਯੂ. ਕੇ. ’ਚ ਐਕਸ਼ਨ ਹੀਰੋ ਦੀ ਭੂਮਿਕਾ ਵਾਲੀ ਲਾਂਗ-ਹੈਕਟਿਕ ਸ਼ੈਡਿਊਲ ਦੀ ਸ਼ੂਟਿੰਗ ਕੀਤੀ। ਫ਼ਿਲਮ ਦੀ ਸ਼ੂਟਿੰਗ ਲਈ ਮਿਡ-ਜਨਵਰੀ ’ਚ ਉਹ ਯੂ. ਕੇ. ਲਈ ਰਵਾਨਾ ਹੋਏ ਸਨ ਤੇ ਲਗਭਗ ਉਥੇ ਡੇਢ ਮਹੀਨੇ ਤਕ ਸ਼ੂਟਿੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਜਿਥੇ ਇਕ ਪਾਸੇ ਉਨ੍ਹਾਂ ਨੇ ਭੋਜਨ, ਮੌਸਮ ਤੇ ਖ਼ੂਬਸੂਰਤ ਲੋਕੇਸ਼ਨਜ਼ ਦਾ ਭਰਪੂਰ ਆਨੰਦ ਲਿਆ, ਉਥੇ ਹੀ ਇੰਡੀਅਨ ਫੂਡ ਤੇ ਘਰ ਦੇ ਬਣੇ ਖਾਣੇ ਨੂੰ ਬਹੁਤ ਮਿਸ ਕੀਤਾ।

ਆਯੂਸ਼ਮਾਨ ਕਹਿੰਦੇ ਹਨ, ‘ਮੈਂ ਇਕ ਪੰਜਾਬੀ ਹਾਂ। ਮੈਨੂੰ ਯੂ. ਕੇ. ’ਚ ਕੁਝ ਬਹੁਤ ਹੀ ਸੁਆਦ ਖਾਣੇ ਤੇ ਡੈਜ਼ਟਰਸ ਖਾਣ ਦਾ ਮੌਕਾ ਮਿਲਿਆ। ਮੈਂ ਘਰ ਦੇ ਖਾਣੇ ਨੂੰ ਮਿਸ ਕੀਤਾ। ਮੈਂ ਹਰ ਭਾਰਤੀ ਚੀਜ਼ ਦਾ ਆਨੰਦ ਲੈਂਦਾ ਹਾਂ।’

ਉਨ੍ਹਾਂ ਅੱਗੇ ਕਿਹਾ, ‘ਮੁੰਬਈ ਵਾਪਸ ਆਉਣ ਤੋਂ ਬਾਅਦ ਮੈਂ ਜੋ ਪਹਿਲਾਂ ਖਾਣਾ ਖਾਧਾ, ਉਹ ਰਾਜਮਾ-ਚੌਲ ਸੀ। ਅਸਲ ’ਚ ਮੈਂ ਇਸ ਦੇ ਲਈ ਤਰਸ ਗਿਆ ਸੀ ਤੇ ਆਪਣੀ ਵਾਪਸੀ ਦੀ ਫਲਾਈਟ ਲੈਣ ਤੋਂ ਪਹਿਲਾਂ ਹੀ ਮੈਂ ਤੈਅ ਕਰ ਲਿਆ ਸੀ ਕਿ ਰਾਜਮਾ-ਚੌਲ ਮੇਰਾ ਪਹਿਲਾ ਦੇਸੀ ਭੋਜਨ ਹੋਵੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News