ਸਭ ਤੋਂ ਵਧੀਆ ਕੰਟੈਂਟ ਪੇਸ਼ ਕਰ ਰਿਹਾ ਹਾਂ : ਆਯੂਸ਼ਮਾਨ ਖੁਰਾਣਾ

04/09/2022 1:02:16 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਨੌਜਵਾਨ ਸਟਾਰ ਆਯੂਸ਼ਮਾਨ ਖੁਰਾਣਾ ਕੋਲ 2022 ਲਈ ਫ਼ਿਲਮਾਂ ਦੀ ਇਕ ਸ਼ਾਨਦਾਰ ਲਾਈਨ-ਅੱਪ ਹੈ। ਉਹ ਅਨੁਭਵ ਸਿਨਹਾ ਦੀ ‘ਅਨੇਕ’, ਅਨੁਭੂਤੀ ਕਸ਼ਯਪ ਦੀ ‘ਡਾਕਟਰ ਜੀ’ ਤੇ ਨਿਰਮਾਤਾ ਆਨੰਦ ਐੱਲ. ਰਾਏ ਦਾ ਹਿੱਸਾ ਸੀ ਤੇ ਅਨਿਰੁਧ ਅਈਅਰ ਦੁਆਰਾ ਨਿਰਦੇਸ਼ਿਤ ਫ਼ਿਲਮ ‘ਐਕਸ਼ਨ ਹੀਰੋ’ ’ਚ ਨਜ਼ਰ ਆਉਣ ਵਾਲੇ ਹਨ।

ਆਯੂਸ਼ਮਾਨ ਕਹਿੰਦੇ ਹਨ, “ਮੈਂ ਇਸ ਗੱਲ ਦੀ ਉਡੀਕ ਕਰ ਰਿਹਾ ਹਾਂ ਕਿ ਸਿਨੇਮਾ ’ਚ ਮੇਰੇ ਲਈ ਇਕ ਅਦਭੁਤ ਰੋਮਾਂਚਕ ਸਾਲ ਕੀ ਹੋਵੇਗਾ ਕਿਉਂਕਿ 2022 ਅਸਲ ’ਚ ਵੱਖ-ਵੱਖ ਰੰਗਾਂ ਦੀਆਂ ਮੇਰੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।’’

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ

ਉਨ੍ਹਾਂ ਅੱਗੇ ਕਿਹਾ, ‘‘ਮੈਂ ਹਮੇਸ਼ਾ ਅਜਿਹੇ ਪ੍ਰਾਜੈਕਟਾਂ ਨੂੰ ਚੁਣਨ ਦੀ ਕੋਸ਼ਿਸ਼ ਕੀਤੀ ਹੈ, ਜੋ ਬਾਕਸ ਤੋਂ ਬਾਹਰ ਹਨ। ਮੈਨੂੰ ਯਕੀਨ ਹੈ ਕਿ ਮੈਂ ਵੱਡੀ ਸਕ੍ਰੀਨ ’ਤੇ ਲੋਕਾਂ ਨੂੰ ਦੇਖਣ ਤੇ ਆਨੰਦ ਲੈਣ ਲਈ ਸਭ ਤੋਂ ਵਧੀਆ ਸਮੱਗਰੀ ਪੇਸ਼ ਕਰ ਰਿਹਾ ਹਾਂ।’’

ਉਹ ਕਹਿੰਦੇ ਹਨ, ‘‘ਇਸ ਸਾਲ ਮੇਰੀ ਪਹਿਲੀ ਰਿਲੀਜ਼ ‘ਅਨੇਕ’ ਇਕ ਅਜਿਹਾ ਪ੍ਰਾਜੈਕਟ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਹ ਇਕ ਦਮਦਾਰ ਫ਼ਿਲਮ ਹੈ ਕਿਉਂਕਿ ਇਹ ਦਰਸ਼ਕਾਂ ਦੇ ਮਨ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News