ਸਾਈਬਰ ਕ੍ਰਾਈਮ ਨੂੰ ਨੱਥ ਪਾਉਣ ਲਈ ਅੱਗੇ ਆਏ ਮਸ਼ਹੂਰ ਅਦਾਕਾਰ, ਪੁਲਸ ਨਾਲ ਮਿਲਾਇਆ ਹੱਥ

Friday, Apr 11, 2025 - 02:17 PM (IST)

ਸਾਈਬਰ ਕ੍ਰਾਈਮ ਨੂੰ ਨੱਥ ਪਾਉਣ ਲਈ ਅੱਗੇ ਆਏ ਮਸ਼ਹੂਰ ਅਦਾਕਾਰ, ਪੁਲਸ ਨਾਲ ਮਿਲਾਇਆ ਹੱਥ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਗਿਣਤੀ ਇੰਡੀਸਟਰੀ ਦੇ ਵੱਡੇ-ਵੱਡੇ ਸਿਤਾਰਿਆਂ 'ਚ ਹੁੰਦੀ ਹੈ। ਅਦਾਕਾਰ ਉਨ੍ਹਾਂ ਸਿਤਾਰਿਆਂ 'ਚੋਂ ਇਕ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਰਾਸ਼ਟਰੀ ਮੁੱਦਿਆਂ 'ਤੇ ਗੱਲ ਕੀਤੀ ਹੈ ਅਤੇ ਸਰਕਾਰੀ ਪਹਿਲੂਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਮੁੰਬਈ ਪੁਲਸ ਦੇ ਨਾਲ ਹੱਥ ਮਿਲਾ ਕੇ ਸਾਈਬਰ ਕ੍ਰਾਈਮ ਦੇ ਖਿਲਾਫ ਜਾਗਰੂਕਤਾ ਫੈਲਾਉਣ ਦਾ ਬੀੜਾ ਮਿੱਥਿਆ ਹੈ। ਪਹਿਲ ਦੇ ਹਿੱਸੇ ਦੇ ਰੂਪ 'ਚ ਜਾਰੀ ਕੀਤੇ ਗਏ ਇਕ ਪ੍ਰਚਾਰ ਵੀਡੀਓ 'ਚ ਆਯੁਸ਼ਮਾਨ ਆਨਲਾਈਨ ਸਾਵਧਾਨ ਰਹਿਣ ਤੇ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਸੁਝਾਅ ਸਾਂਝੇ ਕਰਦੇ ਹਨ।  


ਮੁੰਬਈ ਪੁਲਸ ਨੇ ਸਾਂਝੀ ਕੀਤੀ ਵੀਡੀਓ 
ਮੁੰਬਈ ਪੁਲਸ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਆਯੁਸ਼ਮਾਨ ਖੁਰਾਨਾ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਅੱਜ ਦੇ ਸਮੇਂ ਵਿੱਚ ਸਾਈਬਰ ਸੁਰੱਖਿਆ ਬਹੁਤ ਮਹੱਤਵਪੂਰਨ ਹੋ ਗਈ ਹੈ ਅਤੇ ਉਹ ਸੰਭਾਵੀ ਆਨਲਾਈਨ ਅਪਰਾਧਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੁੰਬਈ ਪੁਲਸ ਨਾਲ ਮਿਲ ਕੇ ਕੰਮ ਕਰਨਗੇ।
ਇਸ 'ਤੇ ਲਿਖਿਆ ਹੈ, 'ਧੋਖੇਬਾਜ਼ ਧੋਖਾਧੜੀ ਨੂੰ ਇੱਕ ਸੁਪਨੇ ਦੀ ਨੌਕਰੀ ਵਜੋਂ ਪੇਸ਼ ਕਰ ਰਹੇ ਹਨ-ਇਸ ਵਿੱਚ ਨਾ ਫਸੋ!' ਬਿਨਾਂ ਕਿਸੇ ਮਿਹਨਤ ਦੇ ਮੋਟੇ ਪੈਸੇ ਕਮਾਓ? ਇਹ ਖ਼ਤਰੇ ਦਾ ਪਹਿਲਾ ਸੰਕੇਤ ਹੈ। ਸਮਝਦਾਰ ਬਣੋ। ਸੁਰੱਖਿਅਤ ਰਹੋ। ਬਹੁਤ ਦੇਰ ਹੋਣ ਤੋਂ ਪਹਿਲਾਂ 1930 'ਤੇ ਕਾਲ ਕਰੋ। ਖੁਰਾਨਾ ਨੇ ਕਿਹਾ ਕਿ ਲੋਕਾਂ ਲਈ ਸੁਚੇਤ ਅਤੇ ਸਿੱਖਿਅਤ ਰਹਿਣਾ ਮਹੱਤਵਪੂਰਨ ਹੈ।


author

Aarti dhillon

Content Editor

Related News